ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ) - ਦਲਵੀਰ ਸਿੰਘ ਸਿੱਧੂ ਨੇ ਅੱਜ ਇੱਥੇ ਡੀ.ਐਸ.ਪੀ (ਆਰ) ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਤੋਂ ਪਹਿਲਾਂ ਇੱਥੇ ਡੀ.ਐਸ.ਪੀ (ਆਰ) ਵਜੋਂ ਤਾਇਨਾਤ ਸੁਖਦੇਵ ਸਿੰਘ ਦਾ ਤਬਾਦਲਾ ਪਟਿਆਲਾ ਜ਼ਿਲ੍ਹੇ ਵਿਚ ਬਨੂੜ ਵਿਖੇ ਹੋਇਆ ਹੈ | ਦਲਵੀਰ ਸਿੰਘ ਸਿੱਧੂ ਜੋ ਕਿ ਬਾਘਾਪੁਰਾਣਾ ਤੋਂ ਤਬਦੀਲ ਹੋ ਕੇ ਸੰਗਰੂਰ ਆਏ ਹਨ, ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਬ ਡਵੀਜ਼ਨ ਸੰਗਰੂਰ ਦੇ ਅੰਦਰ ਅਮਨ ਕਾਨੂੰਨ ਦੀ ਹਾਲਤ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੋਵੇਗੀ |