09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਓਮ ਸੰਨਜ਼ ਸੰਗਤ ਵਲੋਂ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ 'ਚ ਕੀਤੀ ਜਾ ਰਹੀ ਰਾਖ ਦੀ ਵੰਡ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸੰਗਤ ਮੰਡੀ, 28 ਮਈ (ਸੁਖਤੇਜ ਧਾਲੀਵਾਲ)- ਇਲਾਕੇ ਦੀ ਪ੍ਰਸਿੱਧ ਉਦਯੋਗਿਕ ਇਕਾਈ 'ਓਮ ਸੰਨਜ਼ ਫ਼ੈਕਟਰੀ' ਸੰਗਤ ਵਲੋਂ ਕਿਸਾਨਾਂ ਦੇ ਹਿੱਤ ਵਿਚ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ | ਫ਼ੈਕਟਰੀ ਪ੍ਰਬੰਧਕਾਂ ਵਲੋਂ ਪਲਾਂਟ ਵਿਚੋਂ ਨਿਕਲਣ ਵਾਲੀ ਸਵਾਹ (ਰਾਖ) ਨੇੜਲੇ ਪਿੰਡਾਂ ਦੇ ਕਿਸਾਨ ਭਰਾਵਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਪਿੰਡ ਦੁਨੇਵਾਲਾ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਰਾਖ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਬਹੁਤ ਫ਼ਾਇਦੇਮੰਦ ਹੈ | ਇਸ ਸਵਾਹ ਨੂੰ ਖੇਤਾਂ ਵਿਚ ਪਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਦੀ ਹੈ | ਖ਼ਾਸ ਕਰਕੇ ਝੋਨੇ ਦੀ ਪਨੀਰੀ ਬੀਜਣ ਲਈ ਰਾਖ ਬਹੁਤ ਸਹਾਇਕ ਸਾਬਤ ਹੁੰਦੀ ਹੈ, ਜਿਸ ਨਾਲ ਪਨੀਰੀ ਬਹੁਤ ਜਲਦੀ ਉੱਭਰ ਕੇ ਤਿਆਰ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਦੇ ਕਿਸਾਨ ਹਰ ਸਾਲ ਫ਼ੈਕਟਰੀ ਵਿਚੋਂ ਰਾਖ ਲੈ ਕੇ ਜਾਂਦੇ ਹਨ | ਕਿਸਾਨਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਫ਼ੈਕਟਰੀ ਦੇ ਚਾਰ ਪ੍ਰਮੁੱਖ ਵਿਭਾਗਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜੋ ਖ਼ੁਦ ਪਿੰਡਾਂ ਦੇ ਵਿਚ ਜਾ ਕੇ ਕਿਸਾਨਾਂ ਨੂੰ ਇਹ ਸਵਾਹ ਮੁਹੱਈਆ ਕਰਵਾ ਰਹੇ ਹਨ | ਦੂਜੇ ਪਾਸੇ ਫ਼ੈਕਟਰੀ ਪੈ੍ਰਜ਼ੀਡੈਂਟ ਆਰ.ਡੀ ਅਗਰਵਾਲ, ਅੰਕਰ ਸੇਠੀ ਮੈਨੇਜਰ, ਬਲਵੰਤ ਸਿੰਘ ਗਿੱਲ, ਐਚ.ਆਰ ਗੁਰਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਧਰਮਪਾਲ ਸ਼ਰਮਾ ਵਲੋਂ ਪਿੰਡਾਂ ਦੇ ਵਿਚ ਵਿਸ਼ੇਸ਼ ਜਾਗਰੂਕਤਾ ਕੈਂਪ ਵੀ ਲਗਾਏ ਗਏ | ਇਨ੍ਹਾਂ ਕੈਂਪਾਂ ਦੌਰਾਨ ਜਿੱਥੇ ਕਿਸਾਨਾਂ ਦੇ ਵਿਚਾਰ ਅਤੇ ਮੁਸ਼ਕਿਲਾਂ ਸੁਣੀਆਂ ਗਈਆਂ, ਉੱਥੇ ਹੀ ਉਨ੍ਹਾਂ ਨੂੰ ਮਿੱਟੀ ਦੀ ਗੁਣਵੱਤਾ ਸੁਧਾਰਨ ਲਈ ਸਵਾਹ ਦੀ ਸਹੀ ਵਰਤੋਂ ਬਾਰੇ ਤਕਨੀਕੀ ਸਲਾਹ ਦਿੱਤੀ ਗਈ | ਮੈਨੇਜਰ ਗਿੱਲ ਨੇ ਦੱਸਿਆ ਕਿ ਸਵਾਹ ਨੂੰ ਮਿੱਟੀ ਵਿਚ ਮਿਲਾਉਣ ਨਾਲ ਜ਼ਮੀਨ ਦੀ ਤਾਕਤ ਵਧਦੀ ਹੈ | ਫ਼ੈਕਟਰੀ ਦੀ ਇਸ ਮੁਹਿੰਮ ਕਾਰਨ ਹੁਣ ਕਿਸਾਨ ਵੀਰਾਂ ਵਲੋਂ ਫ਼ਸਲਾਂ ਦੇ ਵਧੀਆ ਉਤਪਾਦਨ ਲਈ ਇਸ ਮੁਫ਼ਤ ਸਵਾਹ ਦੀ ਮੰਗ ਅਤੇ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਰਾਮਪੁਰਾ ਫੂਲ ਦੇ ਗਾਂਧੀ ਨਗਰ 'ਚ ਪਾਣੀ ਸੰਕਟ ਗਹਿਰਾਇਆ ਸਪਲਾਈ ਹੋਣ ਦੇ ਬਾਵਜੂਦ ਘਰਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ, ਲ... ਅਗਲੀ ਖ਼ਬਰ ਕੂੜੇ ਦੇ ਸਹੀ ਪ੍ਰਬੰਧਨ 'ਚ ਨਾਕਾਮ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਸੰਗਰੂਰ <br/>
Ad Position 24