ਅਹਿਮਦਗੜ੍ਹ, 14 ਮਈ (ਰਵਿੰਦਰ ਪੁਰੀ)- ਸਫ਼ਾਈ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਚੱਲ ਰਹੀ ਹੜਤਾਲ ਦੇ ਸਮਰਥਨ 'ਚ ਅੱਜ ਨਗਰ ਕੌਂਸਲ ਦਫ਼ਤਰ 'ਚ ਧਰਨੇ 'ਤੇ ਬੈਠੇ ਸਫ਼ਾਈ ਮਜ਼ਦੂਰਾਂ ਨਾਲ ਗੱਲਬਾਤ ਕਰਨ ਪਹੁੰਚੇ ਹਲਕਾ ਕਾਂਗਰਸ ਅਮਰਗੜ੍ਹ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਧਾਲੀਵਾਲ ਨੇ ਸਮੂਹ ਟੀਮ ਨਾਲ ਧਰਨੇ 'ਚ ਬੈਠ ਕੇ ਸਫ਼ਾਈ ਮਜ਼ਦੂਰਾਂ ਦਾ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਦੀਆਂ ਹੱਕੀ ਮੰਗਾਂ ਦਾ ਤੁਰੰਤ ਨਿਪਟਾਰਾ ਕਰਦੇ ਹੋਏ ਹੜਤਾਲ ਖੁੱਲਵਾਈ ਜਾਵੇ ਤਾਂ ਜੋ ਸ਼ਹਿਰਾਂ ਅਤੇ ਕਸਬਿਆਂ ਚ ਸਫ਼ਾਈ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ | ਇਸ ਮੌਕੇ ਕਮਲ ਸਿੰਘ ਧਾਲੀਵਾਲ ਦੇ ਨਾਲ ਸਾਬਕਾ ਕੌਂਸਲਰ ਸੰਦੀਪ ਬੱਧਨ, ਜਾਸ਼ੀਨ ਮੁਹੰਮਦ, ਰਾਕੇਸ਼ ਸ਼ਾਹੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਪਵਨ ਸ਼ਰਮਾ, ਕਮਿਕਰ ਰਾਮ, ਮਨੀਸ਼ ਸਿੰਗਲਾ, ਰਿੰਪੀ ਕੜਵਲ, ਸਾਜਿਦ ਖਾਨ ਆਦਿ ਹਾਜ਼ਰ ਸਨ | ਇਸ ਮੌਕੇ ਸਫ਼ਾਈ ਕਰਮਚਾਰੀ ਮਜ਼ਦੂਰ ਯੂਨੀਅਨ ਦੇ ਆਗੂ ਸੰਦੀਪ ਭੱਟੀ, ਰਜਿੰਦਰ ਵਾਲੂ, ਰਾਜ ਕੁਮਾਰ ਭੱਟੀ, ਰੂਪ ਲਾਲ, ਕੁਲਦੀਪ ਕੁਮਾਰ, ਧਰਮਪਾਲ, ਪਵਨ ਕੁਮਾਰ, ਰੇਖਾ ਰਾਣੀ, ਮਹਿੰਦਰ ਕੌਰ, ਅੰਜੂ ਰਾਣੀ, ਸੁਨੀਤਾ ਰਾਣੀ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ |