ਸੰਗਰੂਰ, 27 ਮਈ (ਅਮਨਦੀਪ ਸਿੰਘ ਬਿੱਟਾ) - ਸੁੰਤਤਰਤਾ ਸੈਨਾਨੀ ਕਾਮਰੇਡ ਜਗਦੀਸ਼ ਚੰਦਰ ਦੀ ਪੜਪੋਤਰੀ ਗਜ਼ਲ ਵਰਮਾ ਨੇ ਉੱਤਰਾਖੰਡ ਦੇ ਰੁਦਰਪੁਰ ਵਿਖੇ ਨੈਸ਼ਨਲ ਫੈਸਿੰਗ ਚੈਪੀਅਨਸਿਪ 2026 ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਨਿੱਜੀ ਅਤੇ ਟੀਮ ਲਈ ਸੋਨੇ ਦੇ ਤਗਮੇ ਜਿੱਤ ਕੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ | ਗਜ਼ਲ ਵਰਮਾ ਨੇ ਤਲਵਾਰਬਾਜੀ ਦੇ ਫਾਇਨਲ ਮੁਕਾਬਲਿਆਂ ਵਿੱਚ ਮਨੀਪੁਰ ਦੀ ਲੋਰਿਨਾ ਦੇਵੀ ਨੂੰ ਹਰਾ ਕੇ ਇਹ ਅਹਿਮ ਜਿੱਤ ਹਾਸਲ ਕੀਤੀ | ਗਜਲ ਵਰਮਾ ਨੇ ਆਪਣੀ ਓਪਰੋਕਤ ਪ੍ਰਾਪਤੀ ਦਾ ਸਿਹਰਾ ਪਿਤਾ ਵਿਕਰਮ ਵਰਮਾ, ਮਾਤਾ ਸ੍ਰੀਮਤੀ ਆਰਤੀ ਵਰਮਾ, ਦਾਦਾ ਵਿਜੈ ਕੁਮਾਰ ਵਰਮਾ, ਦਾਦੀ ਰੀਤਾ ਵਰਮਾ, ਬਲਰਾਜ ਉਬਰਾਏ, ਸ੍ਰੀਮਤੀ ਕਿਰਨ ਵਰਮਾ (ਦਾਦਾ- ਦਾਦੀ) ਨੂੰ ਦੇਣ ਦੇ ਨਾਲ-ਨਾਲ ਸੰਗਰੂਰ ਫੈਸਿੰਗ ਅਕੈਡਮੀ ਸੰਚਾਲਕ ਅਮਿਤ ਕੌਸਲ ਕੋਚ ਹਰਪ੍ਰੀਤ ਕੌਰ ਨੂੰ ਵੀ ਦਿੰਦਿਆ ਕਿਹਾ ਕਿ ਉਨ੍ਹਾਂ ਆਪਣੀ ਕਾਬਲੀਅਤ ਸਦਕਾ ਉਸ ਨੂੰ ਇਸ ਖੇਡ ਵਿੱਚ ਮਾਹਿਰ ਬਣਾਇਆ ਹੈ | ਟੀਮ ਵਿੱਚ ਸ਼ਾਮਲ ਹਰਲੀਨ ਕੌਰ ਨੇ ਵੀ ਸੋਨੇ ਦੇ ਤਗਮੇ ਜਿੱਤਦਿਆਂ ਇਸ ਅਹਿਮ ਬੁਲੰਦੀ ਨੂੰ ਸ਼ੁਰੂ ਕੀਤਾ ਹੈ |