ਸੰਦੌੜ, 1 ਜੂਨ (ਗੁਰਪ੍ਰੀਤ ਸਿੰਘ ਚੀਮਾ) - ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਚਰਨਜੀਤ ਸਿੰਘ ਚੰਨਾ ਚੀਮਾ ਨੂੰ ਸਰਬਸੰਮਤੀ ਨਾਲ ਟਰੱਕ ਯੂਨੀਅਨ ਸੰਦੌੜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਹਾਜ਼ਰੀ ਵਿਚ ਨਵ ਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਚੀਮਾ ਨੇ ਆਪਣਾ ਅਹੁਦਾ ਸੰਭਾਲ ਲਿਆ | ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸ. ਚਰਨਜੀਤ ਸਿੰਘ ਚੰਨਾ ਦਾ ਮੂੰਹ ਮਿੱਠਾ ਕਰਵਾਇਆ | ਅਹੁਦਾ ਸੰਭਾਲਣ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਸ. ਚਰਨਜੀਤ ਸਿੰਘ ਚੰਨਾ ਨੇ ਕਿਹਾ ਕਿ ਟਰੱਕ ਓਪਰੇਟਰਾਂ ਦੀ ਬਿਹਤਰੀ ਲਈ ਉਹ ਕੰਮ ਕਰਨਗੇ ਅਤੇ ਟਰੱਕ ਓਪਰੇਟਰਾਂ ਨੂੰ ਆਉਣ ਵਾਲੇ ਸਮੇਂ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਸੰਦੌੜ ਦੇ ਮੌਜੂਦਾ ਪ੍ਰਧਾਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ ਨੂੰ ਬਲਾਕ ਸੰਮਤੀ ਮਲੇਰਕੋਟਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਜਗ੍ਹਾ ਤੇ ਸ. ਚਰਨਜੀਤ ਸਿੰਘ ਚੀਮਾ ਨੂੰ ਟਰੱਕ ਯੂਨੀਅਨ ਸੰਦੌੜ ਦਾ ਪ੍ਰਧਾਨ ਬਣਾਇਆ ਗਿਆ ਹੈ | ਇਸ ਮੌਕੇ ਮੈਡਮ ਫਰਿਆਲ ਰਹਿਮਾਨ, ਏ.ਕੇ ਮੂਨਸ ਜ਼ਿਲ੍ਹਾ ਯੂਥ ਪ੍ਰਧਾਨ, ਚੇਅਰਮੈਨ ਸੰਤੋਖ ਸਿੰਘ ਦਸੌਧਾ ਸਿੰਘ ਵਾਲਾ, ਪੀ.ਏ ਗੁਰਮੁਖ ਸਿੰਘ ਖ਼ਾਨਪੁਰ, ਸਰਪੰਚ ਜੁਗਰਾਜ ਸਿੰਘ ਚੀਮਾ, ਡਾ. ਚਮਕੌਰ ਸਿੰਘ ਧਨੋਂ, ਸੁਖਦਰਸ਼ਨ ਸਿੰਘ ਮਿੱਠੇਵਾਲ, ਸਰਪੰਚ ਬਲਵੀਰ ਸਿੰਘ ਕਸਬਾ ਭੁਰਾਲ, ਸੁਖਦੇਵ ਸਿੰਘ ਚੀਮਾ, ਗੁਰਨਾਮ ਸਿੰਘ ਕਸਬਾ ਭੁਰਾਲ, ਜਰਨੈਲ ਸਿੰਘ ਬਿਸ਼ਨਗੜ੍ਹ, ਗੱਗੀ ਸੰਦੌੜ, ਹਰਮਨ ਧਲੇਰ ਖ਼ੁਰਦ, ਬਲਵੀਰ ਸਿੰਘ ਚੀਮਾ, ਅਬਦੁੱਲ ਸਕੂਰ, ਕੌਂਸਲਰ ਅਸ਼ਰਫ਼, ਅਸਲਮ ਭੱਟੀ ਆਦਿ ਆਗੂ ਹਾਜ਼ਰ ਸਨ |