30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜਥੇਦਾਰ ਸਰੌਦ ਬਣੇ ਪੰਥਕ ਅਕਾਲੀ ਲਹਿਰ ਦੇ ਸੂਬਾ ਕੋਰ ਕਮੇਟੀ ਮੈਂਬਰ <br/>

Ad Position 21
No active advertisement
ਅਜੀਤ ਡੈਸਕ 02-06-2026
ਮਾਲੇਰਕੋਟਲਾ, 1 ਜੂਨ (ਪਾਰਸ ਜੈਨ) - ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਤੇ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੂੰ ਵੱਡਾ ਮਾਣ ਦਿੰਦਿਆਂ ਜਥੇਬੰਦੀ ਦੇ ਮੁਖੀ ਸਿੰਘ ਸਾਹਿਬ ਭਾਈ ਰਣਜੀਤ ਵਲੋਂ ਸੂਬਾ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ | ਜਥੇਬੰਦੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਜਥੇਦਾਰ ਸਰੌਦ ਵਲੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੇ ਨਾਲ-ਨਾਲ ਜ਼ਿਲ੍ਹਾ ਮਲੇਰਕੋਟਲਾ ਤੇ ਹਲਕਾ ਪਾਇਲ ਦੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਹਨ | ਚੇਅਰਮੈਨ ਜਥੇਦਾਰ ਸਰੌਦ ਨੇ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਕੌਮੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੰਗਤ ਦਾ ਨਿੱਘ ਮਾਣਦਿਆਂ ਧਾਰਮਿਕ ਖੇਤਰ ਦੇ ਅੰਦਰ ਵਿਚਰਨਾ ਸ਼ੁਰੂ ਕੀਤਾ | ਇਸ ਤੋਂ ਇਲਾਵਾ ਉਹ ਮੌਜੂਦਾ ਸਮੇਂ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਤੇ 4 ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੇਅਰਮੈਨ ਹਨ | ਜਥੇਦਾਰ ਸਰੌਦ ਨੇ ਕਿਹਾ ਕਿ ਉਹ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਜਥੇਦਾਰ ਸਰੌਦ ਨੂੰ ਪੰਥਕ ਅਕਾਲੀ ਲਹਿਰ ਦਾ ਕੋਰ ਕਮੇਟੀ ਮੈਂਬਰ ਪੰਜਾਬ ਬਣਨ 'ਤੇ ਮੁਬਾਰਕਬਾਦ ਦੇਣ ਵਾਲਿਆਂ 'ਚ ਗਿਆਨੀ ਅਮਰ ਐਮ.ਡੀ. ਦਸਮੇਸ਼ ਕੰਬਾਈਨ ਮਾਲੇਰਕੋਟਲਾ, ਭਾਈ ਦਇਆ ਸਿੰਘ ਲਹੌਰੀਆ, ਪੀ.ਏ. ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਸਾਬਕਾ ਚੇਅਰਮੈਨ ਐਮ. ਡੀ. ਜਥੇਦਾਰ ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਪੰਥਕ ਢਾਡੀ ਬਲਿਹਾਰ ਸਿੰਘ ਢੀਂਡਸਾ, ਅਕਾਲੀ ਆਗੂ ਜਗਵੰਤ ਸਿੰਘ ਜੱਗੀ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਸਰਪੰਚ ਸਤਿੰਦਰ ਸਿੰਘ ਸੇਹਕੇ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਸਰਪੰਚ ਗੁਰਪ੍ਰੀਤ ਸਿੰਘ ਕੁੱਪ ਕਲਾਂ, ਪ੍ਰਧਾਨ ਜਸਵੀਰ ਸਿੰਘ ਜੱਸੀ ਚੀਮਾ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਡਾਕਟਰ ਜੀਵਨ ਸਿੰਘ ਚੂੰਘਾ, ਇਕਬਾਲ ਸਿੰਘ ਬੌੜਹਾਈ ਕਲਾਂ, ਜਗਵਿੰਦਰ ਸਿੰਘ ਰਾਣਵਾਂ, ਸਵਰਨ ਸਿੰਘ ਚੁੱਪਕਾ, ਸੁਖਜਿੰਦਰ ਸਿੰਘ ਬਾਜਵਾ, ਜੰਗੀਰ ਸਿੰਘ ਕੁਠਾਲਾ, ਸਰਪੰਚ ਬਹਾਦਰ ਸਿੰਘ ਚੌਹਾਣੇ, ਨੰਬਰਦਾਰ ਦਲਜੀਤ ਸਿੰਘ ਮਾਨਾ, ਸਰਪੰਚ ਗੁਰਪ੍ਰੀਤ ਸਿੰਘ ਫਲੌਡ ਖੁਰਦ, ਭੁਪਿੰਦਰ ਸਿੰਘ ਜਿੱਤਵਾਲ ਖੁਰਦ, ਚਮਕੌਰ ਸਿੰਘ ਸਰਪੰਚ ਭੈਣੀ ਖੁਰਦ, ਸਾਬਕਾ ਸਰਪੰਚ ਦਿਲਪ੍ਰੀਤ ਸਿੰਘ ਸੰਗਾਲੀ, ਸਰਪੰਚ ਸਤਿੰਦਰਪਾਲ ਸਿੰਘ, ਜਥੇਦਾਰ ਅਮਰੀਕ ਸਿੰਘ ਨਾਰੀਕੇ, ਮਨਦੀਪ ਸਿੰਘ ਚੰਦੂਰਾਈਆਂ, ਸੀਨੀਅਰ ਆਗੂ ਹਰਦੀਪ ਸਿੰਘ ਲਾਡੇਵਾਲ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਬਾਬਾ ਗੁਰਜੰਟ ਸਿੰਘ ਐਹਨੋ, ਜਥੇਦਾਰ ਰਣਜੀਤ ਸਿੰਘ ਭੁਰਥਲਾ ਮੁੰਡੇਰ, ਡਾ. ਜਗਦੇਵ ਸਿੰਘ ਮਦੇਵੀ, ਜਥੇਦਾਰ ਨਾਜਰ ਸਿੰਘ ਝੁਨੇਰ, ਸਰਦਾਰਾ ਸਿੰਘ ਹਸੈਨਪੁਰਾ ਆਦਿ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਨੇ ਮਨਾਇਆ ਛੇਵਾਂ ਸਥਾਪਨਾ ਦਿਵਸ <br/> ਅਗਲੀ ਖ਼ਬਰ ਢੀਂਡਸਾ, ਲੌਂਗੋਵਾਲ, ਗਰਗ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ ਨੂੰ ਦਿੱਤਾ ਮੰਗ-ਪੱਤਰ
Ad Position 24