ਸੰਗਰੂਰ, 1 ਜੂਨ (ਅਮਨਦੀਪ ਸਿੰਘ ਬਿੱਟਾ)- ਸ੍ਰੀ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਜੋ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੇਵਾ ਲੰਗਰ ਦੇ ਰੂਪ 'ਚ ਕਰਦੀ ਆ ਰਹੀ ਹੈ, ਦਾ ਸਥਾਪਨਾ ਦਿਵਸ ਮਨਾਇਆ ਗਿਆ | ਲੰਗਰ ਦੇ ਛੇ ਸਾਲ ਪੂਰੇ ਹੋਣ 'ਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਵਲੋਂ ਗੁਰਬਾਣੀ ਦਾ ਜਾਪ ਕਰਵਾਉਂਦਿਆਂ ਪੂਰਾ ਦਿਨ ਛੋਲੇ ਪੂਰੀਆਂ ਅਤੇ ਹੋਰ ਪਕਵਾਨ ਸੰਗਤ ਵਿੱਚ ਵਰਤਾਏ ਗਏ | ਜਸਵਿੰਦਰ ਸਿੰਘ ਚੱਢਾ, ਜੈ ਪ੍ਰਕਾਸ਼ ਪਿੰਟੂ, ਸੁਖਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀੜਤ ਮਰੀਜਾਂ ਦੀ ਸੇਵਾ ਦਾ ਮੌਕਾ ਉਨ੍ਹਾਂ ਨੂੰ ਮਿਲਿਆ ਹੈ | ਉਨ੍ਹਾਂ ਕਿਹਾ ਕਿ ਮਰੀਜਾਂ ਦੇ ਵਾਰਿਸਾਂ ਲਈ ਗੱਦੇ, ਚਾਦਰਾਂ ਦਾ ਪ੍ਰਬੰਧ ਵੀ ਲੰਗਰ ਦੇ ਨਾਲ ਕੀਤਾ ਜਾਂਦਾ ਹੈ |