04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਖੇਤਰੀ ਪੱਧਰ ਦੀ ਯੋਗਾ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 15-05-2026
ਲੌਂਗੋਵਾਲ, 14 ਮਈ (ਵਿਨੋਦ, ਖੰਨਾ) - ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਲੌਂਗੋਵਾਲ ਵਿਖੇ ਪਿ੍ੰਸੀਪਲ ਰਾਜੀਵ ਸ਼ਰਮਾ ਦੀ ਅਗਵਾਈ ਹੇਠ ਖੇਤਰੀ ਪੱਧਰੀ ਯੋਗਾ ਮੀਟ ਕਰਵਾਈ ਗਈ | ਜਿਸ ਦੇ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਿੰਦਰ ਸਿੰਘ ਸੀਨੀਅਰ ਕੋਆਰਡੀਨੇਟਰ ਏਅਰਟੈੱਲ ਭਾਰਤੀ ਫਾਊਾਡੇਸ਼ਨ ਐਜੂਕੇਸ਼ਨ ਸੰਗਰੂਰ ਨੇ ਸ਼ਿਰਕਤ ਕਰਦਿਆਂ ਯੋਗਾ ਮੀਟ ਦਾ ਉਦਘਾਟਨ ਕੀਤਾ | ਇਸ ਯੋਗਾ ਮੀਟ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਰਾਜਾਂ ਨਾਲ ਸਬੰਧਿਤ ਸਾਰੇ ਜ਼ਿਲਿ੍ਹਆਂ ਦੇ 58 ਵੱਖ-ਵੱਖ ਨਵੋਦਿਆ ਸਕੂਲਾਂ ਨੇ ਹਿੱਸਾ ਲਿਆ | ਇਸ ਮੀਟ ਦੌਰਾਨ ਅੰਡਰ 14, 17 ਅਤੇ 19 ਸਾਲ ਵਰਗ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ | ਇਹਨਾਂ ਵਿਚੋਂ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 15 ਲੜਕਿਆਂ ਅਤੇ 15 ਲੜਕੀਆਂ ਤੇ ਆਧਾਰਿਤ ਟੀਮ ਦੀ ਚੋਣ ਕੀਤੀ ਗਈ ਹੈ | ਇਹ ਟੀਮ ਰਾਸ਼ਟਰੀ ਪੱਧਰੀ ਯੋਗਾ ਮੀਟ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰੇਗੀ | ਰਾਸ਼ਟਰੀ ਪੱਧਰੀ ਯੋਗਾ ਮੀਟ ਜਵਾਹਰ ਨਵੋਦਿਆ ਵਿਦਿਆਲਿਆ ਹੁਸ਼ਿਆਰਪੁਰ ਪੰਜਾਬ ਵਿਖੇ ਆਯੋਜਿਤ ਕੀਤੀ ਜਾਵੇਗੀ | ਇਸ ਮੀਟ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਆਜ਼ਾਦ ਸ਼ਤਰੂ ਅਰੋੜਾ ਡੀਨ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਡੀਮਡ ਟੂ.ਬੀ. ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਯੋਗ ਅਭਿਆਸਾਂ ਨੂੰ ਆਪਣੇ ਜੀਵਨ ਵਿੱਚ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਸ਼੍ਰੀ ਰਾਜੀਵ ਕੁਮਾਰ ਸ਼ਰਮਾ ਪਿ੍ੰਸੀਪਲ ਅਤੇ ਮਨੀਸ਼ ਭਨੋਟ ਵਾਈਸ ਪਿ੍ੰਸੀਪਲ ਨਵੋਦਿਆ ਵਿਦਿਆਲਿਆ ਲੌਂਗੋਵਾਲ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਮਿਊਜ਼ੀਅਮ 'ਚ ਰੱਖਣ ਦੀ ਮੰਗ ਅਗਲੀ ਖ਼ਬਰ ਭਵਾਨੀਗੜ੍ਹ 'ਚ ਬਣੇਗਾ ਫਲਾਈਓਵਰ- ਡਾ. ਮਿੰਕੂ ਜਵੰਧਾ
Ad Position 24