ਘਰ ’ਚ ਦਾਖਲ ਹੋ ਕੇ ਕੁੱਟਮਾਰ ਕਰਨ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ, ਜੇਤੂ ਰੈਲੀ ਕਰਨ ਮਗਰੋਂ ਸੰਘਰਸ਼ ਵਾਪਸ ਲਿਆ
ਸ਼ੇਰਪੁਰ, 9 ਅਗਸਤ (ਦਰਸ਼ਨ ਸਿੰਘ ਖੇੜੀ) - ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਬਲਾਕ ਜਨਰਲ ਸਕੱਤਰ ਤੇ ਪਿੰਡ ਰਾਮਨਗਰ ਛੰਨਾਂ ਵਾਸੀ ਗਗਨਦੀਪ ਸਿੰਘ ਪੁੱਤਰ ਬਿਧੀ ਸਿੰਘ ਦੇ ਹਮਲਾਵਰਾਂ ਉੱਤੇ ਪਰਚਾ ਦਰਜ ਕਰਨ ਮਗਰੋਂ ਬੀਤੀ ਕੱਲ ਤੋਂ ਥਾਣਾ ਸ਼ੇਰਪੁਰ ਅੱਗੇ ਚੱਲ ਰਿਹਾ ਕਿਸਾਨ ਸੰਘਰਸ਼ ਬੀਕੇਯੂ ਡਕੌਂਦਾ ਨੇ ਜੇਤੂ ਰੈਲੀ ਕਰਕੇ ਵਾਪਸ ਲੈ ਲਿਆ ਹੈ। ਗਗਨਦੀਪ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾ ਅਨੁਸਾਰ ਲੰਘੀ 31 ਮਈ 2026 ਨੂੰ ਉਹ ਆਪਣੇ ਭਰਾ ਅਮਨਦੀਪ ਸਿੰਘ,ਪਿਤਾ ਬਿਧੀ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਘਰ ਵਿੱਚ ਮੌਜੂਦ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਦੇ ਘਰ ਦੇ ਮੇਨ ਗੇਟ ਅੱਗੇ ਆ ਕੇ ਰੁਕੀ।
ਨ
ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਵਿਧਾਇਕਾਂ ਨਰਿੰਦਰ ਕੌਰ ਭਰਾਜ। ਤਸਵੀਰ- ਮੁਕੇਸ਼ ਕੁਮਾਰ
ਗੱਲਬਾਤ ਕਰਦੇ ਹੋਏ ਨਵੇਂ ਚੁਣੇ ਗਏ ਅਹੁਦੇਦਾਰ। ਤਸਵੀਰ-ਸਰੌਦ
10-08-2026
ਸ਼ੇਰਪੁਰ, 9 ਅਗਸਤ (ਦਰਸ਼ਨ ਸਿੰਘ ਖੇੜੀ) - ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਬਲਾਕ ਜਨਰਲ ਸਕੱਤਰ ਤੇ ਪਿੰਡ ਰਾਮਨਗਰ ਛੰਨਾਂ ਵਾਸੀ ਗਗਨਦੀਪ ਸਿੰਘ ਪੁੱਤਰ ਬਿਧੀ ਸਿੰਘ ਦੇ ਹਮਲਾਵਰਾਂ ਉੱਤੇ ਪਰਚਾ ਦਰਜ ਕਰਨ ਮਗਰੋਂ ਬੀਤੀ ਕੱਲ ਤੋਂ ਥਾਣਾ ਸ਼ੇਰਪੁਰ ਅੱਗੇ ਚੱਲ ਰਿਹਾ ਕਿਸਾਨ ਸੰਘਰਸ਼ ਬੀਕੇਯੂ ਡਕੌਂਦਾ ਨੇ ਜੇਤੂ ਰੈਲੀ ਕਰਕੇ ਵਾਪਸ ਲੈ ਲਿਆ ਹੈ। ਗਗਨਦੀਪ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾ ਅਨੁਸਾਰ ਲੰਘੀ 31 ਮਈ 2026 ਨੂੰ ਉਹ ਆਪਣੇ ਭਰਾ ਅਮਨਦੀਪ ਸਿੰਘ,ਪਿਤਾ ਬਿਧੀ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਘਰ ਵਿੱਚ ਮੌਜੂਦ ਸੀ ਤਾਂ ਇੱਕ ਚਿੱਟੇ ਰੰਗ ਦੀ ਕਾਰ ਉਨ੍ਹਾਂ ਦੇ ਘਰ ਦੇ ਮੇਨ ਗੇਟ ਅੱਗੇ ਆ ਕੇ ਰੁਕੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਕਾਰ ਵਿੱਚੋਂ ਚਾਰ ਵਿਅਕਤੀ ਉਤਰੇ, ਜਿਨ੍ਹਾਂ ਵਿੱਚੋਂ ਉਸ ਨੇ ਸੁਖਪਾਲ ਸਿੰਘ ਪੁੱਤਰ ਹਰੀ ਸਿੰਘ ਵਾਸੀ ਰਾਮਨਗਰ ਦੀ ਪਛਾਣ ਕੀਤੀ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਹੈ। ਉਸ ਅਨੁਸਾਰ ਬਾਅਦ ਵਿੱਚ ਬਾਕੀ ਤਿੰਨ ਵਿਅਕਤੀਆਂ ਦੀ ਪੜਤਾਲ ਕਰਨ ’ਤੇ ਉਨ੍ਹਾਂ ਦੀ ਪਛਾਣ ਜਗਰਾਜ ਸਿੰਘ ਪੁੱਤਰ ਮਨਜੀਤ ਸਿੰਘ, ਜਗਜੋਤ ਸਿੰਘ ਪੁੱਤਰ ਸਿਵ ਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬੁੱਧੂ ਸਿੰਘ, ਵਾਸੀਆਨ ਰਾਮਨਗਰ ਛੰਨਾਂ ਵਜੋਂ ਹੋਈ। ਬਿਆਨਾ ਅਨੁਸਾਰ ਸੁਖਪਾਲ ਸਿੰਘ ਨੇ ਉਨ੍ਹਾਂ ਦੇ ਘਰ ਦੇ ਮੇਨ ਗੇਟ ’ਤੇ ਲੱਤਾਂ ਮਾਰੀਆਂ, ਜਿਸ ਉਪਰੰਤ ਉਸ ਵੱਲੋਂ ਗੇਟ ਖੋਲ੍ਹਣ ’ਤੇ ਸੁਖਪਾਲ ਸਿੰਘ ਘਰ ਅੰਦਰ ਦਾਖਲ ਹੋ ਗਿਆ ਅਤੇ ਉਸ ਨਾਲ ਹੱਥੋਪਾਈ ਕਰਨ ਲੱਗ ਪਿਆ।ਇਸ ਦੌਰਾਨ ਉਸ ਅਤੇ ਉਸ ਦੇ ਪਿਤਾ ਬਿਧੀ ਸਿੰਘ ਨੇ ਧੱਕੇ ਮਾਰ ਕੇ ਸੁਖਪਾਲ ਸਿੰਘ ਨੂੰ ਘਰ ਤੋਂ ਬਾਹਰ ਕੱਢਿਆ। ਬਿਆਨ ਅਨੁਸਾਰ ਘਰ ਤੋਂ ਬਾਹਰ ਵੀ ਉਕਤ ਚਾਰਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤਾ। ਰੌਲਾ ਪੈਣ ’ਤੇ ਆਢ-ਗੁਆਂਢ ਦੇ ਲੋਕ ਇਕੱਠੇ ਹੋ ਗਏ,ਜਿਸ ’ਤੇ ਉਕਤ ਚਾਰੋਂ ਵਿਅਕਤੀ ਆਪਣੀ ਕਾਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ। ਕਿਸਾਨ ਆਗੂ ਨੇ ਦੱਸਿਆ ਗਿਆ ਹੈ ਕਿ ਘਟਨਾ ਸਬੰਧੀ ਉਸ ਵੱਲੋਂ ਥਾਣਾ ਸ਼ੇਰਪੁਰ ਨੂੰ ਫੋਨ ਕੀਤਾ ਗਿਆ, ਜਿਸ ’ਤੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸ਼ੇਰਪੁਰ ਲੈ ਗਏ। ਬਿਆਨਕਰਤਾ ਅਨੁਸਾਰ ਪੁਲਿਸ ਮੁਲਾਜ਼ਮ ਵੱਲੋਂ ਉਸ ਨੂੰ ਅਗਲੇ ਦਿਨ ਥਾਣੇ ਆ ਕੇ ਸ਼ਿਕਾਇਤ ਦੇਣ ਲਈ ਕਿਹਾ ਗਿਆ, ਜਿਸ ’ਤੇ ਉਸ ਨੇ ਅਗਲੇ ਦਿਨ ਥਾਣੇ ਪੁੱਜ ਕੇ ਉਕਤ ਵਿਅਕਤੀਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਹੈਰਾਨੀ ਉਦੋ ਹੋਈ ਜਦੋਂ ਪਤਾ ਲੱਗਿਆ ਕਿ ਪੁਲਿਸ ਵੱਲੋਂ ਤੀਜੇ ਦਿਨ ਕਾਰ ਆਪਣੀ ਮਰਜ਼ੀ ਨਾਲ ਛੱਡ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।ਅੱਜ ਮੁਲਜ਼ਮਾਂ ‘ਤੇ ਪਰਚਾ ਦਰਜ਼ ਕਰਨ ਮਗਰੋਂ ਪੁਲੀਸ ਵੱਲੋਂ ਸੌਂਪੀ ਐਫਆਈਆਰ ਮਗਰੋ ਬੀਕੇਯੂ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਛੰਨਾ ਨੇ ਪੁਲਿਸ ਕਾਰਵਾਈ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਕਿਸਾਨ ਏਕੇ ਦੀ ਜਿੱਤ ਕਰਾਰ ਦਿੱਤਾ ਅਤੇ ਸੰਘਰਸ਼ ਵਾਪਸ ਲੈਣ ਦਾ ਐਲਾਨ ਕੀਤਾ। ਇਸ ਮੌਕੇ ਸੂਬਾ ਆਗੂ ਕਰਮਜੀਤ ਸਿੰਘ ਛੰਨਾਂ, ਚਤਰ ਸਿੰਘ, ਜਗਤਾਰ ਸਿੰਘ ਦੁੱਗਾ, ਮੱਖਣ ਸਿੰਘ ਦੁੱਗਾ, ਬਹਾਦਰ ਸਿੰਘ, ਰਣਜੀਤ ਸਿੰਘ ਬਾਜਵਾ, ਰਣਜੀਤ ਸਿੰਘ ਛੰਨਾਂ, ਚਤਰ ਸਿੰਘ ਗੋਬਿੰਦਪੁਰਾ, ਮਨੌਜ ਕੁਮਾਰ, ਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ ਗੰਡੇਵਾਲ, ਚਰਨ ਸਿੰਘ, ਪੰਮੀ ਸਿੰਘ, ਭੇਲਾ ਸਿੰਘ, ਭੋਲਾ ਸਿੰਘ ਕਲੇਰਾਂ, ਗੁਰਮੁੱਖ ਸਿੰਘ ਸ਼ੇਰਪੁਰ, ਰੂਪ ਸਿੰਘ ਜਵੰਧਾ ਸ਼ੇਰਪੁਰ ਜੈਦੀਪ ਸਿੰਘ, ਗੁਰਦੀਪ ਸਿੰਘ ਖੇੜੀ ਖੁਰਦ ਆਦਿ ਕਿਸਾਨ ਆਗੂ ਮੌਜੂਦ ਸਨ।