ਸੁਨਾਮ ਊਧਮ ਸਿੰਘ ਵਾਲਾ, 16 ਮਈ (ਰੁਪਿੰਦਰ ਸਿੰਘ ਸੱਗੂ) - ਸਥਾਨਕ ਸ਼ਹੀਦ ਊਧਮ ਸਿੰਘ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਊਧਮ ਸਿੰਘ ਵਾਲਾ ਦੀ ਵਿਦਿਆਰਥਣ ਯੀਕਾਂਸ਼ੀ ਵਰਮਾ ਪੁੱਤਰੀ ਲਖਵਿੰਦਰ ਸਿੰਘ ਨੇ 650 'ਚੋਂ 626 ਅੰਕ ਪ੍ਰਾਪਤ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵਲੋਂ 10ਵੀਂ ਜਮਾਤ ਦੀ ਜਾਰੀ ਮੈਰਿਟ ਸੂਚੀ 'ਚ 19ਵਾਂ ਰੈਂਕ ਹਾਸਿਲ ਕੀਤਾ | ਅੱਜ ਇਸ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਦਾ ਸਕੂਲ ਵਿਚ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਯੀਕਾਂਸ਼ੀ ਵਰਮਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਕੂਲ ਵਲੋਂ ਚੱਲ ਰਹੀ ਰੀਤ ਅਨੁਸਾਰ ਵਿਦਿਆਰਥਣ ਨੂੰ ਸਨਮਾਨ ਚਿੰਨ ਦੇ ਨਾਲ 5100 ਰੁਪਏ ਨਕਦ ਇਨਾਮ ਭੇਟ ਕੀਤਾ ਗਿਆ | ਸਕੂਲ ਇੰਚਾਰਜ ਸੁਮਿਤਾ ਰਾਣੀ ਵਲੋਂ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਵਿਦਿਆਰਥਣ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਯੀਕਾਂਸ਼ੀ ਵਲੋਂ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਉਸ ਨੇ ਇਹ ਪ੍ਰਾਪਤੀ ਸਮੂਹ ਸਟਾਫ਼ ਦੀ ਯੋਗ ਅਗਵਾਈ, ਮਾਤਾ ਪਿਤਾ ਦਾ ਸਹਿਯੋਗ ਅਤੇ ਪ੍ਰਮਾਤਮਾ ਦੀ ਮੇਹਰ ਸਦਕਾ ਹਾਸਿਲ ਕੀਤੀ ਹੈ | ਜਮਾਤ ਇੰਚਾਰਜ ਰਜਿੰਦਰ ਕੌਰ ਨੇ ਇਸ ਮੌਕੇ ਵਿਦਿਆਰਥਣ ਨੂੰ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ | ਇਸ ਮੌਕੇ ਨਵਨੀਤ ਬਾਂਸਲ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਮੁਨੀਸ਼ ਬਾਂਸਲ, ਹਨੀਸ਼ ਕੁਮਾਰ, ਰਾਕੇਸ਼ ਰਾਣੀ, ਦਵਿੰਦਰ ਕੌਰ,ਵੀਨੂੰ ਬੱਤਰਾ, ਗੁਰਮੀਤ ਕੌਰ, ਰੀਤੂ ਕੌਸ਼ਲ, ਹਰਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਹਾਜ਼ਰ ਸਨ |