04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਾਰਡ ਨੰਬਰ 5, 7, 9, 11 ਅਤੇ 12 ਹਨ ਲੌਂਗੋਵਾਲ ਦੀਆਂ ਅਹਿਮ ਸੀਟਾਂ <br/>

Ad Position 21
No active advertisement
ਅਜੀਤ ਡੈਸਕ 28-05-2026
ਲੌਂਗੋਵਾਲ, 27 ਮਈ (ਵਿਨੋਦ ਸ਼ਰਮਾ) - ਲੌਂਗੋਵਾਲ ਦੀ ਨਗਰ ਕੌਂਸਲ ਲਈ ਸੱਤਾ ਧਿਰ ਦੇ 15 ਉਮੀਦਵਾਰਾਂ ਸਮੇਤ ਕੁੱਲ 47 ਉਮੀਦਵਾਰਾਂ ਦੀ ਕਿਸਮਤ ਬਕਸਿਆਂ ਵਿਚ ਬੰਦ ਹੋ ਗਈ ਹੈ | ਇੱਥੇ ਹੋਏ ਭਾਰੀ ਮਤਦਾਨ (83.4 ਫ਼ੀਸਦੀ) ਨੇ ਸਿਆਸੀ ਪੰਡਤਾਂ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਹੈ ਅਤੇ ਇਸ ਵਾਰ ਦੇ ਨਤੀਜੇ ਹੈਰਾਨੀਜਨਕ ਹੋ ਸਕਦੇ ਹਨ | ਇੱਥੇ ਵਾਰਡ ਨੰਬਰ 5, 7, 9, 11 ਅਤੇ 12 ਦੀ ਚੋਣ ਬੇਹੱਦ ਅਹਿਮ ਮੰਨੀ ਗਈ ਹੈ | ਇਨ੍ਹਾਂ ਸੀਟਾਂ ਵਿੱਚੋ ਵੀ ਵਾਰਡ ਨੰਬਰ 7, 9 ਅਤੇ 11 ਨੰਬਰ ਅਤਿ ਅਹਿਮ ਮੰਨੀਆਂ ਗਈਆਂ ਹਨ | ਵਾਰਡ ਨੰਬਰ 5 ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ ਦਾ ਜੱਦੀ ਵਾਰਡ ਹੈ | ਇਸ ਇਲਾਕੇ ਤੋਂ ਜਗਦੇਵ ਸਿੰਘ ਸਿੱਧੂ ਅਨੇਕਾਂ ਵਾਰ ਜੇਤੂ ਰਹੇ ਹਨ ਅਤੇ ਉਨ੍ਹਾਂ ਦੀ ਹਰੇਕ ਘਰ ਤੱਕ ਪਹੁੰਚ ਹੈ | ਇਸ ਵਾਰ ਜਗਦੇਵ ਸਿੰਘ ਸਿੱਧੂ ਨੇ ਆਪਣੀ ਨੂੰਹ ਸਤਵੰਤ ਕੌਰ ਨੂੰ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਆਪਣੀ ਪਤਨੀ ਕਰਮਜੀਤ ਕੌਰ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਈ ਹੈ | ਜੱਦੀ ਤੌਰ ਤੇ ਲੌਂਗੋਵਾਲ ਦੇ ਵਸਨੀਕ ਰਹੇ ਸੁਖਵਿੰਦਰ ਸਿੰਘ ਚਹਿਲ ਨੇੜਲੇ ਪਿੰਡ ਕੋਠੇ ਸਤੀਪੁਰਾ ਦੇ ਸਾਬਕਾ ਸਰਪੰਚ ਹਨ ਅਤੇ ਸ਼ਹਿਰੀ ਚੋਣ ਲੜਨ ਲਈ ਲੌਂਗੋਵਾਲ ਕਿਰਾਏ ਤੇ ਰਹਿਣ ਲੱਗੇ ਹਨ | ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਮ ਲੋਕਾਂ ਦੇ ਕੰਮ ਸਭ ਤੋਂ ਵੱਧ ਕਰਵਾਏ ਹਨ | ਵਾਰਡ ਨੰਬਰ 7 ਤੋਂ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਪਤਨੀ ਸ਼ਿੰਦਰਪਾਲ ਕੌਰ ਦਾ ਸਮੁੱਚੇ ਇਲਾਕੇ ਵਿਚ ਤਕੜਾ ਅਸਰ ਰਸੂਖ਼ ਹੈ | ਸਵ. ਸੁਖਦੇਵ ਸਿੰਘ ਢੀਂਡਸਾ ਦੇ ਨੇੜਲੇ ਮਿੱਤਰ ਜੀਤ ਸਿੰਘ ਸਿੱਧੂ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਹਨ | ਜੀਤ ਸਿੰਘ ਸਿੱਧੂ ਹਰੇਕ ਨਗਰ ਕੌਂਸਲ ਚੋਣਾਂ ਵਿਚ ਆਪਣੇ ਧੜੇ ਲਈ ਟਿਕਟਾਂ ਦੀ ਵੰਡ ਕਰਦੇ ਹਨ ਅਤੇ ਪਿਛਲੇ 50 ਸਾਲਾਂ ਤੋਂ ਇਸ ਪਰਿਵਾਰ ਦੀ ਨਗਰ ਕੌਂਸਲ ਚੋਣਾਂ ਵਿਚ ਕਿਤੇ ਨਾ ਕਿਤੇ ਸ਼ਮੂਲੀਅਤ ਰਹਿੰਦੀ ਹੀ ਹੈ | ਹੁਣ ਤੱਕ ਹੋਈਆਂ ਸਥਾਨਕ ਚੋਣਾਂ ਵਿਚ ਜੀਤ ਸਿੰਘ ਸਿੱਧੂ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਹਮੋ ਸਾਹਮਣੇ ਰਹਿੰਦੇ ਸਨ ਅਤੇ ਇਕ ਦੂਜੇ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੇ ਸਨ | ਪ੍ਰੰਤੂ ਇਸ ਵਾਰ ਭਾਈ ਲੌਂਗੋਵਾਲ ਵੱਲੋਂ ਅਕਾਲੀ ਦਲ ਪੁਨਰ ਸੁਰਜੀਤ ਵਿਚ ਰਲੇਵੇਂ ਉਪਰੰਤ ਇਹ ਚੋਣਾਂ ਦੋਵੇਂ ਆਗੂ ਇਕੱਠਿਆਂ ਲੜ ਰਹੇ ਹਨ | ਸਿੱਧੂ, ਢੀਂਡਸਾ ਅਤੇ ਭਾਈ ਲੌਂਗੋਵਾਲ ਦੇ ਇਕੱਠੇ ਹੋਣ ਨਾਲ ਇਸ ਗਰੁੱਪ ਵੱਲੋਂ ਉਮੀਦਵਾਰਾਂ ਦੀ ਸਥਿਤੀ ਕਾਫ਼ੀ ਹੱਦ ਤੱਕ ਮਜ਼ਬੂਤ ਮੰਨੀ ਜਾ ਰਹੀ ਹੈ | ਇਹਨਾਂ ਚੋਣਾਂ ਦੀ ਅਹਿਮੀਅਤ ਇੰਨੀ ਮੰਨੀ ਜਾ ਰਹੀ ਹੈ ਕਿ ਜੀਤ ਸਿੰਘ ਸਿੱਧੂ ਨੂੰ ਕੱਦਾਵਰ ਨੇਤਾ ਹੋਣ ਦੇ ਬਾਵਜੂਦ ਵੀ ਇਹਨਾਂ ਚੋਣਾਂ ਵਿਚ ਉੱਤਰਨਾ ਪਿਆ | ਸਿੱਧੂ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਹੋਣ ਦੇ ਨਾਤੇ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁਖ ਹੋ ਸਕਦੇ ਹਨ ਅਤੇ ਨਾ ਹੀ ਸੰਗਤ ਰੂਪੀ ਆਪਣੇ ਸਮਰਥਕਾਂ ਦਾ ਕਹਿਣਾ ਮੋੜ ਸਕਦੇ ਹਨ | ਭਰੋਸੇਯੋਗ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇਹਨਾਂ ਚੋਣਾਂ ਵਿਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਪੁੱਤਰ ਨੂੰ ਵੀ ਉਤਾਰਿਆ ਜਾਣਾ ਸੀ ਪਰ ਐਨ ਮੌਕੇ ਤੇ ਇਹ ਫ਼ੈਸਲਾ ਰੱਦ ਕਰ ਦਿੱਤਾ ਗਿਆ | ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਸ਼ਿੰਦਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਹੈ ਅਤੇ ਉਨ੍ਹਾਂ ਦੇ ਪਤੀ ਬਿੰਦਰ ਸਿੰਘ ਬੇਹੱਦ ਦਰਵੇਸ਼ ਅਤੇ ਬੇਦਾਗ਼ ਆਗੂ ਹਨ | ਇਸੇ ਵਾਰਡ ਤੋਂ ਜਸਪ੍ਰੀਤ ਕੌਰ ਪਤਨੀ ਯਾਦਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ | ਇਹ ਸਾਬਕਾ ਕੌਂਸਲਰ ਹਨ ਅਤੇ ਕੀਤੇ ਗਏ ਵਿਕਾਸ ਕਾਰਜਾਂ ਦੇ ਅਧਾਰ ਤੇ ਵੋਟਾਂ ਮੰਗ ਰਹੇ ਹਨ | ਇੱਥੇ ਆਜ਼ਾਦ ਉਮੀਦਵਾਰ ਵੀਨਾ ਰਾਣੀ ਨਵਾਂ ਚਿਹਰਾ ਹਨ | ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬੇਹੱਦ ਨਜ਼ਦੀਕੀ ਬਲਵਿੰਦਰ ਸਿੰਘ ਢਿੱਲੋਂ ਖ਼ੁਦ ਮੁਲਾਜ਼ਮ ਹਨ ਪ੍ਰੰਤੂ ਉਨ੍ਹਾਂ ਆਪਣੀ ਮਾਤਾ ਅਮਰਜੀਤ ਕੌਰ ਨੂੰ 9 ਨੰਬਰ ਵਾਰਡ ਅਤੇ ਪਤਨੀ ਰਛਪਾਲ ਕੌਰ ਨੂੰ ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਢਿੱਲੋਂ ਪਰਿਵਾਰ ਨੂੰ ਲੌਂਗੋਵਾਲ ਵਿਚ ਹੋਏ ਅਤੇ ਹੋ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ਾਂ ਦਾ ਸੂਤਰ ਧਾਰ ਮੰਨਿਆ ਜਾ ਰਿਹਾ ਹੈ | ਵਾਰਡ ਨੰਬਰ 9 ਵਿਚ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਦਾ ਮੁਕਾਬਲਾ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਤੇ ਅਕਾਲੀ ਆਗੂ ਨਰਿੰਦਰ ਸਿੰਘ ਨੰਦੂ ਦੀ ਪਤਨੀ ਸੰਦੀਪ ਕੌਰ ਨਾਲ ਹੋ ਰਿਹਾ ਹੈ ਇਹਨਾਂ ਨੂੰ ਵਿਰੋਧੀ ਧਿਰਾਂ ਦਾ ਸਮਰਥਨ ਪ੍ਰਾਪਤ ਹੈ | ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਬਲਵਿੰਦਰ ਸਿੰਘ ਢਿੱਲੋਂ ਦੀ ਪਤਨੀ ਰਛਪਾਲ ਕੌਰ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਸੁਸ਼ੀਲ ਰਾਣੀ ਪਤਨੀ ਸੰਜੇ ਸੈਨ ਅਤੇ ਸਰਬਜੀਤ ਕੌਰ ਮਾਤਾ ਦੀਪੂ ਤਹਿਸੀਲ ਨਾਲ ਹੋ ਰਿਹਾ ਹੈ | ਅਗਰਵਾਲ ਬਰਾਦਰੀ ਦੀ ਵਸੋਂ ਤੇ ਅਧਾਰਿਤ ਇਸ ਵਾਰਡ ਵਿਚ ਭਾਵੇਂ ਤਿਕੋਣਾ ਮੁਕਬਲਾ ਹੈ ਪ੍ਰੰਤੂ ਪ੍ਰਮੁੱਖ ਟੱਕਰ ਰਛਪਾਲ ਕੌਰ ਅਤੇ ਸੁਸ਼ੀਲ ਰਾਣੀ ਦਰਮਿਆਨ ਹੋਣ ਦੇ ਆਸਾਰ ਹਨ | ਰਛਪਾਲ ਕੌਰ ਲੌਂਗੋਵਾਲ ਵਿਚ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ ਜਦਕਿ ਸੁਸ਼ੀਲ ਰਾਣੀ ਵੱਲੋਂ ਅਗਰਵਾਲ ਬਰਾਦਰੀ ਦੇ ਸਮਰਥਨ ਦਾ ਦਾਅਵਾ ਕੀਤਾ ਜਾ ਰਿਹਾ ਹੈ | ਸੁਸ਼ੀਲ ਰਾਣੀ ਨੂੰ ਸਾਬਕਾ ਪ੍ਰਧਾਨ ਵਿਜੇ ਗੋਇਲ, ਕਾਂਗਰਸ, ਭਾਜਪਾ, ਅਕਾਲੀ ਦਲ ਮਾਨ ਦਾ ਸਮਰਥਨ ਪ੍ਰਾਪਤ ਹੈ | ਵਾਰਡ ਨੰਬਰ 9 ਅਤੇ 11 ਵਿਚ ਸਾਰੀਆਂ ਵਿਰੋਧੀ ਧਿਰਾਂ ਇਕੱਠਿਆਂ ਹੋ ਗਈਆਂ ਹਨ | ਵਾਰਡ ਨੰਬਰ 12 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੰਟੀ ਮਾਨ ਦਰਮਿਆਨ ਸਖ਼ਤ ਟੱਕਰ ਹੈ |

Ad Position 22
No active advertisement
ਪਿਛਲੀ ਖ਼ਬਰ ਅੰਡਰਗਰਾਊਾਡ ਪਾਈਪਾਂ ਦਾ ਕੰਮ ਦੋ ਸਾਲਾਂ ਤੋਂ ਅਧੂਰਾ <br/> ਅਗਲੀ ਖ਼ਬਰ ਗਜ਼ਲ ਵਰਮਾ ਨੇ ਤਲਵਾਰਬਾਜ਼ੀ 'ਚ ਦਿਖਾਏ ਜੌਹਰ <br/>
Ad Position 24