04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬੀਬੀ ਵਿਰਕ ਵਲੋਂ ਮਨਾਸਟਿਕ 'ਚ ਮੱਲਾਂ ਮਾਰਨ ਵਾਲੇ ਹੋਣਹਾਰ ਖਿਡਾਰੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 15-05-2026
ਸੰਗਰੂਰ, 14 ਮਈ (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹੇ ਦੇ ਪਿੰਡ ਖੁਰਾਣਾ ਦੇ ਬੱਚੇ ਏਕਮਜੋਤ ਸਿੰਘ ਪੁੱਤਰ ਮਦਨਜੀਤ ਸਿੰਘ ਜਿਸ ਨੇ ਛੋਟੀ ਉਮਰ ਜਿਮਨਾਸਟਿਕ ਵਿਚ ਸ਼ਾਨਦਾਰ ਮੱਲਾਂ ਮਾਰੀਆਂ ਅਤੇ ਪਿਛਲੇ ਦਿਨੀਂ ਹੋਈਆਂ ਖੇਡਾਂ ਵਿਚ ਬੈਸਟ ਖਿਡਾਰੀ ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ, ਨੂੰ ਇੱਕ ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਵਲੋਂ ਸਨਮਾਨਿਤ ਕੀਤਾ ਗਿਆ | ਬੀਬੀ ਪਰਮਜੀਤ ਕੌਰ ਵਿਰਕ ਨੇ ਕਿਹਾ ਕਿ ਇਹ ਬੱਚੇ ਸਾਡੇ ਪੰਜਾਬ ਦਾ ਸੁਨਹਿਰੀ ਭਵਿੱਖ ਹਨ ਅਤੇ ਅਜਿਹੇ ਹੋਣਹਾਰ ਖਿਡਾਰੀ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਲਈ ਸਮਾਜ ਦੇ ਪ੍ਰੇਰਣਾ ਸ੍ਰੋਤ ਵੀ ਸਿੱਧ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਉਪ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਅਜਿਹੇ ਹੋਣਹਾਰ ਖਿਡਾਰੀਆਂ ਦੀ ਹੌਸਲਾ ਅਫਜਾਈ ਕਰੇ | ਇਸ ਮੌਕੇ ਭਗਵਾਨ ਚੰਦ ਬਾਲੀਆ, ਰਾਜਦੀਪ ਸਿੰਘ ਬਾਲੀਆ ਬਲਾਕ ਜਨਰਲ ਸਕੱਤਰ ਅਕਾਲੀ ਦਲ, ਵਿਜੈ ਬਾਲੀਆ, ਸੁੱਖੀ ਮੰਗਵਾਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ 'ਚ ਬਣੇਗਾ ਫਲਾਈਓਵਰ- ਡਾ. ਮਿੰਕੂ ਜਵੰਧਾ ਅਗਲੀ ਖ਼ਬਰ ਜਵੈਲਰਜ਼ ਐਸੋਸੀਏਸ਼ਨ ਦੇ ਵਫ਼ਦ ਵਲੋਂ ਨਵੇਂ ਐਸ.ਐਸ.ਪੀ. ਨਾਲ ਮੀਟਿੰਗ
Ad Position 24