ਸੰਗਰੂਰ, 28 ਮਈ (ਧੀਰਜ ਪਸ਼ੌਰੀਆ) - ਸੰਗਰੂਰ ਨੂੰ ਕੂੜੇ ਦੇ ਡੰਪਾਂ ਤੋਂ ਮੁਕਤ ਕਰਨ ਦਾ ਅਭਿਆਨ ਸਫਲ ਹੋਣ ਦੀ ਬਜਾਏ ਹੌਲੀ ਹੌਲੀ ਫਲਾਪ ਹੋ ਰਿਹਾ ਹੈ | ਜੇਕਰ ਸ਼ਹਿਰ ਵਿੱਚੋਂ ਚਾਰ ਪੰਜ ਜਗ੍ਹਾ ਤੋਂ ਡੰਪ ਖ਼ਤਮ ਕੀਤੇ ਗਏ ਹਨ ਤਾਂ ਸ਼ਹਿਰ ਵਿੱਚ ਘੱਟੋ ਘੱਟ 40-50 ਥਾਵਾਂ 'ਤੇ ਕੂੜੇ ਦੇ ਛੋਟੇ ਛੋਟੇ ਡੰਪ ਲੱਗਣੇ ਸ਼ੁਰੂ ਹੋ ਗਏ ਹਨ | ਕਈ ਥਾਵਾਂ ਤੋਂ ਤਾਂ ਇਨ੍ਹਾਂ ਨਵੇਂ ਪੈਦਾ ਹੋਏ ਡੰਪਾਂ ਤੋਂ ਕੂੜਾ ਰੋਜ਼ਾਨਾ ਚੁੱਕਿਆ ਜਾ ਰਿਹਾ ਹੈ ਪਰ ਕਈ ਥਾਵਾਂ 'ਤੇ ਇਹ ਕੂੜਾ ਕਈ ਕਈ ਦਿਨ ਇਸੇ ਤਰ੍ਹਾਂ ਖਿੱਲਰਦਾ ਰਹਿੰਦਾ ਹੈ | ਸਭ ਤੋਂ ਵੱਡੀ ਸਮੱਸਿਆ ਜੋ ਸ਼ਹਿਰ ਵਾਸੀਆਂ ਨੂੰ ਆ ਰਹੀ ਹੈ, ਉਹ ਹੈ ਥਾਂ ਥਾਂ 'ਤੇ ਕੂੜੇ ਨੂੰ ਲਗਾਈ ਜਾ ਰਹੀ ਅੱਗ ਤੋਂ ਪੈਦਾ ਹੋਣ ਵਾਲੀ ਬਦਬੂ, ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ | ਸੰਗਰੂਰ ਦੇ ਵਾਤਾਵਰਨ ਪ੍ਰੇਮੀ ਜੋ ਕਈ ਸਾਲਾਂ ਤੋਂ ਸੰਗਰੂਰ 'ਚ ਖਾਲੀ ਥਾਵਾਂ 'ਤੇ ਬੂਟੇ ਲਗਾ ਕੇ ਸੰਗਰੂਰ ਵਾਸੀਆਂ ਨੂੰ ਸ਼ੁੱਧ ਆਕਸੀਜਨ ਦੇਣ ਦਾ ਯਤਨ ਕਰ ਰਹੇ ਹਨ, ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਿੱਚ ਕੂੜੇ ਨੂੰ ਅੱਗ ਲਗਾਉਣ ਦਾ ਦਸਤੂਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸੰਗਰੂਰ ਜਲਦ ਹੀ ਗੈਸ ਚੈਂਬਰ 'ਚ ਤਬਦੀਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਕੂੜੇ ਨੂੰ ਅੱਗ ਲਗਾਉਣ ਦੇ ਨਾਲ ਕਈ ਜਗ੍ਹਾ ਤਾਂ ਹਰੇ ਭਰੇ ਬੂਟੇ ਵੀ ਅੱਗ ਦੀ ਭੇਟ ਚੜ੍ਹ ਗਏ ਹਨ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਕੂੜੇ ਨੂੰ ਅੱਗ ਲਗਾਉਣ ਦੇ ਵਿਰੁੱਧ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ ਜਾਵੇ | ਸਾਇੰਟੇਫਿਕ ਅਵੇਅਰਨੈੱਸ ਫੋਰਮ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀਆਂ ਦੀ ਚੱਲੀ ਲੰਮੀ ਹੜਤਾਲ ਕਾਰਨ ਸ਼ਹਿਰ ਵਿੱਚ ਕਈ ਥਾਵਾਂ 'ਤੇ ਵੱਡੀ ਮਿਕਦਾਰ ਵਿੱਚ ਕੂੜਾ ਕਰਕਟ ਇਕੱਠਾ ਹੋ ਚੁੱਕਾ ਹੈ | ਸਫ਼ਾਈ ਕਰਮਚਾਰੀਆਂ ਵੱਲੋਂ ਹੜਤਾਲ ਖੁੱਲਣ ਤੋਂ ਬਾਅਦ ਨਿਰੰਤਰ ਕੂੜਾ ਚੁੱਕਿਆ ਵੀ ਜਾ ਰਿਹਾ ਹੈ ਪਰ ਫਿਰ ਵੀ ਕਈ ਥਾਵਾਂ ਤੋਂ ਕੂੜੇ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ | ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਕੂੜਾ ਚੁੱਕਣ ਨੂੰ ਬੇਸ਼ੱਕ ਦੋ ਦਿਨ ਵੱਧ ਲੱਗ ਜਾਣ ਪਰ ਕੂੜੇ ਨੂੰ ਅੱਗ ਨਾ ਲਗਾਈ ਜਾਵੇ | ਉਨ੍ਹਾਂ ਹੋਰ ਕਿਹਾ ਕਿ ਸ਼ਹਿਰਾਂ ਪਿੰਡਾਂ ਵਿੱਚੋਂ ਨਿਕਲਦੇ ਕੂੜੇ ਨੂੰ ਸਮੇਟਣ ਦਾ ਸਹੀ ਅਤੇ ਸਸਤਾ ਤਰੀਕਾ ਸੈਗਰੀਗੇਸ਼ਨ ਭਾਵ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਰੱਖਣਾ ਹੈ ਜਿਸ ਨੂੰ ਦੇਸ਼ ਵਿੱਚ ਕਈ ਥਾਵਾਂ 'ਤੇ ਅਪਣਾਇਆ ਜਾ ਰਿਹਾ ਹੈ | ਉੱਘੇ ਸਮਾਜ ਚਿੰਤਕ ਐਡਵੋਕੇਟ ਕਮਲ ਆਨੰਦ ਨੇ ਇਸ ਵਿਸ਼ੇ 'ਤੇ ਆਪਣੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਕਿ ਕੂੜੇ ਨੂੰ ਕਿਸੇ ਵੀ ਹਾਲਤ 'ਚ ਅੱਗ ਨਾ ਲਗਾਈ ਜਾਵੇ, ਇਹ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਸੰਗਰੂਰ, ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਕੌਂਸਲ ਸੰਗਰੂਰ ਦੀ ਹੈ ਕਿ ਸਫ਼ਾਈ ਕਰਮਚਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਕੂੜੇ ਨੂੰ ਅੱਗ ਲਗਾਏ