04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਮਿਊਜ਼ੀਅਮ 'ਚ ਰੱਖਣ ਦੀ ਮੰਗ

Ad Position 21
No active advertisement
ਅਜੀਤ ਡੈਸਕ 15-05-2026
ਸੁਨਾਮ ਊਧਮ ਸਿੰਘ ਵਾਲਾ, 14 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੀ ਲਾਇਬ੍ਰੇਰੀ 'ਚ 1974 ਤੋਂ ਪਈਆਂ ਅਸਥੀਆਂ ਦੇ ਦੋ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ 'ਚ ਪੰਜ ਸਾਲ ਦੇ ਕਰੀਬ ਪਹਿਲਾਂ ਬਣੇ ਮਿਊਜ਼ੀਅਮ ਵਿਚ ਲਿਆ ਕੇ ਰੱਖਿਆ ਜਾਵੇ | ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਹਾ ਸਰਕਾਰ ਨੇ ਅਸਥੀਆਂ ਦੇ ਕਲਸ਼ ਸਾਲ 1974 ਵਿਚ ਇਸ ਲਈ ਇੱਥੇ ਕਾਲਜ ਦੀ ਲਾਇਬ੍ਰੇਰੀ ਵਿਚ ਰੱਖੇ ਸਨ ਕਿਉਂਕਿ ਉਸ ਵੇਲੇ ਰੱਖਣ ਲਈ ਕੋਈ ਥਾਂ ਨਹੀ ਸੀ, ਜਦੋਂ ਕਿ ਹੁਣ ਤਾਂ ਮਿਊਜ਼ੀਅਮ ਬਣ ਚੁੱਕਿਆ ਹੈ | ਮੰਚ ਦੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਨਾਲ ਸੰਬੰਧਿਤ ਬਹੁਤ ਸਾਰਾ ਸਮਾਨ ਇੰਗਲੈਂਡ ਵਿਚ ਪਿਆ ਹੈ ਜਿਵੇਂ ਰਿਵਾਲਵਰ, ਸਾਲ 1939,1940 ਦੀ ਡਾਇਰੀ, ਹੱਥ ਲਿਖਤ ਪੇਜ ਆਦਿ ਤੇ ਹੋਰ ਸਾਮਾਨ | ਉਨ੍ਹਾਂ ਨੂੰ ਵੀ ਸੁਨਾਮ ਮਿਊਜ਼ੀਅਮ 'ਚ ਲਿਆ ਕੇ ਰੱਖਣ ਦੀ ਲੋੜ ਹੈ | ਇਸ ਮੌਕੇ ਮੰਚ ਆਗੂਆਂ ਜੁਝਾਰ ਸਿੰਘ, ਜਸਬੀਰ ਸਿੰਘ ਨਮੋਲ, ਲਾਭ ਸਿੰਘ ਛਾਜਲਾ, ਸੁਖਜਿੰਦਰ ਸਿੰਘ, ਸੁਰਿੰਦਰ ਸਿੰਘ ਉੱਪਲੀ, ਦਰਸ਼ਨ ਸਿੰਘ, ਪਵਨ ਕੁਮਾਰ ਸ਼ਰਮਾ, ਹਰਗੋਬਿੰਦ ਸਿੰਘ ਸ਼ੇਰਪੁਰ ਜਗਦੇਵ ਸ਼ਰਮਾ, ਗੁਰਦੀਪ ਸਿੰਘ ਲਹਿਰਾ ਨੇ ਕਿਹਾ ਕਿ ਸ਼ਹੀਦ ਦੀਆਂ ਚਿੱਠੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਪਈਆਂ ਨੇ, ਉਨ੍ਹਾਂ ਨੂੰ ਵੀ ਮਿਊਜ਼ੀਅਮ ਵਿੱਚ ਲਿਆ ਕੇ ਰੱਖਿਆ ਜਾਵੇ | ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਸ਼ਹੀਦ ਦਾ ਅਸਲੀ ਸ਼ਕਲ ਨਾਲ ਮਿਲਦਾ ਬੁੱਤ ਅਜੇ ਤੱਕ ਸੁਨਾਮ ਵਿਖੇ ਨਵੇਂ ਬਣੇ ਮੈਮੋਰੀਅਲ 'ਚ ਨਹੀਂ ਲਗਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਜਵੈਲਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਨਵੇਂ ਐਸ.ਐਸ.ਪੀ. ਨਾਲ ਮੀਟਿੰਗ ਅਗਲੀ ਖ਼ਬਰ ਖੇਤਰੀ ਪੱਧਰ ਦੀ ਯੋਗਾ ਮੀਟ ਕਰਵਾਈ
Ad Position 24