03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ਪੁਲਿਸ ਅਤੇ ਸਿਵਲ ਕੱਪੜਿਆਂ 'ਚ ਮੌਜੂਦ ਲੋਕਾਂ ਨੇ ਧੂਰੀ ਵਿਖੇ ਮੇਰੇ ਨਾਲ ਕੀਤੀ ਧੱਕਾ-ਮੁੱਕੀ- ਰਵਨੀਤ ਬਿੱਟੂ

Ad Position 21
No active advertisement
ਰਵਨੀਤ ਸਿੰਘ ਬਿੱਟੂ | <br/> 28-05-2026
ਧੂਰੀ, 27 ਮਈ (ਸੰਜੇ ਲਹਿਰੀ) - ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ 'ਤੇ ਨਿੱਜੀ ਟਿੱਪਣੀਆਂ ਕਰਕੇ ਰਾਜਨੀਤਿਕ ਮਰਿਆਦਾਵਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ, ਬਜਾਏ ਇਸ ਦੇ ਕਿ ਉਹ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਵਿਗੜਦੀ ਹਾਲਤ, ਪੰਜਾਬ ਪੁਲਿਸ ਦੇ ਰਾਜਨੀਤਿਕ ਦੁਰਵਰਤੋਂ ਅਤੇ ਪ੍ਰਸ਼ਾਸਨਿਕ ਨਾਕਾਮੀਆਂ 'ਤੇ ਜਵਾਬ ਦੇਣ | ਬਿੱਟੂ ਨੇ ਕਿਹਾ ਕਿ ਆਪਣੇ 17 ਸਾਲਾਂ ਦੇ ਸੰਸਦੀ ਜੀਵਨ ਦੌਰਾਨ ਉਨ੍ਹਾਂ ਨੇ ਹਮੇਸ਼ਾ ਰਾਜਨੀਤਿਕ ਮਰਿਆਦਾ ਬਣਾਈ ਰੱਖੀ ਉਨ੍ਹਾਂ ਕਿਹਾ ਕਿ ਧੂਰੀ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਪ੍ਰੋਫੈਸਰ ਓਾਕਾਰ ਸਿੰਘ ਨੂੰ ਬਿਨਾਂ ਵਜ੍ਹਾ ਪੁਲਿਸ ਵੱਲੋਂ ਨਜ਼ਰਬੰਦ ਕੀਤਾ ਗਿਆ ਜਿਸ ਦੇ ਵਿਰੋਧ ਵਿੱਚ ਜਦੋਂ ਉਹ ਧੂਰੀ ਵਿਖੇ ਦਾਖਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਧੂਰੀ ਦੇ ਬਾਹਰ ਰੋਕ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਐਸ ਐਚ ਓ ਰੈਂਕ ਦੇ ਅਧਿਕਾਰੀਆਂ ਅਤੇ ਕੁੱਝ ਸਿਵਲ ਕੱਪੜਿਆਂ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਵੱਲੋਂ ਧੱਕਾ ਮੁੱਕੀ ਕੀਤੀ ਗਈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕਰਕੇ ਆਪਣੇ ਉਮੀਦਵਾਰ ਜਿਤਾਉਣ ਲਈ ਦੂਜੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਗਿਆ | ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪੁਲਿਸ ਦੇ ਖ਼ਿਲਾਫ਼ ਨਹੀਂ ਹਨ ਪ੍ਰੰਤੂ ਪੁਲਿਸ ਵੱਲੋਂ ਉਨ੍ਹਾਂ ਨੂੰ ਲਗਭਗ ਸੱਤ ਘੰਟੇ ਧੂਰੀ ਦੇ ਬਾਹਰ ਹੀ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਰੋਕਣ ਲਈ ਕਿਸੇ ਪ੍ਰਕਾਰ ਦੀ ਕੋਈ ਬੈਰੀਕੇਡਿੰਗ ਵੀ ਨਹੀਂ ਕੀਤੀ ਗਈ ਸੀ | ਉਨ੍ਹਾਂ ਨੇ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਸਰਦਾਰ ਬੇਅੰਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਦੇਸ਼ ਨੂੰ ਆਤੰਕਵਾਦ ਤੋਂ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਬਿੱਟੂ ਨੇ ਕਿਹਾ ਕਿ ਅਸੀਂ ਆਤੰਕਵਾਦ ਨੂੰ ਬਹੁਤ ਨੇੜੇ ਤੋਂ ਦੇਖਿਆ ਅਤੇ ਝੇਲਿਆ ਹੈ | ਅਸੀਂ ਪੰਜਾਬ ਪੁਲਿਸ ਅਤੇ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਨੂੰ ਸਮਝਦੇ ਹਾਂ | ਦੁੱਖ ਦੀ ਗੱਲ ਹੈ ਕਿ ਮੌਜੂਦਾ ਆਪ ਸਰਕਾਰ ਨੇ ਪੁਲਿਸ ਬਲ ਦਾ ਰਾਜਨੀਤਿਕ ਇਸਤੇਮਾਲ ਕੀਤਾ ਹੈ | ਅਮਨ ਅਰੋੜਾ 'ਤੇ ਸਿੱਧਾ ਰਾਜਨੀਤਿਕ ਹਮਲਾ ਕਰਦਿਆਂ ਬਿੱਟੂ ਨੇ ਕਿਹਾ ਕਿ ਜੋ ਨੇਤਾ ਖ਼ੁਦ ਲਗਾਤਾਰ ਵਿਵਾਦਾਂ ਅਤੇ ਦੋਸ਼ਾਂ ਨਾਲ ਘਿਰੇ ਹੋਣ, ਉਨ੍ਹਾਂ ਨੂੰ ਦੂਜਿਆਂ ਦੇ ਚਰਿੱਤਰ ਅਤੇ ਇਮਾਨਦਾਰੀ 'ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਧੂਰੀ ਦੇ ਵੋਟਰਾਂ ਅਤੇ ਭਾਜਪਾ ਵਰਕਰਾਂ ਨਾਲ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨਾਲ ਕੋਈ ਅਨਿਆਈ ਜਾਂ ਗ਼ੈਰ-ਕਾਨੰੂਨੀ ਕਾਰਵਾਈ ਹੋਈ ਤਾਂ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ | ਮੈਂ ਅੱਜ ਵੀ ਆਪਣੇ ਉਸ ਵਾਅਦੇ 'ਤੇ ਕਾਇਮ ਹਾਂ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਲਿਆਉਣ 'ਚ ਅਸਫ਼ਲ ਸਾਬਤ ਹੋਈ-ਢੀਂਡਸਾ <br/> ਅਗਲੀ ਖ਼ਬਰ ਨੀਲੋਵਾਲ 'ਚ ਪਾਣੀ ਦੀ ਨਿਕਾਸੀ ਬਣੀ ਵੱਡੀ ਸਮੱਸਿਆ <br/>
Ad Position 24