21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਉਗਰਾਹਾਂ 'ਚ ਹੋਈ ਮੁਰੱਬੇਬੰਦੀ <br/>

Ad Position 21
No active advertisement
ਅਜੀਤ ਡੈਸਕ 25-05-2026
ਛਾਜਲੀ, 24 ਮਈ (ਅਜਾਇਬ ਸਿੰਘ ਨੀਲੋਵਾਲ) - ਪਿੰਡ ਉਗਰਾਹਾਂ ਵਿਚ ਕਰੀਬ 67 ਸਾਲਾਂ ਬਾਅਦ ਮੁੜ ਮੁਰੱਬੇਬੰਦੀ ਦਾ ਕੰਮ ਸ਼ੁਰੂ ਹੋ ਗਿਆ ਹੈ | ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪਿੰਡ ਵਿਚ ਸਾਲ 1958-59 ਦੌਰਾਨ ਮੁਰੱਬੇਬੰਦੀ ਹੋਈ ਸੀ, ਜਦਕਿ ਹੁਣ 2026 'ਚ ਡਿਜੀਟਲ ਪ੍ਰਣਾਲੀ ਤਹਿਤ ਦੁਬਾਰਾ ਲਾਲ ਪੱਥਰ ਲਗਾ ਕੇ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ | ਪਿੰਡ ਵਿਚ ਹਰ ਪੰਜ ਕਿੱਲਿਆਂ 'ਤੇ ਲਾਲ ਪੱਥਰ ਲਗਾਏ ਜਾ ਰਹੇ ਹਨ, ਜਿਸ ਨਾਲ ਜ਼ਮੀਨੀ ਹੱਦਾਂ ਸਪੱਸ਼ਟ ਹੋਣਗੀਆਂ | ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਨਾਲ ਕਿਸਾਨਾਂ ਦੇ ਪਹੀਆਂ, ਖਾਲ਼ਾਂ, ਵੱਟਾਂ ਅਤੇ ਰਾਹਾਂ ਨੂੰ ਲੈ ਕੇ ਚੱਲਦੇ ਆ ਰਹੇ ਝਗੜਿਆਂ ਨੂੰ ਸੁਲਝਾਉਣ ਵਿਚ ਵੱਡੀ ਮਦਦ ਮਿਲੇਗੀ | ਡਿਜੀਟਲ ਮੁਰੱਬੇਬੰਦੀ ਕਾਰਨ ਪ੍ਰਸ਼ਾਸਨ ਨੂੰ ਵੀ ਜ਼ਮੀਨੀ ਵਿਵਾਦਾਂ ਦੇ ਨਿਪਟਾਰੇ ਵਿਚ ਸੁਵਿਧਾ ਮਿਲੇਗੀ ਅਤੇ ਰਿਕਾਰਡ ਹੋਰ ਪਾਰਦਰਸ਼ੀ ਬਣ ਸਕੇਗਾ | ਪਿੰਡਾਂ ਦੀਆਂ ਜ਼ਮੀਨੀ ਸਰਹੱਦਾਂ ਸਪਸ਼ਟ ਹੋਣ ਨਾਲ ਭਵਿੱਖ ਵਿਚ ਝਗੜਿਆਂ ਅਤੇ ਕਬਜ਼ਿਆਂ ਦੇ ਮਾਮਲਿਆਂ ਵਿਚ ਵੀ ਕਮੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਨਿਸ਼ਾਨਦੇਹੀ ਦਾ ਕੰਮ ਅਮਨ-ਸ਼ਾਂਤੀ ਨਾਲ ਸੰਪੰਨ ਹੋਇਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ ਅਤੇ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਦੇ ਰਹੇ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਛਾਜਲੀ ਦੇ ਮੁਖੀ ਵਿਨੋਦ ਕੁਮਾਰ ਨੇ ਕਿਹਾ ਕਿ ਮੁਰੱਬੇਬੰਦੀ ਨਾਲ ਜ਼ਮੀਨੀ ਝਗੜਿਆਂ 'ਤੇ ਰੋਕ ਲੱਗਣ ਦੀ ਸੰਭਾਵਨਾ ਹੈ ਅਤੇ ਪਿੰਡਾਂ ਵਿਚ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆ ਹੋਰ ਆਸਾਨ ਬਣੇਗੀ | ਇਸ ਮੌਕੇ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਹੋਰ ਮੁਹਤਬਰ ਵਿਅਕਤੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਵਲੋਂ ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਮਹਾਰਾਜਾ ਅਗਰਸੈਨ ਚੈਰੀਟੇਬਲ ਟਰੱਸਟ ਖਨੌਰੀ ਨੂੰ ਜਨਰੇਟਰ ਕੀਤਾ ਭੇਟ <br/>
Ad Position 24