04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕੰਪਿਊਟਰ ਯੂਨੀਅਨ ਪੰਜਾਬ ਵਲੋਂ 1 ਜੂਨ ਨੂੰ ਕੀਤਾ ਜਾਵੇਗਾ ਡੀ.ਜੀ.ਐਸ.ਈ. ਦਫ਼ਤਰ ਦਾ ਘਿਰਾਓ <br/>

Ad Position 21
No active advertisement
ਅਜੀਤ ਡੈਸਕ 28-05-2026
ਮਲੇਰਕੋਟਲਾ, 27 ਮਈ (ਮਨਜਿੰਦਰ ਸਿੰਘ ਸਰੌਦ) - ਸਬੰਧਤ ਵਿਭਾਗ ਦੀਆਂ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ਼ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋ 1 ਜੂਨ ਨੂੰ ਮੋਹਾਲੀ ਡੀ.ਜੀ.ਐਸ.ਈ. ਦਫਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ | ਇਸ ਸਬੰਧੀ ਅੱਜ ਜਿਲ੍ਹਾ ਇਕਾਈ ਮਾਲੇਰਕੋਟਲਾ ਦੀ ਮੀਟਿੰਗ ਜ਼ਿਲ੍ਹਾ ਆਗੂਆਂ ਦੀ ਅਗਵਾਈ ਵਿੱਚ ਹੋਈ | ਆਗੂਆਂ ਨੇ ਦੱਸਿਆ ਗਿਆ ਕਿ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ ਵਿੱਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵੱਲੋ ਜਾਰੀ ਰੈਗੂਲਰ ਨੋਟੀਫਿਕੇਸ਼ਨ ਤੇ 2011 ਵਿੱਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ, ਸੋਸਾਇਟੀਦੇ ਨਾਂ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ | ਮਾਣਯੋਗ ਹਾਈਕੋਰਟ ਵਿੱਚ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਫ਼ੈਸਲਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ | ਇਸ ਮੌਕੇ ਜਿਲ੍ਹਾ ਆਗੂ ਨਾਇਬ ਸਿੰਘ, ਰੋਬਿਨ ਸ਼ਰਮਾ, ਰਵੀ ਇੰਟਰ ਮੰਡੇਰ, ਦਵਿੰਦਰ ਸਿੰਘ, ਕੁਨਾਲ ਕਪੂਰ ਰਿਸਵ ਦੇਵ ਗੋਇਲ, ਅਸ਼ਰਫ ਮੁਹੰਮਦ, ਤਨਵੀਰ ਚਿਸਤੀ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਮਨਪ੍ਰੀਤ ਸਿੰਘ, ਜਗਦੀਪ ਸਿੰਘ, ਟਿਮਸ ਬੱਤਾ, ਸੁਖਪਾਲ ਸਿੰਘ, ਯਾਸੀਨ ਰਾਸ਼ਿਦ ਇਦਰੀਸ, ਬਸ਼ੀਰ ਮੁਹੰਮਦ, ਕੁਲਦੀਪ ਸਿੰਘ, ਅਰਸ਼ਦ ਅਲੀ, ਪਰਵੀਨ, ਧਰਮਿੰਦਰ ਸਿੰਘ ਮਨਦੀਪ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਮਲਕੀਅਤ ਕੌਰ, ਅਮਨਦੀਪ ਕੌਰ ਸਾਰੇ ਕੰਪਿਊਟਰ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਚਹਿਲ ਅਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਚੇਅਰਮੈਨ ਭੁੱਲਰ ਦੀ ਨਿਯੁਕਤੀ 'ਤੇ ਖ਼... ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਦੋ ਨੌਜਵਾਨ ਕਾਬੂ <br/>
Ad Position 24