ਭਵਾਨੀਗੜ੍ਹ, 20 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਅਕਬਰਪੁਰ ਸਥਿਤ ਗੁਰੂ ਰਾਮਦਾਸ ਸਕੂਲ ਦੀ ਵਿਦਿਆਰਥਣ ਰਜਨੀ ਕੌਰ ਨੇ ਸੀ. ਬੀ. ਐਸ. ਈ. ਬੋਰਡ ਦੀ 12ਵੀਂ ਜਮਾਤ (ਕਾਮਰਸ) ਦੀ ਪ੍ਰੀਖਿਆ 'ਚ 95.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕਰਨ 'ਤੇ ਸਕੂਲ ਪ੍ਰਬੰਧਕਾਂ ਵਲੋਂ ਸਨਮਾਨ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸਕੂਲ ਪਿ੍ੰਸੀਪਲ ਹਰਪ੍ਰੀਤ ਕੌਰ, ਸਕੂਲ ਸੁਸਾਇਟੀ ਦੇ ਪ੍ਰਧਾਨ ਮਾਲਵਿੰਦਰ ਸਿੰਘ, ਡਾਇਰੈਕਟਰ ਬੀਰ ਇੰਦਰ ਸਿੰਘ ਅਤੇ ਵਾਇਸ ਪ੍ਰਧਾਨ ਅਰੁਣ ਕੁਮਾਰ ਨੇ ਰਜਨੀ ਕੌਰ ਨੂੰ ਵਧਾਈ ਦਿੰਦਿਆਂ ਉਸ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਕਿਹਾ ਕਿ ਰਜਨੀ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਅਨੁਸ਼ਾਸਨ ਸਦਕਾ ਨਾ ਸਿਰਫ਼ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਵੀ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਹੋਰਨਾਂ ਲਈ ਪੇ੍ਰਰਨਾ ਸਰੋਤ ਬਣਦੇ ਹਨ | ਸਮਾਰੋਹ ਦੌਰਾਨ ਪੂਜਾ ਰਾਣੀ, ਗੁਰਜੀਤ ਸਿੰਘ ਗਿੱਲ, ਬਿੱਕਰ ਸਿੰਘ ਅਤੇ ਵਿਦਿਆਰਥਣ ਦੇ ਪਿਤਾ ਰਾਜਵੀਰ ਸਿੰਘ ਆਦਿ ਹਾਜ਼ਰ ਸਨ |