ਸੰਗਰੂਰ, 1 ਜੂਨ (ਚੌਧਰੀ ਨੰਦ ਲਾਲ ਗਾਂਧੀ) - ਅਰੋੜਾ ਵੈੱਲਫੇਅਰ ਸਭਾ ਵਲੋਂ ਸ੍ਰੀ ਰਾਮ ਦੇ ਵੰਸ਼ਜ ਅਤੇ ਅਰੋੜਾ ਸਮਾਜ ਦੇ ਸੰਸਥਾਪਕ ਸ੍ਰੀ ਅਰੂੜ ਦਾ ਜਨਮ ਦਿਵਸ ਮੰਦਰ ਮਾਤਾ ਮਹਾਂਕਾਲੀ ਦੇਵੀ ਵਿਖੇ ਮਨਾਇਆ ਗਿਆ | ਇਸ ਪ੍ਰੋਗਰਾਮ 'ਚ ਮਸ਼ਹੂਰ ਭਜਨ ਗਾਇਕਾ ਰੀਤਿਕਾ ਕੱਕਰ ਜੰਮੂ ਵਾਲੇ ਨੇ ਪ੍ਰਮਾਤਮਾ ਦਾ ਗੁਣਗਾਨ ਕੀਤਾ | ਸਭਾ ਦੇ ਪ੍ਰਧਾਨ ਨਰੇਸ਼ ਜੁਨੇਜਾ, ਚੇਅਰਮੈਨ ਜਗਦੀਸ਼ ਕਾਲੜਾ ਅਤੇ ਜਨਰਲ ਸਕੱਤਰ ਤਰਸੇਮ ਕਾਲੜਾ ਨੇ ਸਭ ਨੂੰ ਜੀ ਆਇਆਂ ਆਖਿਆ | ਇਸ ਪ੍ਰੋਗਰਾਮ 'ਚ ਪਲਾਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ, ਭਾਜਪਾ ਦੇ ਸਪੋਰਟਸ ਸੈੱਲ ਪੰਜਾਬ ਦੇ ਪ੍ਰਧਾਨ ਕਰਮ ਲਹਿਲ, ਭਵਾਨੀਗੜ੍ਹ ਬਹਾਵਲਪੁਰ ਸਭਾ ਯੂਥ ਦੇ ਪ੍ਰਧਾਨ ਰਜਿੰਦਰ ਸੁਖੀਜਾ, ਹਰਿੰਦਰ ਆਹੂਜਾ, ਰਜਿੰਦਰ ਕੁਮਾਰ ਕੇ.ਡੀ., ਸ਼ਾਮ ਸਚਦੇਵਾ, ਰਾਮ ਸਚਦੇਵਾ, ਚਰਣਜੀਤ ਅਰੋੜਾ, ਹਰੀਸ਼ ਸਚਦੇਵਾ ਅਤੇ ਹੋਰ ਬਹੁਤ ਸਾਰੇ ਮੈਂਬਰ, ਸਨਾਤਨ ਫਾਉਂਡੇਸ਼ਨ ਸੰਗਰੂਰ ਵਲੋਂ ਦੀਪਕ ਸ਼ਰਮਾ, ਪ੍ਰੀਤ ਅਮਨ ਪ੍ਰਭਾਕਰ, ਬਾਵਾ, ਪਰਦੀਪ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਹਰੀਓਮ ਜਿੰਦਲ, ਰਾਜੀਵ ਜਿੰਦਲ ਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਸ੍ਰੀ ਸਾਈ ਸੰਸਥਾ ਵਲੋਂ ਬਲਵਿੰਦਰ ਗੁਲਾਟੀ, ਲਾਇਨਜ ਕਲੱਬ ਵਲੋਂ ਡਾ. ਪਰਮੋਦ, ਅਸ਼ੋਕ ਗਰਗ, ਮੰਦਰ ਮਾਤਾ ਮਹਾਂਕਾਲੀ ਦੇਵੀ ਵਲੋਂ ਚਾਂਦ ਮਘਾਨ, ਲਾਜਪਤ ਛਾਬੜਾ, ਨੱਥੂ ਲਾਲ ਢੀਂਗਰਾ ਮਿਉਂਸੀਪਲ ਕੌਂਸਲਰ, ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਜਯੋਤੀ ਗਾਬਾ ਮਿਊਾਸੀਪਲ ਕੌਂਸਲਰ, ਰੀਤੂ ਕੰਡਾ ਮਿਊਾਸੀਪਲ ਕੌਂਸਲਰ, ਪਰਦੀਪ ਪੱਪੂ ਮਿਊਾਸੀਪਲ ਕੌਂਸਲਰ, ਹਿਮਾਂਸ਼ੂ ਗਾਬਾ ਮਿਊਾਸੀਪਲ ਕੌਂਸਲਰ, ਸੁਭਾਸ਼ ਗਰੋਵਰ ਸਾਬਕਾ ਕਾਂਗਰਸ ਪ੍ਰਧਾਨ, ਪ੍ਰੀਤੀ ਮਹੰਤ, ਸ਼ਿਵ ਆਰੀਆ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਆਪਣੀ ਹਾਜ਼ਰੀ ਲਗਵਾਈ | ਸਭਾ ਦੇ ਸਰਪ੍ਰਸਤ ਟਹਿਲ ਚੰਦ ਛਾਬੜਾ, ਓ. ਪੀ. ਅਰੋੜਾ, ਨੰਦ ਲਾਲ ਗਾਂਧੀ, ਫਾਉਂਡਰ ਤੇ ਸੀਨੀਅਰ ਮੀਤ ਪ੍ਰਧਾਨ ਪਵਨ ਆਹੂਜਾ, ਤਿਲਕ ਸਚਦੇਵਾ, ਕੁਲਦੀਪ ਆਹੂਜਾ,ਚਮਨ ਸਿਡਾਨਾ, ਸੁਸ਼ੀਲ ਲੱਕੀ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਸਭਾ ਦੇ ਮੀਤ ਪ੍ਰਧਾਨ ਰਮੇਸ਼ ਛਾਬੜਾ, ਰਾਕੇਸ਼ ਥਰੇਜਾ, ਦੀਪਕ ਹੰਸ, ਰਾਜ ਕਥਪਲੀਆਂ, ਬੀ.ਡੀ. ਅਰੋੜਾ, ਮੋਹਿੰਦਰ ਆਹੂਜਾ, ਨਰੇਸ਼ ਤਨੇਜਾ, ਅਰੁਣ ਹਸੀਜਾ, ਗਿਰਧਰ ਗੋਪਾਲ, ਸੁਨੀਲ ਅਰੋੜਾ, ਓਮ ਪ੍ਰਕਾਸ਼ ਬਿੱਟੂ | ਰਿੱਕੀ ਬਜਾਜ, ਮਨੋਜ ਸੇਠੀ, ਪਰਦੀਪ ਸਚਦੇਵਾ ਹੈਪੀ ਕੰਡਾ ਤੇ ਡਾਕਟਰ ਗਗਨ ਬਜਾਜ ਨੇ ਦੱਸਿਆ ਕਿ ਸਭਾ ਨੇ ਹਮੇਸ਼ਾ ਹੀ ਅਰੋੜਾ ਸਮਾਜ ਅਤੇ ਹੋਰ ਵਰਗਾ ਦੀ ਹਮੇਸ਼ਾ ਸੇਵਾ ਕਰਦੀ ਆ ਰਹੀ ਹੈ |