20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਏ. ਆਈ. ਦੇ ਉਪਯੋਗ ਭਵਿੱਖ ਦੇ ਸਾਧਨ ਵਿਸ਼ੇ 'ਤੇ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 19-05-2026
ਲੌਂਗੋਵਾਲ, 18 ਮਈ, (ਵਿਨੋਦ, ਖੰਨਾ) - ਮਕੈਨੀਕਲ ਇੰਜੀਨੀਅਰਿੰਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪਯੋਗ: ਭਵਿੱਖ ਦੇ ਸਾਧਨ ਵਿਸ਼ੇ 'ਤੇ ਪੰਜ ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਹਾਈਬਿ੍ਡ ਮੋਡ ਦਾ ਉਦਘਾਟਨ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ), ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਕੀਤਾ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਅਕਾਦਮਿਕ, ਖੋਜ-ਕਰਤਾ, ਉਦਯੋਗ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਕੈਨੀਕਲ ਇੰਜੀਨੀਅਰਿੰਗ ਵਿੱਚ ਇਸ ਦੇ ਉਪਯੋਗਾਂ ਦੇ ਖੇਤਰ ਵਿੱਚ ਉੱਭਰ ਰਹੇ ਗਿਆਨ ਅਤੇ ਪੈ੍ਰਕਟੀਕਲ ਅਨੁਭਵ ਪ੍ਰਦਾਨ ਕਰਨਾ ਹੈ | ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 70 ਤੋਂ ਵੱਧ ਭਾਗੀਦਾਰਾਂ ਨੇ ਪ੍ਰੋਗਰਾਮ ਲਈ ਰਜਿਸਟਰ ਕੀਤਾ ਹੈ | ਇਹ ਪ੍ਰੋਗਰਾਮ ਉੱਨਤ ਏ.ਆਈ. ਟੂਲਸ, ਸਮਾਰਟ ਨਿਰਮਾਣ, ਆਟੋਮੇਸ਼ਨ, ਡੇਟਾ-ਸੰਚਾਲਿਤ ਇੰਜੀਨੀਅਰਿੰਗ ਹੱਲ, ਮਸ਼ੀਨ ਲਰਨਿੰਗ ਐਪਲੀਕੇਸ਼ਨਾਂ, ਉਦਯੋਗਾਂ ਵਿੱਚ ਡਿਜੀਟਲ ਪਰਿਵਰਤਨ, ਅਤੇ ਭਵਿੱਖ ਦੇ ਤਕਨੀਕੀ ਰੁਝਾਨਾਂ 'ਤੇ ਕੇਂਦਿ੍ਤ ਹੋਵੇਗਾ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਸ਼ੰਕਰ ਸਿੰਘ, ਵਿਭਾਗ ਮੁਖੀ (ਮਕੈਨੀਕਲ ਅਤੇ ਸਿਵਲ) ਕਰਨਗੇ | ਐੱਫ.ਡੀ.ਪੀ. ਦਾ ਤਾਲਮੇਲ ਡਾ. ਰਾਕੇਸ਼ ਕੁਮਾਰ, ਐਸੋਸੀਏਟ ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਡਾ. ਮਨੋਜ ਗੋਇਲ, ਐਸੋਸੀਏਟ ਪ੍ਰੋਫੈਸਰ, ਅਤੇ ਡਾ. ਯੋਗੇਸ਼ ਵਰਮਾ, ਸਹਾਇਕ ਪ੍ਰੋਫੈਸਰ ਕਰ ਰਹੇ ਹਨ | ਪ੍ਰੋਗਰਾਮ ਦਾ ਉਦਘਾਟਨ ਪ੍ਰੋ . ਅਜਾਤ ਸ਼ਤਰੂ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਸਲਾਈਟ ਵਲੋਂ ਕੀਤਾ ਗਿਆ | ਮੌਕੇ ਮਹਿਮਾਨ ਵਜੋਂ ਡਾ. ਸੰਤੋਸ਼ ਚੌਰਸੀਆ ਆਟੋਮੇਸ਼ਨ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਸੀਈਓ ਨੇ ਸ਼ਮੂਲੀਅਤ ਕੀਤੀ | ਇਸ ਪ੍ਰੋਗਰਾਮ ਵਿਚ ਪ੍ਰੋ. ਮਣੀ ਕਾਂਤ ਪਾਸਵਾਨ ਡਾਇਰੈਕਟਰ ਸਲਾਈਟ ਨੇ ਆਪਣੀ ਵਰਚੁਅਲ ਮੌਜੂਦਗੀ ਦਰਜ਼ ਕਰਵਾਈ | ਇਸ ਮੌਕੇ ਡੀਨ (ਅਕਾਦਮਿਕ) ਪ੍ਰੋ. ਏ.ਐਸ. ਸ਼ਾਹੀ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਰਾਮ ਰਤਨ ਦੇ ਦਰਬਾਰ 'ਤੇ ਠੰਢੇ ਮਿੱਠੇ ਜਲ ਦੀ ਲਗਾਈ ਛਬੀਲ ਅਤੇ ਲੰਗਰ ਅਗਲੀ ਖ਼ਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਸਨਮਾਨਿਤ
Ad Position 24