ਸੰਗਰੂਰ, 29 ਮਈ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਪੁਸਤਕ ਲੋਕ ਅਰਪਣ ਅਤੇ ਵਿਚਾਰ ਚਰਚਾ ਦਾ ਆਯੋਜਨ ਮਾਨ ਹਾਊਸ ਸੰਗਰੂਰ ਵਿਖੇ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਡਾ. ਸਾਹਿਤ ਰਤਨ ਨੇ ਕੀਤੀ | ਡਾ. ਰਾਕੇਸ਼ ਸ਼ਰਮਾ ਸਵਾਮੀ ਅਨੰਦਗਣਤਵ ਦੀ ਪੁਸਤਕ ''ਅਧਿਆਸ ਸੇ ਅਧਿਆਤਮ ਸਫ਼ਰ'' ਲੋਕ ਅਰਪਣ ਕੀਤੀ ਗਈ | ਪੁਸਤਕ ਵਿਚ ਡਾ. ਰਾਕੇਸ਼ ਸ਼ਰਮਾ ਨੇ ਅਧਿਆਤਮਕ ਪ੍ਰਸੰਗਾਂ ਬਾਰੇ ਉੱਚ ਪੱਧਰ 'ਤੇ ਪ੍ਰਗਟਾਇਆ ਹੈ | ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਅਮਰ ਗਰਗ ਕਲਮਦਾਨ, ਬਲਜਿੰਦਰ ਈਲਵਾਲ, ਗੁਰਨਾਮ ਸਿੰਘ ਤੇ ਗੁਰਜਿੰਦਰ ਸਿੰਘ ਰਸੀਆ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ ਡਾ. ਤੇਜਵੰਤ ਮਾਨ ਨੇ ਪੁਸਤਕ ਦੇ ਵਿਸ਼ੇ ਅਤੇ ਰੂਪਕ ਪੱਖ ਤੋਂ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਭਾਰਤੀ ਦਰਸ਼ਨ ਦੇ ਗਿਆਨ, ਵਿਗਿਆਨ ਅਤੇ ਸੱਚਾ ਸੰਵਾਦ ਸਿਰਜਕੇ ਸਵਾਮੀ ਨੇ ਆਪਣੀ ਬੌਧਿਕਤਾ ਅਤੇ ਸਜੱਗਤਾ ਦੀ ਪੇਸ਼ਕਾਰੀ ਕੀਤੀ ਹੈ | ਡਾ. ਭਗਵੰਤ ਸਿੰਘ ਨੇ ਕਿਹਾ ਕਿ ਡਾ. ਰਾਕੇਸ਼ ਸ਼ਰਮਾ ਅਧਿਆਤਮਿਕਤਾ ਬਾਰੇ ਬਾਹਰਮੁਖੀ ਦਿ੍ਸ਼ਟੀ ਤੋਂ ਅਜੋਕੇ ਪ੍ਰਸੰਗ ਵਿਚ ਸੰਵਾਦ ਰਚਾਕੇ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ | ਇਸ ਸਮਾਗਮ ਵਿਚ ਅਮਰ ਗਰਗ ਕਲਮਦਾਨ ਨੇ ਹੀਰ ਦੇ ਕਿੱਸੇ ਬਾਰੇ ਦਮੋਦਰ ਦੇ ਸੰਦਰਭ ਵਿਚ ਖੋਜ ਪੱਤਰ ਡਾ. ਤੇਜਵੰਤ ਮਾਨ ਨੂੰ ਪੇਸ਼ ਕੀਤਾ | ਬਲਜਿੰਦਰ ਈਲਵਾਲ ਦੇ ਗੀਤ ਦਾ ਪੋਸਟਰ ਜਾਰੀ ਕੀਤਾ ਗਿਆ | ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ, 'ਸਾਚੀ ਸਾਖੀ ਦਾ ਅਸਲੀ ਸੱਚ' ਬਾਰੇ ਗੰਭੀਰ ਚਰਚਾ ਹੋਈ | ਗੁਰਜਿੰਦਰ ਰਸੀਆ ਨੇ ਆਪਣੀ ਬੁਲੰਦ ਆਵਾਜ਼ 'ਚ ਵਾਰ ਗਾਇਨ ਕੀਤੀ ਅਤੇ ਡਾ. ਰਾਕੇਸ਼ ਸ਼ਰਮਾ ਨੇ ਆਪਣੇ ਭਾਵ ਸਾਂਝੇ ਕੀਤੇ | ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ | ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਉਚੇਚੇ ਤੌਰ 'ਤੇ ਹਾਜ਼ਰੀ ਲਵਾਈ |