ਚੀਮਾ ਮੰਡੀ, 25 ਮਈ (ਗੁਰਜੀਤ ਸਿੰਘ ਚਹਿਲ, ਜੁਗਰਾਜ ਮਾਨ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ ਦੇ ਵਿਦਿਆਰਥੀਆਂ ਨੇ ਸੂਰਜਕੁੰਡ ਸਰਵਹਿਤਕਾਰੀ ਵਿੱਦਿਆ ਮੰਦਰ ਵਿਖੇ ਜ਼ਿਲ੍ਹਾ ਕੁਰਾਸ਼ ਐਸੋਸੀਏਸ਼ਨ ਸੰਗਰੂਰ ਵਲੋਂ ਕਰਵਾਈ ਗਈ ਪਹਿਲੀ ਜ਼ਿਲ੍ਹਾ ਕੁਰਾਸ਼ ਚੈਂਪੀਅਨਸ਼ਿਪ ਜਿੱਤ ਕੇ ਅਕੈਡਮੀ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਅਕੈਡਮੀ ਦੇ ਖਿਡਾਰੀਆਂ ਨੇ ਉਕਤ ਚੈਂਪੀਅਨਸ਼ਿਪ 'ਚੋ 2 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਜਿੱਤ ਕੇ ਉਪਲਬਧੀ ਹਾਸਲ ਕੀਤੀ | ਹੋਣਹਾਰ ਖਿਡਾਰਨ ਖ਼ੁਸ਼ਦੀਪ ਕੌਰ ਨੇ 44 ਕਿਲੋ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ, ਜਦੋਂ ਕਿ ਹਰਸਿਰਤ ਕੌਰ ਨੇ ਵੀ 28 ਕਿਲੋ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ | ਇਸੇ ਤਰ੍ਹਾਂ ਪ੍ਰੀਤਜੋਤ ਕੌਰ ਨੇ 28 ਕਿਲੋ ਵਰਗ 'ਚ ਚਾਂਦੀ ਦਾ ਤਗਮਾ ਅਤੇ ਅਭਿਜੋਤ ਕੌਰ ਨੇ 24 ਕਿਲੋ ਵਰਗ ਵਿੱਚ ਕਾਂਸੀ ਦਾ ਤਗਮਾ ਹਾਸਿਲ ਕੀਤਾ | ਜ਼ਿਕਰਯੋਗ ਹੈ ਕਿ ਖਿਡਾਰਨ ਖ਼ੁਸ਼ਦੀਪ ਕੌਰ ਅਤੇ ਹਰਸਿਰਤ ਕੌਰ ਦੀ ਚੋਣ ਰਾਜ ਪੱਧਰੀ ਖੇਡ ਮੁਕਾਬਲੇ ਲਈ ਹੋ ਚੁੱਕੀ ਹੈ | ਅਕਾਲ ਅਕੈਡਮੀ ਚੀਮਾ ਦੇ ਪਿ੍ੰਸੀਪਲ ਨੀਨਾ ਸ਼ਰਮਾ ਨੇ ਜੇਤੂ ਖਿਡਾਰੀਆ ਨੂੰ ਇਸ ਮਾਣਮੱਤੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆ ਲਈ ਵੀ ਪ੍ਰੇਰਣਾ ਸਰੋਤ ਹੈ |