10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਦੌਰਾਨ 'ਆਪ' 7, ਕਾਂਗਰਸ 7 ਤੇ ਸ਼ੋ੍ਰਮਣੀ ਅਕਾਲੀ ਦਲ 1 ਵਾਰਡ 'ਚੋਂ ਰਹੇ ਜੇਤੂ <br/>

Ad Position 21
No active advertisement
ਅਜੀਤ ਡੈਸਕ 30-05-2026

ਭਵਾਨੀਗੜ੍ਹ, 29 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਵਿਚ ਆਮ ਆਦਮੀ ਪਾਰਟੀ 7 ਵਾਰਡਾਂ, ਕਾਂਗਰਸ 7 ਅਤੇ ਸ਼ੋ੍ਰਮਣੀ ਅਕਾਲੀ ਦਲ 1 ਵਾਰਡ ਵਿਚ ਜੇਤੂ ਰਹੀ, ਜਦੋਂ ਕਿ ਭਾਜਪਾ ਵੱਲੋਂ ਆਪਣਾ ਖਾਤਾ ਨਾ ਖੋਹਲਦਿਆਂ ਇੱਕ ਵਾਰਡ ਵਿਚ ਇੱਕ ਵੀ ਵੋਟ ਨਹੀਂ ਪਈ | ਸ਼ਹਿਰ ਦੇ 15 ਵਾਰਡਾਂ ਵਿਚ ਆਪ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਸਾਰੇ ਵਾਰਡਾਂ, ਭਾਜਪਾ ਦੇ 14 ਵਾਰਡਾਂ ਅਤੇ ਬਸਪਾ ਵੱਲੋਂ ਇੱਕ ਵਾਰਡ 'ਤੇ ਅਤੇ 6 ਆਜ਼ਾਦ ਵੱਲੋਂ ਚੋਣ ਲੜੀ ਸੀ | ਅੱਜ ਵੋਟਾਂ ਦੀ ਗਿਣਤੀ ਵਿਚ ਕਾਂਗਰਸ ਵੱਲੋਂ ਗਿਣਤੀ ਦੌਰਾਨ ਗੜਬੜੀ ਨੂੰ ਲੈ ਕੇ ਹਾਈਕੋਰਟ ਵਿਚ ਰਿੱਟ ਪਾਉਣ 'ਤੇ ਚੋਣ ਅਮਲੇ ਤੋਂ ਇਲਾਵਾ ਹਾਈਕੋਰਟ ਤੋਂ ਪ੍ਰਤੀਨਿਧਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਆਈ ਹੋਈ ਸੀ | ਸਰਕਾਰੀ ਤੌਰ 'ਤੇ ਮਿਲੇ ਅੰਕੜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੇ ਅਮਰਪਾਲ ਸਿੰਘ ਤੂਰ 348 ਵੋਟਾਂ ਨਾਲ ਜੇਤੂ ਰਹੇ, ਜਦੋਂ ਕਿ ਆਪ ਦੇ ਹਰਜੀਤ ਸਿੰਘ ਬੀਟਾ ਨੂੰ 218, ਸ਼ੋ੍ਰਮਣੀ ਅਕਾਲੀ ਦਲ ਦੇ ਗੁਰਦੀਪ ਸਿੰਘ ਨੂੰ 33 , ਭਾਜਪਾ ਦੇ ਆਂਚਲ ਗਰਗ ਨੂੰ 22 ਅਤੇ ਨੋਟਾਂ ਨੂੰ 3 ਵੋਟਾਂ ਮਿਲੀਆਂ | ਵਾਰਡ ਨੰਬਰ 2 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਸਵੀਰ ਕੌਰ ਚਹਿਲ 560 ਵੋਟਾਂ ਲੈ ਕੇ ਜੇਤੂ ਰਹੇ, ਆਪ ਦੀ ਸ਼ਿੰਦਰਪਾਲ ਕੌਰ ਨੂੰ 369 ਅਤੇ ਕਾਂਗਰਸ ਦੀ ਬਲਵਿੰਦਰ ਕੌਰ ਨੂੰ ਸਿਰਫ਼ 47 ਵੋਟਾਂ ਹੀ ਮਿਲੀਆਂ | ਵਾਰਡ ਨੰਬਰ 3 ਤੋਂ ਕਾਂਗਰਸ ਦੇ ਜਗਤਾਰ ਸਿੰਘ ਤੂਰ 494 ਵੋਟਾਂ ਲੈ ਕੇ ਜੇਤੂ ਰਹੇ, ਸ਼ੋ੍ਰਮਣੀ ਅਕਾਲੀ ਦਲ ਦੇ ਹਰਵਿੰਦਰ ਸਿੰਘ ਗੋਲਡੀ ਨੂੰ 384, ਆਪ ਦੇ ਸੁਖਦੇਵ ਸਿੰਘ ਨੂੰ 169 ਅਤੇ ਭਾਜਪਾ ਦੀ ਸ਼ੈਲੀ ਖ਼ੀਪਲ 101 ਵੋਟ ਅਤੇ ਨੋਟਾਂ ਨੂੰ 3 ਵੋਟਾਂ ਪਈਆਂ | ਵਾਰਡ ਨੰਬਰ 4 ਤੋਂ ਆਪ ਦੀ ਕਰਮਜੀਤ ਕੌਰ 284 ਵੋਟਾਂ ਲੈ ਕੇ ਜੇਤੂ ਰਹੀ, ਕਾਂਗਰਸ ਦੀ ਪੁਸ਼ਪਾ ਰਾਣੀ ਨੂੰ 257, ਸ਼ੋ੍ਰਮਣੀ ਅਕਾਲੀ ਦਲ ਦੀ ਗੀਤਾ ਰਾਣੀ ਨੂੰ 125 ਵੋਟਾਂ, ਭਾਜਪਾ ਦੀ ਰਜਨੀ ਨੂੰ 72 ਅਤੇ ਨੋਟਾਂ ਨੂੰ 1 ਵੋਟ ਪਈ | ਵਾਰਡ ਨੰਬਰ 5 ਤੋਂ ਆਪ ਦੇ ਰਾਜ ਸਿੰਘ ਨਫ਼ਰੀਆ 335 ਵੋਟਾਂ ਲੈ ਕੇ ਜੇਤੂ ਰਹੇ, ਕਾਂਗਰਸ ਦੇ ਰਣਜੀਤ ਸਿੰਘ 310, ਸ਼ੋ੍ਰਮਣੀ ਅਕਾਲੀ ਦਲ ਦੇ ਸ਼ਿੰਦਰਪਾਲ ਸਿੰਘ ਨੂੰ 209, ਬਸਪਾ ਦੇ ਹੰਸ ਰਾਜ ਨੂੰ 37 ਅਤੇ ਭਾਜਪਾ ਦੇ ਵਿਸ਼ਾਲ ਕੁਮਾਰ ਨੂੰ 46 ਅਤੇ ਨੋਟਾਂ ਨੂੰ 2 ਵੋਟਾਂ ਪਈਆਂ | ਵਾਰਡ ਨੰਬਰ 6 ਤੋਂ ਕਾਂਗਰਸ ਦੀ ਰਜਨੀ ਸ਼ਰਮਾ 343 ਵੋਟਾਂ ਨਾਲ ਜੇਤੂ ਰਹੀ, ਆਪ ਦੀ ਰੁਪਿੰਦਰ ਕੌਰ ਨੂੰ 327, ਸ਼ੋ੍ਰਮਣੀ ਅਕਾਲੀ ਦਲ ਦੀ ਸਰੀਨਾ ਰਾਣੀ ਨੂੰ 153 ਅਤੇ ਭਾਜਪਾ ਦੀ ਜਸਵਿੰਦਰ ਕੌਰ ਨੂੰ 50 ਅਤੇ ਨੋਟਾਂ ਨੂੰ 1 ਵੋਟ ਪਈ | ਵਾਰਡ ਨੰਬਰ 7 ਤੋਂ ਆਪ ਦਾ ਜਤਿੰਦਰ ਸਿੰਘ ਵਿੱਕੀ ਬਾਜਵਾ 362 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੇ ਗੁਰਤੇਜ ਸਿੰਘ ਨੂੰ 193, ਸ਼ੋ੍ਰਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਨੂੰ 141, ਭਾਜਪਾ ਦੀ ਕੀਰਤੀ ਸ਼ਰਮਾ ਨੂੰ ਸਿਰਫ਼ 11 ਅਤੇ ਆਜ਼ਾਦ ਬਬਨਦੀਪ ਸਿੰਘ ਨੂੰ 110 ਵੋਟਾਂ ਪਈਆਂ | ਵਾਰਡ ਨੰਬਰ 8 ਦੀ ਕਾਂਗਰਸ ਦੀ ਗੁਰਤੇਜ ਕੌਰ 307 ਵੋਟਾਂ ਨਾਲ ਜੇਤੂ ਰਹੀ, ਸ਼ੋ੍ਰਮਣੀ ਅਕਾਲੀ ਦਲ ਦੀ ਹਰਦੀਪ ਕੌਰ ਨੂੰ 94, ਆਪ ਦੀ ਸਰਬਜੀਤ ਕੌਰ ਨੂੰ 31 ਅਤੇ ਨੋਟਾਂ ਨੂੰ 2 ਵੋਟਾਂ ਪਈਆਂ | ਵਾਰਡ ਨੰਬਰ 9 ਤੋਂ ਕਾਂਗਰਸ ਦੇ ਬਲਕਾਰ ਸਿੰਘ 131 ਵੋਟਾਂ ਨਾਲ ਜੇਤੂ ਰਹੇ, ਆਪ ਦੇ ਗੁਰਪ੍ਰੀਤ ਸਿੰਘ ਨੂੰ 221, ਸ਼ੋ੍ਰਮਣੀ ਅਕਾਲੀ ਦਲ ਦੇ ਵਿਜੈ ਕੁਮਾਰ ਨਾਇਕ ਨੂੰ 164 ਅਤੇ ਭਾਜਪਾ ਦੀ ਆਰਤੀ ਰਾਣੀ ਨੂੰ ੂ ਸਿਰਫ਼ 15 ਅਤੇ ਨੋਟਾਂ ਨੂੰ 3 ਵੋਟਾਂ ਪਈਆਂ | ਵਾਰਡ ਨੰਬਰ 10 ਤੋਂ ਆਪ ਦੀ ਹਰਜਿੰਦਰ ਰਾਣੀ 360 ਵੋਟਾਂ ਨਾਲ ਜੇਤੂ ਰਹੀ, ਕਾਂਗਰਸ ਦੀ ਮਨਪ੍ਰੀਤ ਕੌਰ ਨੂੰ 272, ਆਜ਼ਾਦ ਮਨਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ ਨੂੰ 332, ਸ਼ੋ੍ਰਮਣੀ ਅਕਾਲੀ ਦਲ ਦੀ ਨਛੱਤਰ ਕੌਰ ਨੂੰ ਸਿਰਫ਼ 42, ਭਾਜਪਾ ਦੀ ਸੋਨੂੰ ਨੂੰ ਸਿਰਫ਼ 29 ਅਤੇ ਨੋਟਾਂ ਨੂੰ 2 ਵੋਟਾਂ ਮਿਲੀਆਂ | ਵਾਰਡ ਨੰਬਰ 11 ਤੋਂ ਕਾਂਗਰਸ ਦੇ ਹਰਪ੍ਰੀਤ ਸਿੰਘ ਬਾਜਵਾ 372 ਵੋਟਾਂ ਨਾਲ ਜੇਤੂ ਰਹੇ | ਸ਼ੋ੍ਰਮਣੀ ਅਕਾਲੀ ਦਲ ਦੇ ਸੁਖਦਰਸ਼ਨ ਸਲਦੀ ਨੂੰ 303, ਭਾਜਪਾ ਦੀ ਰੇਨੂੰ ਸਿੰਗਲਾ ਨੂੰ 240, ਆਪ ਦੀ ਨੀਤਾ ਰਾਣੀ 111, ਆਜ਼ਾਦ ਬੀਰਬਲ ਸਿੰਘ ਨੂੰ 27 ਅਤੇ ਨੋਟਾਂ ਨੂੰ 5 ਵੋਟਾਂ ਪਈਆਂ | ਵਾਰਡ ਨੰਬਰ 12 ਤੋਂ ਆਪ ਦੀ ਬਿੰਦਰੋ ਦੇਵੀ 376 ਵੋਟਾਂ ਨਾਲ ਜੇਤੂ ਰਹੀ, ਕਾਂਗਰਸ ਦੀ ਮਨਦੀਪ ਕੌਰ ਨੂੰ 303, ਸ਼ੋ੍ਰਮਣੀ ਅਕਾਲੀ ਦਲ ਦੀ ਮੂਰਤੀ ਕੌਰ ਨੂੰ ਸਿਰਫ਼ 12 ਅਤੇ ਭਾਜਪਾ ਦੀ ਜਸਵਿੰਦਰ ਕੌਰ ਨੂੰ ਕੋਈ ਵੋਟ ਨਹੀਂ ਪਈ | ਵਾਰਡ ਨੰਬਰ 13 ਤੋਂ ਆਪ ਦੇ ਹਨੀ ਗੁਪਤਾ 443 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੇ ਰੂਪ ਚੰਦ ਗੋਇਲ ਨੂੰ 340, ਭਾਜਪਾ ਦੇ ਹਰਵਿੰਦਰ ਕੁਮਾਰ 248, ਸ਼ੋ੍ਰਮਣੀ ਅਕਾਲੀ ਦਲ ਦੇ ਸਾਹਿਲ ਮੜਕਨ ਨੂੰ ਸਿਰਫ਼ 70 ਅਤੇ ਨੋਟਾਂ ਨੂੰ 2 ਵੋਟਾਂ ਪਈਆਂ | ਵਾਰਡ ਨੰਬਰ 14 ਤੋਂ ਆਪ ਦੇ ਅਵਤਾਰ ਸਿੰਘ ਤਾਰੀ 233 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੀ ਕਸ਼ਮੀਰੋ ਦੇਵੀ ਨੂੰ 195, ਸ਼ੋ੍ਰਮਣੀ ਅਕਾਲੀ ਦਲ ਦੇ ਤੇਜ਼ੀ ਨੂੰ 170, ਆਜ਼ਾਦ ਵਿੱਦਿਆ ਦੇਵੀ ਨੂੰ 127 ਅਤੇ ਭਾਜਪਾ ਦੇ ਇੰਦਰਜੀਤ ਸਿੰਘ ਨੂੰ ਸਿਰਫ਼ 45 ਵੋਟਾਂ ਪਈਆਂ | ਵਾਰਡ ਨੰਬਰ 15 ਤੋਂ ਕਾਂਗਰਸ ਦੀ ਕਰਮਜੀਤ ਕੌਰ 380 ਵੋਟਾਂ ਲੈ ਕੇ ਜੇਤੂ ਰਹੇ, ਆਪ ਦੀ ਕਿਰਨ ਕੌਰ ਨੂੰ 225, ਆਜ਼ਾਦ ਜਸਵਿੰਦਰ ਕੌਰ ਪਤਨੀ ਚਮਕੌਰ ਸਿੰਘ ਨੂੰ 145, ਸ਼ੋ੍ਰਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 121, ਭਾਜਪਾ ਦੀ ਜਸਵੀਰ ਕੌਰ ਨੂੰ ਸਿਰਫ਼ 47 ਅਤੇ ਨੋਟਾਂ ਨੂੰ 2 ਵੋਟਾਂ ਮਿਲੀਆਂ | ਇਨ੍ਹਾਂ ਚੋਣਾਂ ਵਿਚ ਮੁੱਖ ਤੌਰ 'ਤੇ 10 ਵਾਰਡਾਂ ਵਿਚ ਮੁਕਾਬਲਾ ਆਪ 'ਤੇ ਕਾਂਗਰਸ ਵਿਚ ਰਿਹਾ | 3 ਵਾਰਡਾਂ ਵਿਚ ਕਾਂਗਰਸ 'ਤੇ ਸ਼ੋ੍ਰਮਣੀ ਅਕਾਲੀ ਦਲ ਵਿਚ ਅਤੇ 1 'ਤੇ ਆਪ 'ਤੇ ਸ਼ੋ੍ਰਮਣੀ ਅਕਾਲੀ ਦਲ ਵਿਚ ਰਿਹਾ, ਜਿੱਥੋਂ ਕਾਂਗਰਸ ਪਿੱਛੇ ਰਹੀ | ਚੋਣਾਂ ਦੌਰਾਨ ਭਾਜਪਾ ਦੀ ਕਾਰਗੁਜ਼ਾਰੀ ਮਾੜੀ ਰਹੀ 3 ਵਾਰਡਾਂ ਨੂੰ ਛੱਡ ਕੇ ਭਾਜਪਾ ਕਿਸੇ ਵੀ ਵਾਰਡ ਤੋਂ ਸੈਂਕੜਾ ਪੂਰਾ ਨਹੀਂ ਕੀਤਾ | ਇਹ ਗੱਲ ਵੀ ਚਰਚਾ 'ਚ ਰਹੀ, ਕਿ ਭਾਜਪਾ ਨੂੰ ਵਾਰਡ ਨੰਬਰ 12 ਤੋਂ ਕੋਈ ਵੀ ਵੋਟ ਨਹੀਂ ਪਈ, ਇਹ ਚਰਚਾ ਪਾਈ ਜਾ ਰਹੀ ਹੈ, ਕਿ ਭਾਜਪਾ ਦੀ ਉਮੀਦਵਾਰ ਨੇ ਵੀ ਆਪਣੇ ਆਪ ਨੂੰ ਵੋਟ ਨਹੀਂ ਪਾਈ ਜਾਂ ਉਹ ਹੋਰ ਵਾਰਡ ਵਿਚੋਂ ਆ ਕੇ ਇੱਥੇ ਚੋਣ ਲੜੀ |
ਪਾਲੀ ਵੱਡੇ ਫ਼ਰਕ ਨਾਲ ਅਤੇ ਬੀਟਾ ਛੋਟੇ ਫ਼ਰਕ ਨਾਲ ਜਿੱਤੇ
ਲੌਂਗੋਵਾਲ, (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਚੋਣਾਂ ਦੇ ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਗੁਰਪਾਲ ਸਿੰਘ ਪਾਲੀ ਨੇ ਵਿੱਚ ਸਭ ਤੋਂ ਵੱਧ 364 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਨੂੰ ਮਹਿਜ਼ 163 ਵੋਟਾਂ ਪ੍ਰਾਪਤ ਹੋਈਆਂ ਹਨ | ਇਸੇ ਤਰ੍ਹਾਂ ਆਪ ਉਮੀਦਵਾਰ ਬਲਵੰਤ ਸਿੰਘ ਬੀਟਾ ਸਿਰਫ਼ 11 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਹਨ | ਉਹ 324 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ ਜਦਕਿ ਉਨ੍ਹਾਂ ਦੇ ਨਿਕਟ ਵਿਰੋਧੀ ਉਮੀਦਵਾਰ ਲਵਪ੍ਰੀਤ ਸਿੰਘ ਗੱਗੂ ਨੂੰ 313 ਵੋਟਾਂ ਪ੍ਰਾਪਤ ਹੋਈਆਂ ਹਨ |
ਲੌਂਗੋਵਾਲ 'ਚ ਆਮ ਆਦਮੀ ਪਾਰਟੀ ਵਲੋਂ ਸ਼ਾਨਦਾਰ ਜਿੱਤ ਦਰਜ
ਵੱਕਾਰੀ ਸੀਟਾਂ 'ਤੇ ਢਿੱਲੋਂ, ਚੇਅਰਮੈਨ ਸਿੱਧੂ ਅਤੇ ਜਗਦੇਵ ਸਿੱਧੂ ਦੇ ਉਮੀਦਵਾਰ ਜਿੱਤੇ
ਮੱਦੀ ਸਰਪੰਚ, ਨੰਦੂ ਪ੍ਰਧਾਨ, ਵਿਜੇ ਗੋਇਲ ਹਾਰੇ
ਲੌਂਗੋਵਾਲ, (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਚੋਣਾਂ ਵਿਚ ਕੁੱਲ 15 ਵਾਰਡਾਂ ਵਿਚ ਆਮ ਆਦਮੀ ਪਾਰਟੀ ਨੇ 10 ਵਾਰਡਾਂ 'ਚ ਜਿੱਤ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਅਕਾਲੀ ਦਲ ਪੁਨਰ ਸੁਰਜੀਤ 2 ਵਾਰਡਾਂ ਵਿਚ ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਸਮਰਥਨ ਵਾਲੇ ਉਮੀਦਵਾਰ ਨੂੰ ਇਕ ਇਕ ਸੀਟ ਤੇ ਸਬਰ ਕਰਨਾ ਪਿਆ | ਸਲਾਈਟ ਯੂਨੀਵਰਸਿਟੀ ਦੇ ਫੈਕਲਟੀ ਕਲੱਬ ਵਿਖੇ ਗਿਣਤੀ ਕੇਂਦਰ ਸਥਾਪਤ ਕੀਤਾ ਗਿਆ | ਸੁਰੱਖਿਆ ਦੇ ਮੱਦੇਨਜ਼ਰ ਐੱਸ.ਐੱਚ.ਓ. ਇੰਸਪੈਕਟਰ ਬਲਵੰਤ ਸਿੰਘ ਬਿਲਿੰਗ ਦੀ ਅਗਵਾਈ ਹੇਠ 100 ਦੇ ਕਰੀਬ ਪੁਲਿਸ ਦੇ ਨੌਜਵਾਨ ਗਿਣਤੀ ਕੇਂਦਰ ਉੱਤੇ ਸੁਰੱਖਿਆ ਪ੍ਰਬੰਧਾਂ ਨੂੰ ਅੰਜਾਮ ਦਿੱਤਾ | ਚੋਣ ਅਧਿਕਾਰੀ ਅਮਿਤ ਕੁਮਾਰ ਦੀ ਅਗਵਾਈ ਹੇਠ 15 ਵਾਰਡਾਂ ਲਈ 2 ਰਾਊਾਡ ਵਿਚ ਗਿਣਤੀ ਹੋਈ | ਇੱਥੋਂ ਦੇ ਵਾਰਡ ਨੰਬਰ 1 ਤੋਂ ਕੁੱਲ ਪਈਆਂ 792 ਵੋਟਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਪਤਨੀ ਅੰਮਿ੍ਤਪਾਲ ਸਿੰਘ ਕਾਲਾ 416 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੀ ਹੈ, ਉਨ੍ਹਾਂ ਦੇ ਨਿਕਟ ਵਿਰੋਧੀ ਅੰਮਿ੍ਤਪਾਲ ਕੌਰ ਨੇ 293, ਗੁਰਮੇਲ ਕੌਰ ਨੇ 63 ਅਤੇ 20 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 2 ਵਿਚ ਕੁੱਲ ਪੋਲ ਹੋਈਆਂ 734 ਵੋਟਾਂ ਚੋਂ ਕਾਂਗਰਸ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਗੁਰਮੇਲ ਸਿੰਘ ਚੋਟੀਆਂ 352 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਇੱਥੇ ਆਪ ਉਮੀਦਵਾਰ ਰੁਪਿੰਦਰ ਸਿੰਘ ਨੇ 337 ਵੋਟਾਂ, ਦਰਸ਼ਨ ਸਿੰਘ ਨੇ 32, ਨੋਟਾਂ ਨੇ 3 ਅਤੇ 10 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 3 ਤੋਂ ਕੁੱਲ ਪੋਲ ਹੋਈਆਂ 825 ਵੋਟਾਂ 'ਚੋਂ ਆਪ ਉਮੀਦਵਾਰ ਬਲਵੰਤ ਸਿੰਘ ਬੀਟਾ 324 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਇੱਥੇ ਉਨ੍ਹਾਂ ਦੇ ਨਿਕਟ ਵਿਰੋਧੀ ਉਮੀਦਵਾਰ ਲਵਪ੍ਰੀਤ ਸਿੰਘ ਗੱਗੂ ਨੂੰ 313 ਵੋਟਾਂ, ਪਰਮਜੀਤ ਕੌਰ ਨੂੰ 138 ਅਤੇ ਕਾਂਗਰਸ ਦੇ ਉਮੀਦਵਾਰ ਬੂਟਾ ਸਿੰਘ ਨੂੰ 32 ਅਤੇ 10 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 4 ਵਿਚ ਕੁੱਲ ਪੋਲ ਹੋਈਆਂ 773 ਵੋਟਾਂ 'ਚੋਂ ਆਜ਼ਾਦ ਉਮੀਦਵਾਰ ਗੁਰਪਾਲ ਸਿੰਘ ਪਾਲੀ 527 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਇੱਥੇ ਸਤਨਾਮ ਸਿੰਘ ਨੇ 163, ਨਸੀਬ ਕੌਰ ਚੋਟੀਆਂ ਨੇ 83, ਨੋਟਾਂ 1 ਅਤੇ 3 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 5 ਵਿਚ ਕੁੱਲ ਪੋਲ ਹੋਈਆਂ 914 ਵੋਟਾਂ 'ਚੋਂ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਸਿੱਧੂ ਦੀ ਨੂੰਹ ਸਤਵੰਤ ਕੌਰ ਸਿੱਧੂ 414 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਉਨ੍ਹਾਂ ਦੇ ਨਿਕਟ ਵਿਰੋਧੀ ਸਰਪੰਚ ਸੁਖਵਿੰਦਰ ਸਿੰਘ ਮੱਦੀ ਦੀ ਪਤਨੀ ਕਰਮਜੀਤ ਕੌਰ ਨੇ 348, ਆਜ਼ਾਦ ਉਮੀਦਵਾਰ ਸਵਰਨ ਕੌਰ ਨੇ 132, ਨੋਟਾਂ 1 ਅਤੇ 19 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 6 ਵਿਚ ਕੁੱਲ ਪੋਲ ਹੋਈਆਂ 839 ਵੋਟਾਂ 'ਚੋਂ ਆਪ ਉਮੀਦਵਾਰ ਬਲਵਿੰਦਰ ਸਿੰਘ 279 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੇ 263, ਰੂਪ ਸਿੰਘ ਨੇ 201, ਭਾਜਪਾ ਉਮੀਦਵਾਰ ਗੁਰਧਿਆਨ ਸਿੰਘ ਨੇ 40, ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਨੇ 30, ਨੋਟਾਂ 3 ਅਤੇ 23 ਵੋਟਾਂ ਰੱਦ ਏ ਹਨ | ਲੌਂਗੋਵਾਲ ਦੀ ਸਭ ਤੋਂ ਚਰਚਿਤ ਸੀਟ ਮੰਨੀ ਜਾਂਦੀ ਵਾਰਡ ਨੰਬਰ 7 ਵਿਚ ਕੁੱਲ ਪੋਲ ਹੋਈਆਂ 719 ਵੋਟਾਂ ਵਿੱਚੋ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੇ ਪਤਨੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਬੀਬੀ ਸ਼ਿੰਦਰਪਾਲ ਕੌਰ 240 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਉਨ੍ਹਾਂ ਦੇ ਨਿਕਟ ਵਿਰੋਧੀ ਸ਼ਿੰਦਰ ਕੌਰ ਨੇ 207, ਆਪ ਉਮੀਦਵਾਰ ਜਸਪ੍ਰੀਤ ਕੌਰ ਨੇ 194, ਆਜ਼ਾਦ ਉਮੀਦਵਾਰ ਵੀਨਾ ਰਾਣੀ ਨੇ 42 ਅਤੇ 36 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 8 ਕੁੱਲ ਪੋਲ ਹੋਈਆਂ 840 ਵੋਟਾਂ ਵਿੱਚੋ ਅਕਾਲੀ ਦਲ ਪੁਨਰ ਸੁਰਜੀਤ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਗਿੱਲ 479 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਕੱਟੜ ਕਾਂਗਰਸੀ ਬੁੱਧ ਰਾਮ ਗਰਗ ਨੇ 289, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਨੇ 62, ਨੋਟਾਂ 2 ਅਤੇ 8 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 9 ਵਿਚ ਕੁੱਲ ਪੋਲ ਹੋਈਆਂ 618 ਵੋਟਾਂ ਵਿਚੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਜ਼ਦੀਕੀ ਮੰਨੇ ਜਾਂਦੇ ਬਲਵਿੰਦਰ ਸਿੰਘ ਢਿੱਲੋਂ ਦੇ ਮਾਤਾ ਅਮਰਜੀਤ ਕੌਰ 327 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਜਦਕਿ ਆਜ਼ਾਦ ਸੰਦੀਪ ਕੌਰ 281, ਨੋਟਾਂ 2 ਅਤੇ 8 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 10 ਵਿਚ ਕੁੱਲ ਪੋਲ ਹੋਈਆਂ 764 ਵੋਟਾਂ ਵਿਚੋਂ ਆਪ ਉਮੀਦਵਾਰ ਬੁੱਧ ਸਿੰਘ 476 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਉਨ੍ਹਾਂ ਦੇ ਨਿਕਟ ਵਿਰੋਧੀ ਕੁਲਦੀਪ ਸਿੰਘ ਦੂਲੋ ਨੇ 282, ਕਾਂਗਰਸੀ ਉਮੀਦਵਾਰ ਕਰਨੈਲ ਸਿੰਘ ਦੁੱਲਟ ਨੇ ਮਹਿਜ਼ 6, ਨੋਟਾਂ 1 ਅਤੇ 5 ਵੋਟਾਂ ਰੱਦ ਹੋਈਆਂ ਹਨ | ਚਰਚਿਤ ਸੀਟ ਵਾਰਡ ਨੰਬਰ 11 ਤੋਂ ਕੁੱਲ ਪੋਲ ਹੋਈਆਂ 770 ਵੋਟਾਂ 'ਚੋਂ ਆਪ ਉਮੀਦਵਾਰ ਰਛਪਾਲ ਕੌਰ ਪਤਨੀ ਬਲਵਿੰਦਰ ਸਿੰਘ ਆਪ ਉਮੀਦਵਾਰ 348 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੀ ਹੈ | ਇੱਥੋਂ ਸੁਸ਼ੀਲ ਰਾਣੀ ਨੇ 296, ਸਰਬਜੀਤ ਕੌਰ 119, ਨੋਟਾਂ 2 ਅਤੇ 5 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 12 ਨੰਬਰ ਤੋਂ ਕੁੱਲ ਪੋਲ ਹੋਈਆਂ ਵੋਟਾਂ 730 ਵੋਟਾਂ 'ਚੋਂ ਆਪ ਉਮੀਦਵਾਰ ਕੁਲਦੀਪ ਸਿੰਘ ਬੰਟੀ ਮਾਨ 497 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ ਹਨ | ਉਨ੍ਹਾਂ ਦੇ ਨਿਕਟ ਵਿਰੋਧੀ ਉਮੀਦਵਾਰ ਸੁਖਵਿੰਦਰ ਸਿੰਘ ਮੱਦੀ ਸਰਪੰਚ 222, ਨੋਟਾਂ 1 ਅਤੇ 10 ਵੋਟਾਂ ਰੱਦ ਹੋਈਆਂ ਹਨ | ਵਾਰਡ 13 ਵਿਚ ਕੁੱਲ ਪੋਲ ਹੋਈਆਂ 566 ਵੋਟਾਂ 'ਚੋਂ ਸਰਬਜੀਤ ਕੌਰ ਪਤਨੀ ਜਸਵਿੰਦਰ ਸਿੰਘ ਨੱਪੀ ਜੇਤੂ ਰਹੇ ਹਨ | ਇੱਥੇ ਵੀਰਪਾਲ ਕੌਰ ਨੇ 183, ਨੋਟਾਂ 1 ਅਤੇ 1 ਵੋਟ ਰੱਦ ਹੋਈ ਹੈ | ਵਾਰਡ ਨੰਬਰ 14 ਤੋਂ ਕੁੱਲ ਪੋਲ ਹੋਈਆਂ ਵੋਟਾਂ 844 'ਚੋਂ ਆਪ ਉਮੀਦਵਾਰ ਜਸਵੀਰ ਕੌਰ ਪਤਨੀ ਗੁਰਸੇਵਕ ਸਿੰਘ 478 ਪ੍ਰਾਪਤ ਕਰ ਕੇ ਜੇਤੂ ਰਹੀ ਹੈ | ਉਨ੍ਹਾਂ ਨੇ ਨਿਕਟ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਸੀਰ ਸਿੰਘ ਗਾਂਧੀ 320, ਕਾਂਗਰਸੀ ਉਮੀਦਵਾਰ ਕਰਨੈਲ ਸਿੰਘ ਦੁੱਲਟ ਨੇ 31, ਨੋਟਾਂ 6 ਅਤੇ 9 ਵੋਟਾਂ ਰੱਦ ਹੋਈਆਂ ਹਨ | ਵਾਰਡ ਨੰਬਰ 15 ਤੋਂ ਕੁੱਲ ਪੋਲ ਹੋਈਆਂ ਵੋਟਾਂ 626 ਵੋਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨੋ ਦੇਵੀ 240 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੀ ਹੈ | ਇੱਥੇ ਆਪ ਉਮੀਦਵਾਰ ਬੱਬੀ ਕੌਰ ਨੇ 206, ਅਮਨਦੀਪ ਕੌਰ ਨੇ 145, ਗੁਰਤੇਜ ਕੌਰ 24 ਅਤੇ 11 ਵੋਟਾਂ ਰੱਦ ਹੋਈਆਂ ਹਨ | ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਸਲਾਈਟ ਪੁੱਜੇ ਵੱਡੀ ਗਿਣਤੀ ਵਿਚ ਸਮਰਥਕਾਂ ਵੱਲੋਂ ਢੋਲ ਦੀ ਥਾਪ ਤੇ ਨੱਚ ਨੱਚ ਕੇ ਭੰਗੜੇ ਪਾਏ ਅਤੇ ਜੇਤੂ ਮਾਰਚ ਕੱਢੇ ਗਏ |
ਨਗਰ ਕੌਂਸਲ ਸੁਨਾਮ ਦੀਆਂ ਚੋਣਾਂ 'ਚ 'ਆਪ' ਦੀ ਹੂੰਝਾ ਫੇਰੂ ਜਿੱਤ
'ਆਪ' ਦੇ 19, ਭਾਜਪਾ 1 ਤੇ 3 ਆਜ਼ਾਦ ਉਮੀਦਵਾਰ ਜੇਤੂ
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਭੁੱਲਰ, ਧਾਲੀਵਾਲ)- ਨਗਰ ਕੌਂਸਲ ਸੁਨਾਮ ਦੀ ਵੋਟਾਂ ਦੀ ਗਿਣਤੀ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਹੋਈ | ਇਸ ਸਮੇਂ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਡੀ ਐਸ ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ | ਨਗਰ ਕੌਂਸਲ ਸੁਨਾਮ ਦੇ ਕੁਲ 23 ਵਾਰਡਾਂ ਚੋਂ 21 ਵਾਰਡਾਂ ਦੀ ਚੋਣ ਹੋਈ ਸੀ ਜਦੋਂ ਕਿ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਤੇਗ ਸਿੰਘ ਨਿੱਕਾ ਅਤੇ ਵਾਰਡ ਨੰਬਰ 6 ਤੋਂ ਆਪ ਦੇ ਵਰੁਨ ਮਦਾਨ ਉਰਫ਼ ਮੌਂਟੀ ਮਦਾਨ ਨਿਰਵਿਰੋਧ ਚੁਣੇ ਗਏ ਸਨ | ਚੋਣ ਨਤੀਜਿਆਂ ਅਨੁਸਾਰ ਨਗਰ ਕੌਂਸਲ ਸੁਨਾਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਹੂੰਝਾ ਫੇਰੂ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਭਾਰਤੀ ਜਨਤਾ ਪਾਰਟੀ ਆਪਣੇ ਇਕ ਉਮੀਦਵਾਰ ਨੂੰ ਜਿਤਾਉਣ ਵਿਚ ਕਾਮਯਾਬ ਰਹੀ | ਇਨ੍ਹਾਂ ਚੋਣ ਨਤੀਜਿਆਂ ਵਿਚ ਵਾਰਡ ਨੰਬਰ 1 ਤੋਂ ਆਪ ਪਾਰਟੀ ਦੀ ਉਮੀਦਵਾਰ ਆਸ਼ਾ ਬਜਾਜ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਨੂੰ 424 ਵੋਟਾਂ ਨਾਲ ਹਰਾਉਣ ਵਿਚ ਸਫਲ ਰਹੀ | ਵਾਰਡ ਨੰਬਰ 3 ਤੋਂ ਆਪ ਦੇ ਬਲਾਕ ਪ੍ਰਧਾਨ ਸਾਹਿਬ ਸਿੰਘ ਦੀ ਪਤਨੀ ਚਰਨਜੀਤ ਕੌਰ ਨੇ ਆਜ਼ਾਦ ਉਮੀਦਵਾਰ ਗੁਰਜੀਤ ਕੌਰ ਨੂੰ 36 ਵੋਟਾਂ ਨਾਲ ਹਰਾਇਆ | ਵਾਰਡ ਨੰਬਰ ਤੋਂ 4 ਆਪ ਦੇ ਰੁਪਿੰਦਰ ਸਿੰਘ ਆਜ਼ਾਦ ਉਮੀਦਵਾਰ ਇੰਦਰਜੀਤ ਸਿੰਘ ਨੂੰ 1180 ਵੋਟਾਂ ਨਾਲ ਹਰਾਉਣ ਵਿਚ ਸਫਲ ਰਹੇ | ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਨੇ ਆਜ਼ਾਦ ਉਮੀਦਵਾਰ ਮਨਿੰਦਰ ਕੌਰ ਨੂੰ 504 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਜਸਵਿੰਦਰ ਕੌਰ ਹਾਂਡਾ ਪਤਨੀ ਚਮਕੌਰ ਸਿੰਘ ਹਾਂਡਾ ਆਜ਼ਾਦ ਉਮੀਦਵਾਰ ਪ੍ਰਵੀਨ ਕੌਰ ਨੂੰ 519 ਵੋਟਾਂ ਨਾਲ ਹਰਾ ਕੇ ਜੇਤੂ ਰਹੀ | ਵਾਰਡ ਨੰਬਰ 8 ਦੇ ਸਖ਼ਤ ਮੁਕਾਬਲੇ ਵਿਚ ਸੰਨੀ ਕਾਂਸਲ ਨੇ ਆਜ਼ਾਦ ਉਮੀਦਵਾਰ ਵਿਨੋਦ ਗੋਇਲ ਨੂੰ 201 ਵੋਟਾਂ ਨਾਲ ਮਾਤ ਦਿੱਤੀ |ਵਾਰਡ ਨੰਬਰ 9 ਤੋਂ ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਦੇ ਮਾਤਾ ਆਮ ਆਦਮ ਪਾਰਟੀ ਦੀ ਉਮੀਦਵਾਰ ਸ਼ਸ਼ੀ ਬਾਲਾ ਭਾਜਪਾ ਦੀ ਉਮੀਦਵਾਰ ਅਮਰਜੀਤ ਕੌਰ ਨੂੰ 931 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਉਣ ਵਿਚ ਸਫਲ ਰਹੀ | ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਰਜਿੰਦਰ ਕੌਰ ਪਤਨੀ ਪਿ੍ਤਪਾਲ ਸਿੰਘ ਕਾਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਨਾਮਧਾਰੀ ਨੂੰ 88 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਮੀਨਾ ਰਾਣੀ ਨੇ ਭਾਜਪਾ ਦੀ ਗੁਰਜੀਤ ਕੌਰ ਨੂੰ 340 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਰਤੀ ਨੇ ਆਜ਼ਾਦ ਉਮੀਦਵਾਰ ਨਿਸ਼ਾਨ ਸਿੰਘ ਨੂੰ 138 ਵੋਟਾਂ ਨਾਲ ਮਾਤ ਦਿੱਤੀ | ਵਾਰਡ ਨੰਬਰ 13 ਤੋਂ ਆਪ ਦੀ ਮੀਨਾ ਰਾਣੀ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਕਿ੍ਸ਼ਨਾ ਦੇਵੀ ਨੂੰ 75 ਵੋਟਾਂ ਨਾਲ ਹਾਰ ਦਿੱਤੀ | ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੀਰ ਸਿੰਘ ਭੰਗੂ ਨੇ ਆਜ਼ਾਦ ਉਮੀਦਵਾਰ ਤਰਲੋਕ ਸਿੰਘ ਨੂੰ 262 ਵੋਟਾਂ ਨਾਲ ਚਿੱਤ ਕੀਤਾ | ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਮੀਨਾ ਰਾਣੀ ਨੇ ਆਪ ਦੀ ਨਿਰਮਲਾ ਦੇਵੀ ਨੂੰ 266 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 16 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਦਵਿੰਦਰ ਸਿੰਘ ਨਿਰਮਾਣ ਨੇ ਆਜ਼ਾਦ ਉਮੀਦਵਾਰ ਸਤਪਾਲ ਸੱਤੀ ਨੂੰ 509 ਵੋਟਾਂ ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ | ਵਾਰਡ ਨੰਬਰ 17 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਮੋਨਿਕਾ ਗੋਇਲ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀਪਕਾ ਗੋਇਲ ਨੂੰ 48 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 18 ਤੋਂ ਆਪ ਦੇ ਉਮੀਦਵਾਰ ਸੰਨੀ ਖਟਕ ਨੇ ਆਜ਼ਾਦ ਉਮੀਦਵਾਰ ਬਿੰਟੂ ਕੁਮਾਰ ਨੂੰ 92 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 19 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਵਿਕਰਮ ਸਿੰਘ ਵਿੱਕੀ ਨੇ ਆਜ਼ਾਦ ਉਮੀਦਵਾਰ ਨੀਲਮ ਰਾਣੀ 200 ਵੋਟਾਂ ਨਾਲ ਹਰਾਇਆ | ਵਾਰਡ ਨੰਬਰ, 20 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਹੀ ਮਹੰਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਬੰਟੀ ਨੂੰ 503 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਕਸ਼ਚਨ ਬਾਲਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਲੋਨੀ ਗਰਗ ਨੂੰ 177 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 22 ਤੋਂ ਆਪ ਦੇ ਉਮੀਦਵਾਰ ਮਨਪ੍ਰੀਤ ਬਾਂਸਲ ਨੇ ਆਜ਼ਾਦ ਉਮੀਦਵਾਰ ਕਿਰਨਾ ਦੇਵੀ ਨੂੰ 820 ਵੋਟਾਂ ਦੇ ਵੱਡੇ ਅੰਤਰ ਨਾਲ ਹਾਰ ਦਿੱਤੀ | ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੇ ਹਰਮੇਸ਼ ਸਿੰਘ ਪੱਪੀ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਨਿਰਮਲ ਸਿੰਘ ਨੂੰ 431 ਵੋਟਾਂ ਦੇ ਫ਼ਰਕ ਨਾਲ ਚਿੱਤ ਕੀਤਾ |
ਮਲੇਰਕੋਟਲਾ ਵਿਖੇ ਨਗਰ ਕੌਂਸਲ ਚੋਣਾਂ 'ਚ ਸੱਤਾਧਾਰੀ ਧਿਰ ਦੀ ਜ਼ਬਰਦਸਤ ਜਿੱਤ

ਅਕਾਲੀ ਦਲ ਦਾ ਵੋਟ ਬੈਂਕ ਬੁਰੀ ਤਰ੍ਹਾਂ ਲੁੜ੍ਹਕਿਆ
'ਆਪ' ਨੇ 20 ਵਾਰਡਾਂ 'ਤੇ ਕੀਤਾ ਕਬਜ਼ਾ, ਕਾਂਗਰਸ 8, ਅਕਾਲੀ ਦਲ ਸਿਰਫ਼ 1 ਵਾਰਡ 'ਤੇ ਰਿਹਾ ਜੇਤੂ
ਭਾਜਪਾ 1, ਤੇ ਆਜ਼ਾਦ ਉਮੀਦਵਾਰਾਂ ਨੇ 3 ਵਾਰਡਾਂ ਤੇ ਮਾਰੀ ਬਾਜ਼ੀ
ਵਿਧਾਇਕ ਡਾ. ਰਹਿਮਾਨ ਤੇ ਪ੍ਰੋ. ਗੱਜਣਮਾਜਰਾ ਨੇ ਜੇਤੂ ਉਮੀਦਵਾਰਾਂ ਨੂੰ ਦਿੱਤੀ ਵਧਾਈ
ਮਲੇਰਕੋਟਲਾ, (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ ਥਿੰਦ) - ਬੀਤੀ 26 ਮਈ ਨੂੰ ਸਮਾਪਤ ਹੋਈਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਨਗਰ ਕੌਂਸਲ ਮਲੇਰਕੋਟਲਾ ਦੇ 33 ਵਾਰਡਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ | ਕੁੱਲ 33 ਵਾਰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 20, ਕਾਂਗਰਸ ਨੂੰ 8 ਤੇ ਅਕਾਲੀ ਦਲ ਨੂੰ ਸਿਰਫ਼ 1 ਵਾਰਡ ਤੇ ਸਬਰ ਕਰਨਾ ਪਿਆ | ਭਾਜਪਾ ਉਮੀਦਵਾਰ 1 ਵਾਰਡ ਤੇ ਜਦਕਿ 3 ਆਜ਼ਾਦ ਉਮੀਦਵਾਰਾਂ ਨੇ ਆਪਣੀ ਜਿੱਤ ਦਰਜ ਕੀਤੀ | ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਚੱਲ ਰਹੀ ਗਿਣਤੀ ਦੇ ਪਹਿਲੇ ਰੁਝਾਨਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵਾਂ ਦੇ ਦਰਮਿਆਨ ਸਖ਼ਤ ਮੁਕਾਬਲਾ ਵੇਖਿਆ ਗਿਆ ਪਰੰਤੂ ਜਿਉਂ ਜਿਉਂ ਰੁਝਾਨ ਆਉਂਦੇ ਗਏ ਤਿਉਂ-ਤਿਉਂ ਆਮ ਆਦਮੀ ਪਾਰਟੀ ਦੇ ਜੇਤੂ ਵਾਰਡਾਂ ਦੀ ਗਿਣਤੀ ਵਧਦੀ ਗਈ | ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਸਮੇਂ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਤੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਵਾਰਡ ਨੰਬਰ 1 ਤੋਂ 'ਆਪ' ਦੇ ਕ੍ਰਮਵਾਰ ਜੇਤੂ ਉਮੀਦਵਾਰ ਨੂੰ 714 ਵੋਟਾਂ ਤੇ ਕਾਂਗਰਸ ਦੇ ਦੂਜੇ ਨੰਬਰ ਤੇ ਰਹਿਣ ਵਾਲੇ ਉਮੀਦਵਾਰ ਨੂੰ 136 ਪ੍ਰਾਪਤ ਹੋਈਆਂ | ਵਾਰਡ ਨੰਬਰ 2 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ 562 ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 308 ਵੋਟਾਂ ਮਿਲੀਆਂ | ਵਾਰਡ ਨੰਬਰ 3 ਤੋਂ ਕਾਂਗਰਸ ਦੇ ਹੀ ਜੇਤੂ ਉਮੀਦਵਾਰ ਨੂੰ 1272 ਤੇ ਆਪ ਦੇ ਉਮੀਦਵਾਰ ਨੂੰ 878 ਵੋਟ ਪ੍ਰਾਪਤ ਹੋਏ | ਵਾਰਡ ਨੰਬਰ 4 ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ 876 ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 786 ਵੋਟ ਮਿਲੇ | ਵਾਰਡ ਨੰਬਰ 5 ਤੋਂ ਆਪ ਜੇਤੂ ਉਮੀਦਵਾਰ 1550 ਵੋਟਾਂ ਨਾਲ ਜੇਤੂ ਰਿਹਾ ਜਦ ਕਿ ਕਾਂਗਰਸ ਦੇ ਉਮੀਦਵਾਰ ਨੂੰ 1 ਹਜ਼ਾਰ ਵੋਟਾਂ ਮਿਲੀਆਂ | ਵਾਰਡ ਨੰਬਰ 6 ਤੋਂ ਆਪ ਉਮੀਦਵਾਰ 1024 ਤੇ ਕਾਂਗਰਸ ਦੇ ਉਮੀਦਵਾਰ ਨੂੰ 924 ਵੋਟਾਂ ਮਿਲੀਆਂ | ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਨੂੰ 1284 ਤੇ ਕਾਂਗਰਸ ਦੇ ਉਮੀਦਵਾਰ ਨੂੰ 840, ਵਾਰਡ ਨੰਬਰ 9 ਤੋਂ ਆਪ ਉਮੀਦਵਾਰ ਨੂੰ 1372 ਤੇ ਕਾਂਗਰਸ ਦੇ ਉਮੀਦਵਾਰ ਨੂੰ 460, ਵਾਰਡ ਨੰਬਰ 10 ਤੋਂ ਆਪ ਉਮੀਦਵਾਰ ਨੂੰ 589 ਤੇ ਕਾਂਗਰਸ ਦੇ ਉਮੀਦਵਾਰ ਨੂੰ 380, ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਨੂੰ 885 ਤੇ ਭਾਜਪਾ ਉਮੀਦਵਾਰ ਨੂੰ 661 ਵੋਟਾਂ ਮਿਲੀਆਂ | ਵਾਰਡ ਨੰਬਰ 12 ਤੋਂ ਕਾਂਗਰਸ ਦੇ ਉਮੀਦਵਾਰ ਨੂੰ 1080 ਤੇ ਆਪ ਦੇ ਉਮੀਦਵਾਰ ਨੂੰ 596 , ਵਾਰਡ ਨੰਬਰ 13 ਚੋਂ ਆਪ ਉਮੀਦਵਾਰ ਨੂੰ 743 ਤੇ ਕਾਂਗਰਸ ਦੇ ਉਮੀਦਵਾਰ ਨੂੰ 412 ਵੋਟਾਂ ਮਿਲੀਆਂ | ਵਾਰਡ ਨੰਬਰ 14 ਤੋਂ ਅਕਾਲੀ ਦਲ ਦਾ ਉਮੀਦਵਾਰ 846 ਵੋਟਾਂ ਲੈ ਕੇ ਜੇਤੂ ਰਿਹਾ | ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ 705 ਵੋਟਾਂ ਲੈਣ ਕੇ ਜੇਤੂ ਰਿਹਾ | ਵਾਰਡ ਨੰਬਰ 16 ਤੋਂ ਅੰਕੂ ਜ਼ਖ਼ਮੀ 910 ਲੈਣ ਕੇ ਜੇਤੂ ਰਹੇ | ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ 1183 ਵੋਟਾਂ ਲੈ ਕੇ ਜੇਤੂ ਰਿਹਾ | ਵਾਰਡ ਨੰਬਰ 18 ਤੋਂ ਆਪ ਉਮੀਦਵਾਰ ਨੂੰ 1186 ਤੇ ਕਾਂਗਰਸ ਦੇ ਉਮੀਦਵਾਰ ਨੂੰ 1062 ਵੋਟ ਮਿਲੇ | ਇਸੇ ਤਰ੍ਹਾਂ ਵਾਰਡ ਨੰਬਰ 19 ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ 850 ਤੇ ਆਪ ਉਮੀਦਵਾਰ ਨੂੰ 614 , ਵਾਰਡ ਨੰਬਰ 20 ਤੋਂ ਆਪ ਉਮੀਦਵਾਰ 605 ਵੋਟਾਂ ਲੈ ਕੇ ਜੇਤੂ ਰਿਹਾ | ਵਾਰਡ ਨੰਬਰ 21 ਤੋਂ ਆਪ ਨੂੰ 1661 ਵੋਟਾਂ ਲੈ ਕੇ ਜੇਤੂ ਰਿਹਾ | ਵਾਰਡ ਨੰਬਰ 22 ਤੋਂ ਆਪ ਦੇ ਜੇਤੂ ਉਮੀਦਵਾਰ 636 ਵੋਟਾਂ ਲੈ ਕੇ ਜੇਤੂ ਰਹੇ | ਵਾਰਡ ਨੰਬਰ 23 ਤੋਂ ਆਪ ਦੇ ਜੇਤੂ ਉਮੀਦਵਾਰ ਨੇ 2008 ਵੋਟਾਂ ਪ੍ਰਾਪਤ ਕੀਤੀਆਂ | ਵਾਰਡ ਨੰਬਰ 24 ਤੋਂ ਆਪ ਨੂੰ ਜੇਤੂ 1109, ਵਾਰਡ ਨੰਬਰ 25 ਤੋਂ ਆਪ ਨੂੰ 1072 ਵੋਟਾਂ ਮਿਲੀਆਂ | ਆਮ ਆਦਮੀ ਪਾਰਟੀ ਦੇ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬੀਬਾ ਫਰਿਆਲ ਰਹਿਮਾਨ, ਪੀਏ ਸਰਪੰਚ ਗੁਰਮੁਖ ਸਿੰਘ ਖਾਨਪੁਰ, ਮੁਨਿਸ ਰਹਿਮਾਨ, ਯਾਸਰ ਅਰਾਫਾਤ, ਯਾਸੀਨ ਨੇਸਤੀ ਸਣੇ ਜੇਤੂ ਉਮੀਦਵਾਰ ਹਾਜ਼ਰ ਸਨ |
ਅਹਿਮਦਗੜ੍ਹ ਨਗਰ ਕੌਂਸਲ ਚੋਣਾਂ ਦੇ 17 ਵਾਰਡਾਂ ਤੋਂ ਹੋਈ ਚੋਣ 'ਚ ਕਈ ਨਵੇਂ ਚਿਹਰੇ ਜਿੱਤੇ
ਆਮ ਆਦਮੀ ਪਾਰਟੀ ਦੇ 7, ਕਾਂਗਰਸ ਦੇ 6, ਸ਼੍ਰੋਮਣੀ ਅਕਾਲੀ ਦਲ (ਬ) ਦਾ 1 ਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ
ਬੀਜੇਪੀ ਖਾਤਾ ਵੀ ਨਹੀਂ ਖ਼ੋਲ ਸਕੀ
ਕਾਂਗਰਸ ਦੀ ਰਾਗਨੀ ਟੰਡਨ ਨੇ ਸਭ ਤੋਂ ਵੱਧ 432 ਵੋਟਾਂ ਦੀ ਲਈ ਲੀਡ
ਅਹਿਮਦਗੜ੍ਹ, 29 ਮਈ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ) - ਨਗਰ ਕੌਂਸਲ ਚੋਣਾਂ ਦੌਰਾਨ ਅੱਜ ਆਇ ਨਤੀਜਿਆਂ ਵਿੱਚ ਬੜੇ ਹੀ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲੇ ਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਢਮੱਕਿਆਂ ਨਾਲ ਖ਼ੁਸ਼ੀ ਦੇ ਵਿੱਚ ਭੰਗੜੇ ਪਾਏ ਪਟਾਕੇ ਚਲਾਏ ਤੇ ਲੱਡੂ ਵੰਡੇ | ਅੱਜ ਸਵੇਰੇ ਗਾਂਧੀ ਸਕੂਲ ਵਿੱਚ ਤਕਰੀਬਨ 8.30 ਵਜੇ ਸ਼ੁਰੂ ਹੋਏ 17 ਵਾਰਡ ਅਤੇ 29 ਬੂਥਾਂ ਵਿੱਚੋਂ ਪਹਿਲੇ 14 ਬੂਥਾਂ ਵਿੱਚੋਂ ਗਿਣਤੀ ਸ਼ੁਰੂ ਹੋਈ ਜਿਸ ਦੌਰਾਨ ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਡਵੋਕੇਟ ਗੁਰਸ਼ਰਨਪ੍ਰੀਤ ਕੌਰ ਪਤਨੀ ਮਨੀ ਸੇਖਾ 191 ਵੋਟਾਂ ਤੇ ਚੋਣ ਜਿੱਤੇ | ਵਾਰਡ ਨੰਬਰ 2 ਤੋਂ ਕਾਂਗਰਸ ਉਮੀਦਵਾਰ ਕਮਿਕਰ ਰਾਮ 122 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੰਦੀ ਦੇਵੀ 29 ਵੋਟਾਂ ਤੇ ਜੇਤੂ ਰਹੀ, ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਕਮਲਜੀਤ ਸਿੰਘ ਉਭੀ 231 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 5 ਤੋਂ ਕਾਂਗਰਸੀ ਉਮੀਦਵਾਰ ਸਵੀਟੀ ਕਾਕੜੀਆ ਨੇ 41 ਵੋਟਾਂ ਤੇ ਜਿੱਤ ਦਰਜ ਕਰਦੇ ਹੋਏ ਪੂਜਾ ਜੋਸ਼ੀ ਨੂੰ ਹਰਾਇਆ, ਇਸੇ ਤਰ੍ਹਾਂ ਵਾਰਡ 6 ਤੋਂ ਆਪ ਉਮੀਦਵਾਰ ਸੰਜੇ ਸੂਦ 83 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਸਹਿਨਾਜ ਪ੍ਰਵੀਨ 52 ਵੋਟਾਂ ਤੇ ਜੇਤੂ ਰਹੇ | ਵਾਰਡ ਨੰਬਰ 8 ਕਾਂਗਰਸ ਦੇ ਉਮੀਦਵਾਰ ਦੀਪਕ ਸ਼ਰਮਾ 268 ਵੋਟਾਂ ਨਾਲ ਦਿੱਤੇ | ਦੂਜਾ ਰਾਊਾਡ ਕਰੀਬ 11 ਵਜੇ ਸੁਰੂ ਹੋਇਆ ਜਿਸ ਦੌਰਾਨ ਵਾਰਡ ਨੰਬਰ 10 ਤੋਂ 17 ਤੱਕ ਦੀ ਗਿਣਤੀ ਸੁਰੂ ਹੋਈ ਤੇ ਵਾਰਡ ਨੰਬਰ 9 ਦੀ ਗਿਣਤੀ ਅੰਤ ਵਿੱਚ ਤੀਜੇ ਰਾਊਾਡ 'ਚ ਹੋਈ | ਇਸ ਦੌਰਾਨ ਨਤੀਜਿਆਂ ਵਿੱਚ ਵਾਰਡ ਨੰਬਰ 10 ਤੋਂ ਅਕਾਲੀ ਦਲ ਪੁਨਰ ਸੁਰਜੀਤੀ ਦੇ ਸਹਿਯੋਗ ਨਾਲ ਆਜ਼ਾਦ ਉਮੀਦਵਾਰ ਅਸਲਮ ਅਫਰੀਦੀ 133 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 11 'ਚੋਂ ਆਜ਼ਾਦ ਉਮੀਦਵਾਰ ਰੇਖਾ ਰਾਣੀ 140 ਵੋਟਾਂ ਤੇ ਜੇਤੂ ਰਹੇ, 12 ਨੰਬਰ ਵਾਰਡ 'ਚੋਂ ਆਪ ਉਮੀਦਵਾਰ ਵਿੱਕੀ ਸ਼ਰਮਾ 265 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 13 ਤੋਂ ਕਾਂਗਰਸ ਉਮੀਦਵਾਰ ਰਾਗਨੀ ਟੰਡਨ 432 ਵੋਟਾਂ ਤੇ ਵੱਡੀ ਲੀਡ ਨਾਲ ਜਿੱਤੇ | ਵਾਰਡ ਨੰਬਰ 14 ਤੋਂ ਕਾਂਗਰਸ ਉਮੀਦਵਾਰ ਗੁਰਦੀਪ ਸਿੰਘ ਰਿੰਪੀ ਕੜਵਲ 54 ਵੋਟਾਂ ਨਾਲ ਜੇਤੂ ਰਹੇ, ਵਾਰਡ ਨੰਬਰ 15 ਤੋਂ ਆਪ ਉਮੀਦਵਾਰ ਮਨਦੀਪ ਕੌਰ 217 ਵੋਟਾਂ ਤੇ ਜੇਤੂ ਰਹੇ, ਵਾਰਡ ਨੰਬਰ 16 ਤੋਂ ਆਪ ਉਮੀਦਵਾਰ ਮਹਿੰਦਰ ਸਿੰਘ ਬਿੱਲੂ ਮਾਜਰੀ 11 ਵੋਟਾਂ ਤੇ ਜੇਤੂ ਰਹੇ, 17 ਨੰਬਰ ਵਾਰਡ 'ਚੋਂ ਕਾਂਗਰਸ ਦੇ ਉਮੀਦਵਾਰ ਮੋਨੀਆ ਬੱਧਣ 159 ਵੋਟਾਂ ਨਾਲ ਜਿੱਤੇ, ਜਦਕਿ ਤੀਜੇ ਰਾਊਾਡ 'ਚ 9 ਨੰਬਰ ਵਾਰਡ ਤੋਂ ਅਕਾਲੀ ਦਲ ਪੁਨਰ ਸੁਰਜੀਤੀ ਦੇ ਸਹਿਯੋਗ ਨਾਲ ਆਜ਼ਾਦ ਉਮੀਦਵਾਰ ਸਬੀਰਾ ਖਾਤੂਨ 238 ਵੋਟਾਂ ਤੇ ਜੇਤੂ ਰਹੀ | ਦੱਸਣਯੋਗ ਹੈ ਕਿ ਸਾਰੀਆਂ ਸਥਾਪਿਤ ਪਾਰਟੀਆਂ ਦੇ ਉਮੀਦਵਾਰਾਂ ਨੇ ਜਿੱਤਾਂ ਦਰਜ ਕਰਵਾਈਆਂ ਹਨ ਪਰ ਬੀਜੇਪੀ ਆਪਣੇ 10 ਉਮੀਦਵਾਰਾਂ 'ਚੋਂ ਖਾਤਾ ਵੀ ਨਹੀਂ ਖ਼ੋਲ ਸਕੀ | ਕਾਫ਼ੀ ਸਮੇਂ ਬਾਅਦ ਬੈਲਟ ਪੇਪਰਾਂ ਤੇ ਹੋਈਆਂ ਇਨ੍ਹਾਂ ਚੋਣਾ ਵਿੱਚ ਬਹੁ ਗਿਣਤੀ ਵੋਟਾਂ ਜਾਂ ਤਾਂ ਡਬਲ ਮੋਹਰ ਲੱਗਣ ਕਾਰਨ ਜਾਂ ਖ਼ਾਲੀ ਬੈਲਟ ਪੇਪਰ ਹੀ ਬਖ਼ਸ਼ਿਆਂ 'ਚੋਂ ਨਿਕਲੇ ਜਾਂ ਕਈ ਵੋਟਰਾਂ ਵੱਲੋਂ ਅੰਗੂਠਾ ਲਗਾਉਣ ਕਾਰਨ ਕੈਂਸਲ ਹੋ ਗਈਆਂ |
ਸਿੱਧੂ ਵਲੋਂ ਅਕਾਲੀ ਦਲ ਪੁਨਰ ਸੁਰਜੀਤ ਦੇ 4 ਜੇਤੂ ਉਮੀਦਵਾਰਾਂ ਦਾ ਸਨਮਾਨ
ਲੌਂਗੋਵਾਲ, (ਵਿਨੋਦ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਵਾਰਡ ਨੰਬਰ 4 ਤੋਂ ਜੇਤੂ ਗੁਰਪਾਲ ਸਿੰਘ ਪਾਲੀ, ਵਾਰਡ ਨੰਬਰ 7 ਤੋਂ ਜੇਤੂ ਬੀਬੀ ਸਿੰਦਰਪਾਲ ਕੌਰ, ਵਾਰਡ ਨੰਬਰ 8 ਤੋਂ ਜੇਤੂ ਭੁਪਿੰਦਰ ਸਿੰਘ ਗਿੱਲ ਅਤੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤ ਪ੍ਰਾਪਤ ਕਰਨ ਵਾਲੇ ਬੁੱਧ ਸਿੰਘ ਦਾ ਸਨਮਾਨ ਕੀਤਾ ਹੈ | ਸਿੱਧੂ ਨੇ ਕਿਹਾ ਕਿ ਲੌਂਗੋਵਾਲ ਦੇ ਸਾਰੇ ਵਾਰਡਾਂ ਵਿਚ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਉਮੀਦਵਾਰ ਖੜ੍ਹੇ ਕੀਤੇ ਸਨ | ਪਾਰਟੀ ਨਵੀਂ ਹੋਂਦ ਵਿਚ ਆਈ ਹੋਣ ਕਾਰਨ ਅਤੇ ਅਤੇ ਪਾਰਟੀ ਨੂੰ ਚੋਣ ਨਿਸ਼ਾਨ ਨਾ ਮਿਲਣ ਕਰਨ ਸਾਡੇ ਉਮੀਦਵਾਰਾਂ ਨੂੰ ਅਜ਼ਾਦ ਉਮੀਦਵਾਰ ਵਜੋਂ ਪੇਸ਼ ਕਰਨਾ ਪਿਆ | ਇਥੇ ਹਾਜ਼ਰ ਜਿੰਨੇ ਵੀ ਉਮੀਦਵਾਰ ਹਨ ਉਹ ਸਾਡੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਨ | ਚੋਣਾਂ ਵਿਚ ਭਗੌੜੇ ਅਕਾਲੀ ਦਲ ਦਾ ਜੋ ਹਸ਼ਰ ਹੋਇਆ ਹੈ ਉਹ ਸਭ ਦੇ ਸਾਹਮਣੇ ਹੈ ਆਪਣੀ ਹਾਰ ਤੋਂ ਬੌਖਲਾਏ ਭਗੌੜੇ ਅਕਾਲੀ ਦਲ ਵਾਲੇ ਧੱਕੇ ਨਾਲ ਜਿੱਤੇ ਉਮੀਦਵਾਰਾਂ ਦੇ ਸਿਰੋਪਾਓ ਪਾ ਰਹੇ ਹਨ | ਇਸ ਮੌਕੇ ਜਸਵਿੰਦਰ ਸਿੰਘ ਲਿਬੜਾ, ਜਗਜੀਤ ਸਿੰਘ ਕਾਲਾ ਸਾਬਕਾ ਕੌਂਸਲਰ, ਨੰਬਰਦਾਰ ਰੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਸਰਬੀ ਸਿੰਘ, ਕਾਲਾ ਸਿੰਘ, ਕੁਲਵੀਰ ਸਿੰਘ ਪਿੰਡ, ਕੁਲਦੀਪ ਸਿੰਘ ਕੀਪਾ, ਗੁਰਮੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਅਤੇ ਐਲੀ ਸਿੱਧੂ ਹਾਜ਼ਰ ਸਨ |
ਮਲੇਰਕੋਟਲਾ ਦੇ ਅੰਦਰ ਨਗਰ ਕੌਂਸਲ ਚੋਣਾਂ 'ਚ ਅਕਾਲੀ ਦਲ (ਬ) ਨੂੰ ਮਿਲੀ 'ਨਮੋਸ਼ੀ ਭਰੀ ਹਾਰ'
ਅਕਾਲੀ ਦਲ ਨੂੰ 33 ਵਾਰਡਾਂ ਚੋਂ ਸਿਰਫ਼ 1 ਵਾਰਡ 'ਤੇ ਸਬਰ ਕਰਨਾ ਪਿਆ
ਪਾਰਟੀ ਦਾ ਸ਼ਹਿਰ ਅੰਦਰ ਗਰਾਫ਼ ਬੁਰੀ ਤਰ੍ਹਾਂ ਡਿੱਗਿਆ
ਮਲੇਰਕੋਟਲਾ, (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਲੇਰਕੋਟਲਾ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਨਮੋਸ਼ੀ ਭਰੀ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ | ਅਕਾਲੀ ਦਲ ਨੂੰ ਸ਼ਹਿਰ ਦੇ 33 ਵਾਰਡਾਂ ਚੋਂ ਮਹਿਜ਼ 1 ਵਾਰਡ ਤੇ ਹੀ ਜਿੱਤ ਪ੍ਰਾਪਤ ਹੋ ਸਕੀ | ਜਦਕਿ ਕਈ ਵਾਰਡਾਂ ਅੰਦਰ ਭਾਵੇਂ ਅਕਾਲੀ ਦਲ ਵੱਲੋਂ ਦੂਜਾ ਜਾਂ ਤੀਜਾ ਸਥਾਨ ਜ਼ਰੂਰ ਮੱਲਿਆ ਗਿਆ ਪਰ ਪਾਰਟੀ ਨੇ, ਆਗੂਆਂ ਦੇ ਚੋਟੀ ਦੇ ਪ੍ਰਚਾਰ ਦੇ ਬਾਵਜੂਦ ਵਧੀਆ ਕਾਰਗੁਜ਼ਾਰੀ ਨਾ ਵਿਖਾਈ | ਇਸ ਤੋਂ ਪਹਿਲਾਂ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਮਲੇਰਕੋਟਲਾ ਦੇ ਅੰਦਰ 6 ਜ਼ੋਨਾਂ ਤੇ ਜਿੱਤ ਪ੍ਰਾਪਤ ਕਰਦਿਆਂ ਪਾਰਟੀ ਦੇ ਵਰਕਰਾਂ ਅੰਦਰ ਪੁਸ਼ਤ ਹੋ ਚੁੱਕੇ ਹੌਸਲੇ ਨੂੰ ਮੁੜ ਤੋਂ ਤਰੋਤਾਜ਼ਾ ਕਰ ਦਿੱਤਾ ਸੀ ਪ੍ਰੰਤੂ ਬੀਤੇ ਕੱਲ੍ਹ ਆਏ ਨਤੀਜਿਆਂ ਨੇ ਸ਼ਹਿਰ ਅੰਦਰ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਿਗ ਰਹੇ ਗਰਾਫ਼ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ | ਇਸ ਦੇ ਮੁਕਾਬਲੇ ਤੇ ਵੇਖੀਏ ਤਾਂ ਸੱਤਾਧਾਰੀ ਧਿਰ ਨੇ ਸ਼ਹਿਰ ਦੇ ਅੰਦਰ 20 ਵਾਰਡਾਂ 'ਚ ਆਪਣੀ ਜ਼ਬਰਦਸਤ ਜਿੱਤ ਦਰਜ ਕੀਤੀ ਜਦਕਿ ਸਾਬਕਾ ਉੱਚ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਤੇ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਬੀਬਾ ਰਜ਼ੀਆ ਸੁਲਤਾਨਾਂ ਦੀ ਪੁੱਤਰੀ ਤੇ ਮਲੇਰਕੋਟਲਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸਾਂਤ ਅਖਤਰ ਦੀ ਅਗਵਾਈ ਹੇਠ ਲੜੀ ਗਈ ਨਗਰ ਕੌਂਸਲ ਦੀ ਚੋਣ ਵਿੱਚ ਕਾਂਗਰਸ ਨੇ 8 ਵਾਰਡਾਂ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ | ਸੂਤਰਾਂ ਅਨੁਸਾਰ ਆਖ਼ਰੀ ਸਮੇਂ ਤੱਕ ਕਾਂਗਰਸ ਤੇ 'ਆਪ' ਦੇ ਦਰਮਿਆਨ 28 ਨੰਬਰ ਵਾਰਡ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਸੀ | ਇਨ੍ਹਾਂ ਸਥਾਨਕ ਚੋਣਾਂ 'ਚ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੇ ਜਾਂਦੇ ਦਾਅਵੇ 'ਹਵਾ ਦੇ ਵਾਅ ਵਰੋਲੇ' ਵਾਂਗ ਉੱਡ ਗਏ, ਪਾਰਟੀ ਨੂੰ ਸਿਰਫ਼ 1 ਵਾਰਡ ਹੀ ਮਿਲਿਆ | ਭਾਜਪਾ ਵਲੋਂ ਵੀ ਇਨ੍ਹਾਂ ਚੋਣਾਂ ਵਿੱਚ 1 ਵਾਰਡ ਤੇ ਜਿੱਤ ਪ੍ਰਾਪਤ ਕੀਤੀ, ਜਦਕਿ 3 ਆਜ਼ਾਦ ਉਮੀਦਵਾਰ ਜਿੱਤ ਗਏ | ਪੱਤਰਕਾਰ ਮੁਨਸ਼ੀ ਫਰੂਕ ਨੇ ਵੀ ਸ਼ਾਨਦਾਰ ਜਿੱਤ ਹਾਸਿਲ ਕੀਤੀ | ਸਿਆਸੀ ਪੰਡਤਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਅੰਦਰ ਕੀਤੇ ਬੇਹੱਦ ਨਮੋਸ਼ੀ ਭਰੇ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਆਗੂਆਂ ਨੂੰ ਇਸ ਚੋਣ ਅੰਦਰ ਹੋਈ ਜ਼ਬਰਦਸਤ ਹਾਰ ਦੇ ਚੱਲਦਿਆਂ ਡੂੰਘਾਈ ਨਾਲ ਚਿੰਤਨ-ਮੰਥਨ ਕਰਨ ਦੀ ਲੋੜ ਹੈ |
<br/>

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ <br/> ਅਗਲੀ ਖ਼ਬਰ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ 'ਚੋਂ 'ਆਪ' ਨੇ 20 ਸੀਟਾਂ... <br/>
Ad Position 24