ਸੰਗਰੂਰ, 22 ਮਈ (ਧੀਰਜ ਪਸੋਰੀਆ)-ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੀ ਮੀਟਿੰਗ ਬਲਬੀਰ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨੇ ਦੱਸਿਆ ਕਿ ਮੀਟਿੰਗ ਵਿਚ ਮੰਚ ਵਲੋਂ 21 ਅਪੈ੍ਰਲ ਨੂੰ ਮਨਾਏ ਗਏ ਗ਼ਦਰ ਪਾਰਟੀ ਦੇ ਸਥਾਪਨਾ ਦਿਵਸ ਦੀ ਸਮੀਖਿਆ ਕੀਤੀ ਗਈ | ਪਿੰਡ ਬਖਸ਼ੀਵਾਲਾ ਦੇ ਸਰਕਾਰੀ ਹਾਈ ਸਕੂਲ ਦਾ ਨਾਂਅ ਬੀਬੀ ਗੁਲਾਬ ਕੌਰ 'ਤੇ ਰੱਖਣ ਸੰਬੰਧੀ ਜ਼ਿਲ੍ਹੇ ਦੇ ਨਵੇਂ ਡੀ. ਸੀ. ਨੂੰ ਮੰਚ ਵਲੋਂ ਜਲਦ ਹੀ ਮਿਲਣ ਦਾ ਫ਼ੈਸਲਾ ਲਿਆ ਗਿਆ | 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਸੁਨਾਮ ਵਿਖੇ ਮਨਾਉਣ ਦਾ ਫੈਸਲਾ ਕੀਤਾ | ਸੀਨੀਅਰ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਤੇ ਵਿੱਤ ਸਕੱਤਰ ਲਾਭ ਸਿੰਘ ਛਾਜਲਾ ਨੇ ਦੱਸਿਆ ਕਿ ਮੰਚ ਵਲੋਂ ਗ਼ਦਰ ਪਾਰਟੀ ਸੰਬੰਧੀ ਜਾਣਕਾਰੀ ਹੋਰ ਜਨਤਕ ਸੰਸਥਾਵਾਂ ਵਿਚ ਲੈ ਕੇ ਜਾਣ ਸੰਬੰਧੀ ਯੋਜਨਾਬੰਦੀ ਕੀਤੀ ਗਈ | ਇਨਕਲਾਬੀ ਵਿਰਾਸਤ ਦੇ ਝੰਡਾ ਬਰਦਾਰ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ ਦੀ ਮੌਤ 'ਤੇ ਮੰਚ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਗੁਰਚਰਨ ਖੋਖਰ, ਹਰਗੋਬਿੰਦ ਸ਼ੇਰਪੁਰ ਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਵੀ ਸ਼ਾਮਿਲ ਹੋਏ |