ਧੂਰੀ, 27 ਮਈ (ਲਖਵੀਰ ਸਿੰਘ ਧਾਂਦਰਾ) - ਸ੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਪਵਿੱਤਰ ਪੁਰਸ਼ੋਤਮ ਮਾਸ ਦੇ ਅਵਸਰ ਤੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਕਥਾ ਸਰਵਣ ਕੀਤੀ | ਇਸ ਮੌਕੇ ਕਥਾਵਾਚਕ ਸ੍ਰੀ ਗੋਪਾਲ ਭਾਰਦਵਾਜ ਅਤੇ ਭਜਨ ਪ੍ਰਵਾਹਕ ਸ਼੍ਰੀ ਮਨੂ ਗੋਪਾਲ ਭਾਰਦਵਾਜ ਵੱਲੋਂ ਵੇਦ ਵਿਆਸ ਦਾ ਚਰਿਤਰ, ਸ੍ਰੀ ਨਾਰਦ ਦਾ ਚਰਿਤਰ, ਗਰਭ ਵਿੱਚ ਪ੍ਰੀਕਸ਼ਿਤ ਦੀ ਰੱਖਿਆ ਅਤੇ ਰਾਜਾ ਪ੍ਰੀਕਸ਼ਿਤ ਨੂੰ ਮਿਲੇ ਸ਼ਰਾਪ ਦੀ ਕਥਾ ਬੜੇ ਹੀ ਭਾਵਪੂਰਨ ਢੰਗ ਨਾਲ ਸੰਗਤਾਂ ਨੂੰ ਸੁਣਾਈ ਗਈ | ਇਸ ਦੌਰਾਨ ਸੁੰਦਰ ਭਜਨਾਂ ਅਤੇ ਹਰੀ ਨਾਮ ਦੇ ਗੁਣਗਾਨ ਨਾਲ ਸਾਰਾ ਮਾਹੌਲ ਭਗਤੀਮਈ ਬਣ ਗਿਆ | ਕਥਾ ਦੇ ਮੁੱਖ ਜਜਮਾਨ ਪ੍ਰਧਾਨ ਪ੍ਰੋਪਰਟੀ ਐਸੋਸੀਏਸ਼ਨ ਧੂਰੀ ਆਸ਼ੀਸ਼ ਢੰਡ ਅਤੇ ਉਨ੍ਹਾਂ ਦੀ ਧਰਮ ਪਤਨੀ ਜੋਤੀ ਢੰਡ ਹਨ | ਇਸ ਮੌਕੇ ਆਸ਼ੂਤੋਸ਼ ਨੇ ਦੱਸਿਆ ਕਿ ਇਹ ਪਵਿੱਤਰ ਕਥਾ 31 ਮਈ ਤੱਕ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗੀ | ਇਸ ਮੌਕੇ ਅਸ਼ੋਕ ਗੋਇਲ ਚੇਅਰਮੈਨ, ਸੁਨੀਲ ਬਾਂਸਲ ਜਨਰਲ ਸੈਕਟਰੀ, ਤਰਸੇਮ ਮਿੱਤਰ ਖ਼ਜ਼ਾਨਚੀ, ਅਸ਼ੋਕ ਸਿੰਗਲਾ ਸੀਨੀਅਰ ਵਾਈਸ ਪ੍ਰਧਾਨ, ਭੀਮ ਗਰਗ, ਸੁਰੇਨ ਕੌਂਸਲ, ਕਪਿਲ ਸਿੰਘਲਾ, ਸੁਰਿੰਦਰ ਸਿੰਗਲਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਗਤਾਂ ਨੇ ਹਾਜ਼ਰੀ ਲਗਵਾਈ |