ਸੰਗਰੂਰ, 27 ਮਈ (ਅਮਨਦੀਪ ਸਿੰਘ ਬਿੱਟੂ) - ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਲਗਰ ਕੌਂਸਲ ਭਵਾਨੀਗੜ੍ਹ, ਲੌਂਗੋਵਾਲ, ਸੁਨਾਮ, ਧੂਰੀ ਵਿੱਚ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬੇਹੱਦ ਵਧੀਆ ਰਿਹਾ ਹੈ | ਉਨ੍ਹਾਂ ਕਿਹਾ ਕਿ 29 ਮਈ ਨੰੂ ਆਉਣ ਵਾਲੇ ਨਤੀਜੇ ਪਾਰਟੀ ਦੀ ਮਜ਼ਬੂਤੀ ਅਤੇ ਰਾਜ ਵਿੱਚ ਤੀਜੇ ਬਦਲ ਦੀ ਸਥਾਪਨਾ ਦਾ ਰਾਹ ਪੱਧਰ ਕਰਨਗੇ | ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵਿਖਾਈ ਸਰਗਰਮੀ ਉੱਤੇ ਚਰਚਾ ਕਰਦਿਆਂ ਰਿਪੂ ਢਿੱਲੋਂ ਨੇ ਕਿਹਾ ਕਿ ਮਾਲਵਾ ਖ਼ਿੱਤੇ ਖ਼ਾਸ ਤੌਰ ਉੱਤੇ ਸੰਗਰੂਰ, ਬਰਨਾਲਾ, ਮਲੇਰਕੋਟਲਾ ਜ਼ਿਲਿ੍ਹਆਂ ਵਿੱਚ ਅੱਜ ਵੀ ਢੀਂਡਸਾ ਪਰਿਵਾਰ ਦਾ ਵੱਡਾ ਜਨਤਕ ਜਨ ਅਧਾਰ ਕਾਇਮ ਹੈ ਅਤੇ ਇਸ ਦਾ ਵੱਡਾ ਲਾਹਾਂ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਜ਼ਰੂਰ ਮਿਲੇਗਾ | ਰਿਪੂ ਢਿੱਲੋਂ ਨੇ ਇਹ ਵੀ ਦਾਅਵਾ ਕੀਤਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਰਾਜ ਵਿੱਚ ਪੰਥਕ ਸਰਕਾਰ ਬਣਨਾ ਤੈਅ ਹੈ |