ਸੰਗਰੂਰ, 25 ਮਈ (ਅਮਨਦੀਪ ਸਿੰਘ ਬਿੱਟਾ) - ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਸੂਬਾ ਆਗੂ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਫ਼ੇਲ੍ਹ ਹੋਈ ਹੈ ਅਤੇ ਪੰਜਾਬ ਵਿੱਚ ਕਿੰਨੇ ਹੀ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ | ਉਨ੍ਹਾਂ ਕਿਹਾ ਕਿ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਅਸਫਲ ਹੋਈ ਹੈ | ਪੰਜਾਬ ਸਰਕਾਰ ਭਾਵੇਂ ਰੁਜ਼ਗਾਰ ਸਿੱਖਿਆ ਕ੍ਰਾਂਤੀ, ਸਿਹਤ ਸਹੂਲਤਾਂ ਅਤੇ ਸਭ ਤੋਂ ਭਖਵਾਂ ਮੁੱਦਾ ਨਸ਼ਿਆਂ ਦਾ ਹੈ ਪਰ 'ਆਪ' ਸਰਕਾਰ ਦੌਰਾਨ ਨਸ਼ਿਆਂ ਸਮੇਤ ਹੋਰ ਸਮੱਸਿਆਵਾਂ 'ਚ ਨਿਰੰਤਰ ਵਾਧਾ ਹੀ ਹੋਇਆ ਹੈ | ਉਨ੍ਹਾਂ ਸੁਝਾਅ ਦਿੱਤਾ ਕਿ ਪਿੰਡਾਂ 'ਚ ਅਜਿਹੀਆਂ ਐਕਸ਼ਨ ਕਮੇਟੀਆਂ ਬਣਾਈਆਂ ਜਾਣ, ਜੋ ਨਸ਼ੇ ਰੋਕਣ ਲਈ ਕੋਈ ਠੋਸ ਕਦਮ ਚੁੱਕਣ ਅਤੇ ਉਨ੍ਹਾਂ ਦੀ ਜਥੇਬੰਦੀ ਪਿੰਡ ਛਾਜਲੀ ਤੋਂ ਅਜਿਹੀ ਪਹਿਲਕਦਮੀ ਕਰ ਰਹੀ ਹੈ |