10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਨੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ <br/>

Ad Position 21
No active advertisement
ਅਜੀਤ ਡੈਸਕ 17-05-2026
ਧੂਰੀ, 16 ਮਈ (ਲਖਵੀਰ ਸਿੰਘ ਧਾਂਦਰਾ) – ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਧੂਰੀ ਤੋਂ ਇੰਚਾਰਜ ਸ, ਰਣਜੀਤ ਸਿੰਘ ਰੰਧਾਵਾ ਨੇ ਪੰਕਜ ਕੁਮਾਰ ਵਾਰਡ ਨੰਬਰ 16, ਦਰਸ਼ਨ ਸਿੰਘ ਬਿਰਦੀ ਵਾਰਡ ਨੰਬਰ 21, ਬਲਵਿੰਦਰ ਸਿੰਘ ਪੱਪੂ ਵਾਰਡ ਨੰਬਰ 12 ,ਵਾਰਡ ਨੰਬਰ 15 ਤੋਂ ਜਗਦੀਪ ਕੌਰ ਪਤਨੀ ਅਮਰਿੰਦਰ ਸਿੰਘ ਕਾਲਾ ਦੇ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਕੋਲ ਦਾਖਲ ਕਰਵਾਏ | ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ | ਹੁਣ ਉਨ੍ਹਾਂ ਨੇ ਫੈਸਲਾ ਕਰ ਲਿਆ ਹੈ ਕਿ ਧੂਰੀ ਦੇ 21 ਵਾਰਡਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣਗੇ | ਇਸ ਮੌਕੇ ਸੰਜੀਵ ਕੁਮਾਰ ਪਿੰਟਾ ਸਹਿਰੀ ਪ੍ਰਧਾਨ, ਅਮਰੀਕ ਸਿੰਘ, ਰਾਜਿੰਦਰ ਸਿੰਘ ਭਸੀਨ, ਗੁਰਦਿਆਲ ਸਿੰਘ ਕਾਂਝਲਾ, ਦਰਸਨ ਸਿੰਘ ਬਿਰਦੀ, ਪਰਮਜੀਤ ਸਿੰਘ ਧੂਰਾ, ਹਰਪਾਲ ਸਿੰਘ ਧੂਰਾ, ਭੋਲਾ ਸੇਖੋਂ, ਸਰਵਣ ਸਿੰਘ ਸਾਬਕਾ ਸਰਪੰਚ ਮੱਲੋਮਾਜਰਾ, ਹਰਨੇਕ ਸਿੰਘ ਦੀਵਾਨਾ, ਸਰਬਜੀਤ ਸਿੰਘ ਕਾਤਰੋਂ ਸਾਬਕਾ ਸਰਪੰਚ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ: 8 'ਚ 'ਆਪ' ਉਮੀਦਵਾਰ ਸੌਂਦ ਨੂੰ ਆਜ਼ਾਦ ਉਮੀਦਵਾਰ ਉਭੀ ਵਲੋਂ ਸਮਰਥਨ <br/> ਅਗਲੀ ਖ਼ਬਰ 'ਆਪ' ਉਮੀਦਵਾਰ ਵਿਕਰਾਤ ਸਿੰਘ ਚੱਠਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ <br/>
Ad Position 24