06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਤਾਰਾ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 21-05-2026
ਮਲੇਰਕੋਟਲਾ, 20 ਮਈ (ਮੁਹੰਮਦ ਹਨੀਫ਼ ਥਿੰਦ) -ਸਿੱਖਿਆ ਮੰਤਰਾਲੇ ਦੇ ਸਕੂਲ ਐਜੂਕੇਸ਼ਨ ਅਤੇ ਲਿਟਰੇਸੀ ਵਿਭਾਗ ਵਲੋਂ, 'ਅਟਲ ਇਨੋਵੇਸ਼ਨ ਮਿਸ਼ਨ' ਐਨ.ਆਈ.ਟੀ.ਆਈ. ਆਯੋਗ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ 13 ਅਕਤੂਬਰ 2025 ਨੂੰ 'ਵਿਕਸਿਤ ਭਾਰਤ ਬਿਲਡੇਸ਼ਨ 2025' ਦਾ ਆਯੋਜਨ ਕੀਤਾ ਗਿਆ | ਇਸ ਦੇਸ਼-ਪੱਧਰੀ ਨਵਚੇਤਨਾ ਅਭਿਆਨ ਵਿਚ ਭਾਰਤ ਭਰ ਦੇ 3 ਲੱਖ ਤੋਂ ਵੱਧ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 5 ਕਰੋੜ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰਸੀਪਲ ਪਰਮਿੰਦਰ ਕੌਰ ਗਰੇਵਾਲ ਗੱਲਬਾਤ ਕਰਦਿਆਂ ਦੱਸਿਆ ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਦੀ ਕਲਾਸ ਨੌਵੀਂ ਦੀ ਪੰਜ ਮੈਂਬਰੀ ਟੀਮ ਦੀਆਂ ਵਿਦਿਆਰਥਣਾਂ ਸਾਂਚੀ, ਸਿਮਰੀਤ ਮਾਹਲ, ਐਂਜਲਪ੍ਰੀਤ ਕੌਰ, ਨਾਇਮਾ ਫਾਰੂਕੀ ਅਤੇ ਵਿਦਿਆਰਥੀ ਹਰਸਿਮਰਤ ਸਿੰਘ ਨੇ ਆਪਣੇ ਨਵੀਂ ਸੋਚ ਵਾਲੇ ਪ੍ਰੋਜੈਕਟ 'ਜਨਰੇਟ ਇਲੈਕਟਰੀਸਿਟੀ ਫਰੋਮ ਵੇਸਟ' ਰਾਹੀਂ ਜ਼ਿਲ੍ਹਾ ਜੇਤੂ ਬਣ ਕੇ ਸਕੂਲ ਅਤੇ ਸ਼ਹਿਰ ਮਲੇਰਕੋਟਲਾ ਦਾ ਨਾਂਅ ਰੌਸ਼ਨ ਕੀਤਾ ਹੈ | ਚੇਅਰਮੈਨ ਪ੍ਰੋ. ਜਸਵੰਤ ਸਿੰਘ ਗੱਜਣ ਵਿਧਾਇਕ ਅਮਰਗੜ੍ਹ, ਟਰੱਸਟ ਮੈਂਬਰ ਖੁਸ਼ਪ੍ਰੀਤ ਕੌਰ ਅਤੇ ਸਟਾਫ਼ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਜ਼ਿਆਦਾ ਪੈ ਰਹੀ ਗਰਮੀ ਕਾਰਨ ਸਕੂਲਾਂ 'ਚ ਛੁੱਟੀਆਂ ਕੀਤੀਆਂ ਜਾਣ - ਅਧਿਆਪਕ ਦਲ ਪੰਜਾਬ <br/> ਅਗਲੀ ਖ਼ਬਰ 3704 ਅਧਿਆਪਕ ਯੂਨੀਅਨ ਵਲੋਂ ਬਦਲੀਆਂ ਦਾ ਕੰਮ ਜਲਦ ਨਿਬੇੜਨ ਦੀ ਮੰਗ <br/>
Ad Position 24