12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅੱਤ ਦੀ ਪੈ ਰਹੀ ਗਰਮੀ ਤੋਂ ਬਾਰਿਸ਼ ਨੇ ਦਿਵਾਈ ਰਾਹਤ <br/>

Ad Position 21
No active advertisement
ਅਜੀਤ ਡੈਸਕ 31-05-2026
ਅਹਿਮਦਗੜ੍ਹ, 30 ਮਈ (ਸੁਖਜੀਤ ਸਿੰਘ ਖੇੜਾ) – ਅੱਜ ਸਵੇਰ ਤੋਂ ਹੀ ਹੋ ਰਹੀ ਭਰਮੀ ਬਾਰਸ਼ ਕਾਰਨ ਅੱਤ ਦੀ ਪੈ ਰਹੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ | ਪਿਛਲੀ ਰਾਤ ਤੋਂ ਹੀ ਚੱਲੀਆਂ ਠੰਢੀਆਂ ਹਵਾਵਾਂ ਅਤੇ ਸਵੇਰੇ ਕਰੀਬ 10 ਵਜੇ ਤੋਂ ਅਹਿਮਦਗੜ੍ਹ ਇਲਾਕੇ ਵਿੱਚ ਬਾਰਿਸ਼ ਸ਼ੁਰੂ ਹੋਣ ਕਾਰਨ ਜਿੱਥੇ ਆਮ ਲੋਕਾਂ ਨੇ ਭਾਰੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉੱਥੇ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕਾਂ ਦੇਖਣ ਨੂੰ ਮਿਲੀਆਂ | ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਲੰਘੀਆਂ ਨਗਰ ਕੌਂਸਲ ਚੋਣਾਂ 'ਚ ਉਮੀਦਵਾਰਾਂ ਨੂੰ ਭਾਰੀ ਗਰਮੀ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸ ਤਰ੍ਹਾਂ ਕੱਲ੍ਹ ਚੋਣ ਤੀਜੇ ਆਉਣ ਤੋਂ ਬਾਅਦ ਚੋਣਾਂ ਦਾ ਮਾਹੌਲ ਠੰਢਾ ਹੋ ਗਿਆ, ਉਸ ਦੇ ਨਾਲ ਹੀ ਮੌਸਮ ਨੇ ਵੀ ਕਰਵਟ ਬਦਲਦਿਆਂ ਆਪਣਾ ਰੁਖ ਠੰਢਾ ਕਰ ਲਿਆ | ਪਿਛਲੇ ਕਰੀਬ ਹਫ਼ਤੇ ਡੇਢ ਹਫ਼ਤੇ ਤੋਂ ਅੱਗ ਵਰਦੀ ਅਤੇ ਤੱਤੀ ਹਵਾ ਕਾਰਨ ਹਰ ਪਸ਼ੂ, ਪੰਛੀ, ਕੁਦਰਤ ਅਤੇ ਮਨੁੱਖਤਾ ਤਰਾਹ ਤਰਾਹ ਕਰ ਰਹੀ ਸੀ ਪਰ ਇੰਦਰ ਦੇਵਤਾ ਵੱਲੋਂ ਤਰਸ ਕਰਦਿਆਂ ਇਸ ਠੰਢਕ ਭਰੇ ਮੌਸਮ ਨੇ ਸਭ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਦੇ ਦੋਸ਼ਾਂ ਹੇਠ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਧੂਰੀ ਨਗਰ ਕੌਂਸਲ ਚੋਣਾਂ 'ਚ ਮਨੀਸ਼ ਸਿਸੋਦੀਆ ਦੀ ਨੀਤੀ ਇੰਨ ਬਿੰਨ ਲਾਗੂ ਹੋਈ- ਪ੍ਰੋ ਓਾਕਾਰ ਸਿੱਧੂ <br/>
Ad Position 24