ਲਹਿਰਾਗਾਗਾ, 16 ਮਈ (ਅਸ਼ੋਕ ਗਰਗ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਲੀਆ ਦੀ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਲਈ ਸ਼ੋ੍ਰਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪ੍ਰਕਾਸ਼ਨਾਵਾਂ ਦਾ ਪੂਰਾ ਸੈੱਟ ਲਾਇਬ੍ਰੇਰੀ ਦੇ ਪ੍ਰਬੰਧਕ ਰਾਮਗੋਪਾਲ ਸਿੰਘ ਅਤੇ ਪ੍ਰਗਟ ਸਿੰਘ ਵਾਲੀਆ ਨੂੰ ਭੇਟ ਕੀਤਾ | ਜਥੇਦਾਰ ਬਹਿਣੀਵਾਲ ਨੇ ਕਿਹਾ ਕਿ ਜੋ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਨਾਵਾਂ ਦਾ ਸੈੱਟ ਲੈਣਾ ਚਾਹੁੰਦੀ ਹੈ ਅਤੇ ਉਹ ਸੰਸਥਾ ਤੋਂ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ | ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਪੁਸਤਕਾਂ ਦਾ ਪੂਰਾ ਸੈੱਟ ਜੋ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਜਾਂਦਾ ਹੈ, ਉਹ ਹਰ ਸੰਸਥਾ ਤੇ ਹਰ ਗੁਰੂ ਘਰ ਨੂੰ ਮੁਹੱਈਆ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਗਤਕਾ ਸਿਖਾਉਣ ਵਾਲੀਆਂ ਸੰਸਥਾਵਾਂ ਨੂੰ ਗਤਕਾ ਕਿੱਟਾਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸ ਮੌਕੇ ਰਣਜੀਤ ਸਿੰਘ ਮਲਕਪੁਰੀਆ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਕੁਲਦੀਪ ਸਿੰਘ ਘੋੜੇਨਬ, ਛੱਜੂ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਰੋਡਾ, ਗਰਨਾਮ ਸਿੰਘ ਸੱਗੂ, ਪੂਰਨ ਸਿੰਘ ਖਾਈ, ਜਗਤਾਰ ਸਿੰਘ ਖਾਈ, ਰਾਜਪਾਲ ਸਿੰਘ ਲਹਿਰਾ, ਸੰਦੀਪ ਸਿੰਘ ਮੌਜੂਦ ਸਨ |