ਮਲੇਰਕੋਟਲਾ, 14 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਸਵਰਨਕਾਰ ਅਤੇ ਸਰਾਫਾ ਐਸੋਸੀਏਸ਼ਨ ਮਲੇਰਕੋਟਲਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਤੇ ਇਕਾਈ ਪ੍ਰਧਾਨ ਯਾਦਵਿੰਦਰ ਸਿੰਘ ਬੱਗਾ ਦੀ ਪ੍ਰਧਾਨਗੀ ਹੇਠ ਮਲੇਰਕੋਟਲਾ ਜ਼ਿਲ੍ਹੇ ਦੇ ਨਵੇਂ ਆਏ ਐਸ.ਐਸ.ਪੀ ਗੁਰਮੀਤ ਸਿੰਘ ਨਾਲ ਵੱਖ-ਵੱਖ ਸਮੱਸਿਆਵਾਂ ਦੇ ਹੱਲ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਸੰਸਥਾ ਦੇ ਅਧਿਕਾਰੀਆਂ ਨੇ ਐਸ.ਐਸ.ਪੀ ਗੁਰਮੀਤ ਸਿੰਘ ਦਾ ਮਲੇਰਕੋਟਲਾ ਜ਼ਿਲ੍ਹੇ 'ਚ ਪੁੱਜਣ 'ਤੇ ਸਵਾਗਤ ਕੀਤਾ, ਉੱਥੇ ਵੱਖ-ਵੱਖ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ | ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਗਹਿਣਾ ਵਿਕੇ੍ਰਤਾਵਾਂ ਦਾ ਕੰਮ ਬਹੁਤ ਹੀ ਸੰਵੇਦਨਸ਼ੀਲ ਹੋਣ ਕਾਰਨ ਗਹਿਣਾ ਵਿਕੇ੍ਰਤਾਵਾਂ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ ਅਤੇ ਗਹਿਣਿਆਂ ਦੇ ਕੰਮ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਐਸਐਸਪੀ ਤੋਂ ਮੰਗ ਕੀਤੀ ਗਈ ਕਿ ਦਿਨ ਵੇਲੇ ਅਤੇ ਸ਼ਾਮ ਸਮੇਂ ਪੀ.ਸੀ.ਆਰ ਟੀਮ ਸਰਾਫਾ ਬਾਜ਼ਾਰ ਵਿਚ ਗਸ਼ਤ ਕਰਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ |ਐਸਐਸਪੀ ਗੁਰਮੀਤ ਸਿੰਘ ਨੇ ਕਰਵਾਈ ਦਾ ਭਰੋਸਾ ਦਿਵਾਇਆ | ਇਸ ਮੌਕੇ ਮੀਤ ਪ੍ਰਧਾਨ ਲਲਿਤ ਗੋਇਲ, ਕਾਨੂੰਨੀ ਸਲਾਹਕਾਰ ਐਡਵੋਕੇਟ ਵਾਸੁ ਵਰਮਾ, ਸੁਮਿਤ ਵਰਮਾ, ਪੈੱ੍ਰਸ ਸਕੱਤਰ ਮੁਨੀਸ਼ ਵਰਮਾ ਆਦਿ ਹਾਜ਼ਰ ਸਨ |