20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਾਬਾ ਰਾਮ ਰਤਨ ਦੇ ਦਰਬਾਰ 'ਤੇ ਠੰਢੇ ਮਿੱਠੇ ਜਲ ਦੀ ਲਗਾਈ ਛਬੀਲ ਅਤੇ ਲੰਗਰ

Ad Position 21
No active advertisement
ਅਜੀਤ ਡੈਸਕ 19-05-2026
ਰਾਹੋਂ, 18 ਮਈ (ਉਂਕਾਰ ਸਿੰਘ ਰਾਠੋਰ) - ਸਥਾਨਕ ਨਵਾਂਸ਼ਹਿਰ ਰੋਡ ਰਾਹੋਂ ਵਿਖੇ ਸਥਿਤ ਬਾਬਾ ਰਾਮ ਰਤਨ ਜੀ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਠੰਢੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਛਬੀਲ ਦਾ ਉਦਘਾਟਨ ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਹੇਮੰਤ ਰਨਦੇਵ ਬੌਬੀ ਅਤੇ ਦਰਬਾਰ ਦੇ ਮੁੱਖ ਸੇਵਾਦਾਰ ਅਰੁਣ ਭਾਰਗਵ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਬਾਬਾ ਜੀ ਦੇ ਦਰਬਾਰ ਵਿੱਚ ਭੱਲਿਆਂ ਦੇ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਅਰੁਣ ਭਾਰਗਵ ਨੇ ਕਿਹਾ ਕਿ ਜੋ ਭਗਤ ਸੱਚੇ ਦਿਲ ਨਾਲ ਬਾਬਾ ਰਾਮ ਰਤਨ ਜੀ ਦੇ ਦਰਬਾਰ ਵਿੱਚ ਸੱਚੇ ਮਨ ਨਾਲ ਸੇਵਾ ਕਰਦਾ ਹੈ ਬਾਬਾ ਜੀ ਉਸ ਦੇ ਮਨ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ | ਇਸ ਮੌਕੇ ਡਾ. ਵਿਸ਼ਾਲ ਪਲਟਾ, ਅਰੁਣ ਭਾਰਗਵ, ਮਨੀਸ਼ ਅਰੋੜਾ, ਮੋਨੂੰ ਸ਼ਰਮਾ, ਚਰਨਜੀਤ ਅਰੋੜਾ, ਗੋਲਡੀ ਭਾਰਗਵ, ਪਰਮਜੀਤ ਸਿੰਘ, ਨਵੀਨ ਕੁਮਾਰ, ਪ੍ਰਦੀਪ ਰਾਣਾ, ਰਾਜੀਵ ਪਾਠਕ, ਮਨੀਸ਼ ਅਰੋੜਾ, ਬਲਦੇਵ ਭਾਗੀ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਅਮਰੀਕ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਏ. ਆਈ. ਦੇ ਉਪਯੋਗ ਭਵਿੱਖ ਦੇ ਸਾਧਨ ਵਿਸ਼ੇ 'ਤੇ ਫੈਕਲਟੀ ਵਿਕਾਸ ਪ੍ਰੋਗਰਾਮ ਦਾ ਉਦਘਾਟਨ
Ad Position 24