10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭੱਠਾਂ ਮਾਲਕਾਂ ਨੇ ਮੀਟਿੰਗ ਕਰਕੇ ਇੱਟ ਦਾ ਰੇਟ 8500 ਰੁਪਏ ਕੀਤਾ ਤੈਅ <br/>

Ad Position 21
No active advertisement
ਅਜੀਤ ਡੈਸਕ 17-05-2026
ਲਹਿਰਾਗਾਗਾ, 16 ਮਈ (ਅਸ਼ੋਕ ਗਰਗ) – ਭੱਠਾ ਮਾਲਕ ਐਸੋਸੀਏਸ਼ਨ ਲਹਿਰਾਗਾਗਾ ਦੀ ਇੱਕ ਮੀਟਿੰਗ ਪ੍ਰਧਾਨ ਅਸ਼ਵਨੀ ਗਰਗ ਆਸ਼ੂ ਦੀ ਪ੍ਰਧਾਨਗੀ ਵਿਚ ਹੋਈ, ਜਿਸ 'ਚ ਭੱਠਾ ਉਦਯੋਗ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਭੱਠੇ ਉੱਪਰ ਵਰਤੇ ਜਾਂਦੇ ਕੋਲੇ ਸਮੇਤ ਹੋਰ ਸਾਮਾਨ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਣ ਕਾਰਨ 1000 ਇੱਟ ਦਾ ਰੇਟ 8500 ਰੁਪਏ ਤੈਅ ਕੀਤਾ ਗਿਆ, ਕੋਈ ਵੀ ਭੱਠਾ ਮਾਲਕ ਇਸ ਰੇਟ ਤੋਂ ਘੱਟ ਇੱਟ ਨਹੀਂ ਵੇਚੇਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਲੇ ਦੇ ਰੇਟਾਂ ਵਿਚ ਕੋਈ ਕਮੀ ਨਾ ਆਈ ਤਾਂ ਹੋ ਸਕਦਾ ਹੈ ਅੱਵਲ ਦਰਜੇ ਦੀ ਇੱਟ ਦਾ ਰੇਟ 9000 ਕਰਨਾ ਪਵੇ | ਸ੍ਰੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਭੱਠਾ ਉਦਯੋਗ ਨੂੰ ਬਚਾਉਣ ਲਈ ਤੁਰੰਤ ਅੱਗੇ ਆਵੇ | ਉਨ੍ਹਾਂ ਭੱਠਿਆਂ ਉੱਪਰ ਲੇਬਰ ਸਮੇਤ ਹੋਰ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਗੰਭੀਰਤਾ ਨਾਲ ਲਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ | ਇਸ ਮੌਕੇ ਐਡਵੋਕੇਟ ਰਾਧੇ ਗੋਇਲ, ਬਲਦੇਵ ਕਿ੍ਸ਼ਨ, ਚੇਅਰਮੈਨ ਦੀਪਕ ਬੱਬੂ ਜਾਖ਼ਲ, ਸੰਦੀਪ ਦੀਪੂ, ਨਿਤਿਨ ਗਰਗ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਭੱਠਾ ਮਾਲਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ 'ਚੋਂ 19ਵਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਲਾਇਬ੍ਰੇਰੀ ਲਈ ਸੌਂਪਿਆ ਧਾਰਮਿਕ ਕਿਤਾਬਾਂ ਦਾ ਸੈੱਟ <br/>
Ad Position 24