30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ- ਸਿੰਗਲਾ <br/>

Ad Position 21
No active advertisement
ਅਜੀਤ ਡੈਸਕ 02-06-2026
ਸੰਗਰੂਰ, 1 ਜੂਨ (ਅਮਨਦੀਪ ਸਿੰਘ ਬਿੱਟਾ) - ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ ਜੇਤੂ ਕਾਂਗਰਸ ਦੇ 7 ਕੌਂਸਲਰਾਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸਿੰਗਲਾ ਨਿਵਾਸ ਵਿਖੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਸਨਮਾਨਿਤ ਕੀਤਾ ਗਿਆ | ਜੇਤੂ ਕਾਂਗਰਸ ਦੇ ਵਾਰਡ ਨੰ. 1 ਤੋਂ ਕੌਂਸਲਰ ਐਡਵੋਕੇਟ ਅਮਰਪਾਲ ਸਿੰਘ ਤੂਰ, ਵਾਰਡ ਨੰ. 3 ਦੇ ਜਗਤਾਰ ਸਿੰਘ, ਵਾਰਡ ਨੰ. 6 ਦੀ ਕੌਂਸਲਰ ਰਜਨੀ ਸ਼ਰਮਾ, ਵਾਰਡ ਨੰ. 8 ਤੋਂ ਗੁਰਤੇਜ ਕੌਰ, ਵਾਰਡ ਨੰ. 9 ਤੋਂ ਜੇਤੂ ਬਲਕਾਰ ਸਿੰਘ, ਵਾਰਡ ਨੰ. 11 ਤੋਂ ਹਰਪ੍ਰੀਤ ਸਿੰਘ, ਵਾਰਡ ਨੰ. 15 ਤੋਂ ਕਰਮਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਸਿੰਗਲਾ ਨੇ ਕਿਹਾ ਕਿ ਇਸ ਜਿੱਤਾਂ ਦਾ ਪੂਰਾ ਸਿਹਰਾ ਸਮੂਹ ਕਾਂਗਰਸ ਆਗੂਆਂ ਅਤੇ ਵਰਕਰਾਂ ਦੀ ਟੀਮ ਨੂੰ ਜਾਂਦਾ ਹੈ ਜਿਨ੍ਹਾਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸੱਤਾਧਾਰੀ ਧਿਰ ਦੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਹੀ ਨਹੀਂ ਕੀਤਾ ਬਲਕਿ ਕਾਂਗਰਸ ਦੀ ਜਿੱਤ ਲਈ ਰਾਹ ਵੀ ਪੱਧਰਾ ਕੀਤਾ ਹੈ | ਵਿਜੈਇੰਦਰ ਸਿੰਗਲਾ ਕਿਹਾ ਕਿ ਭਾਵੇਂ ਕਾਂਗਰਸ ਨੇ ਸੱਤਾਧਾਰੀ ਧਿਰ ਆਪ ਦਾ ਮੁਕਾਬਲਾ ਕਰਦਿਆਂ ਉਸ ਦੇ ਬਰਾਬਰ 7 ਸੀਟਾਂ ਜਿੱਤੀਆਂ ਹਨ ਪਰ ਕੁੱਲ ਵੋਟਾਂ ਕਾਂਗਰਸ ਨੇ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ 4476 ਵੋਟਾਂ ਪ੍ਰਾਪਤ ਕੀਤੀਆਂ ਹਨ ਜੋ 'ਆਪ' ਦੀਆਂ 4095 ਵੋਟਾਂ ਤੋਂ ਕਿਧਰੇ ਜ਼ਿਆਦਾ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਹੁਣ ਦੂਰ ਨਹੀਂ ਹਨ ਅਤੇ ਕਾਂਗਰਸ ਨੇ ਪਹਿਲਾਂ ਨਗਰ ਕੌਂਸਲ ਚੋਣਾਂ ਸੰਗਰੂਰ, ਫਿਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਹੁਣ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਜਿੱਤ ਕੇ ਇਤਿਹਾਸ ਹੀ ਸਿਰਜ ਦਿੱਤਾ ਹੈ | ਇਸ ਤਰ੍ਹਾਂ ਕਾਂਗਰਸ ਹੁਣ ਤੱਕ ਸੈਮੀਫਾਈਨਲ ਜਿੱਤ ਚੁੱਕੀ ਹੈ | ਹੁਣ ਕੇਵਲ ਵਿਧਾਨ ਸਭਾ ਚੋਣਾਂ 2027 ਦਾ ਫਾਈਨਲ ਹੀ ਬਾਕੀ ਹੈ, ਜੋ ਕਾਂਗਰਸ ਪਾਰਟੀ ਦੇ ਵਰਕਰ ਬੂਥ ਪੱਧਰ 'ਤੇ ਲੜਾਈ ਲੜ ਕੇ ਜਿੱਤਣਗੇ | ਇਸ ਮੌਕੇ ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਬਲਾਕ ਪ੍ਰਧਾਨ ਰੌਕੀ ਬਾਂਸਲ, ਮਹਿਲਾ ਆਗੂ ਅਤੇ ਸੰਗਰੂਰ ਤੋਂ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ, ਹਰਪਾਲ ਸਿੰਘ ਸੋਨੂੰ, ਕੌਂਸਲਰ ਨੱਥੂ ਲਾਲ ਢੀਂਗਰਾ, ਰਣਜੀਤ ਸਿੰਘ ਤੂਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰੀ ਸਿੰਘ ਫੱਗੂਵਾਲਾ, ਭਾਰਤ ਗਰਗ ਸੁਨਾਮ, ਬਿੰਦਰ ਬਾਂਸਲ, ਕੌਂਸਲਰ ਸੁਰਿੰਦਰ ਸਿੰਘ ਭਿੰਡਰ, ਕੌਂਸਲਰ ਮਨੀ ਕਥੂਰੀਆ, ਚਮਕੌਰ ਸਿੰਘ ਜੱਸੀ ਕਰਤਾਰਪੁਰਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕਾ ਮੁਲਾਜ਼ਮਾਂ ਨੇ ਦਿੜ੍ਹਬਾ ਵਿੱਚ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਚਰਨਜੀਤ ਸਿੰਘ ਚੰਨਾ ਚੀਮਾ ਬਣੇ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ <br/>
Ad Position 24