ਸੰਗਰੂਰ, 1 ਜੂਨ (ਸੁਖਵਿੰਦਰ ਸਿੰਘ ਫੁੱਲ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਦੀ ਅਗਵਾਈ ਹੇਠ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਨੂੰ ਲੈ ਕੇ ਅੱਜ ਇਕ ਮੰਗ ਪੱਤਰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਂਅ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਮਲੇਰਕੋਟਲਾ ਨੂੰ ਸੌਂਪਿਆ ਗਿਆ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਪਾਲ ਪੰਜਾਬ ਨੂੰ ਭੇਜੇ ਗਏ ਮੰਗ ਪੱਤਰ 'ਚ ਮੰਗ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ-2026 'ਚ ਸੋਧ ਕਰਾਉਣ ਸੰਬੰਧੀ ਇਹ ਕਾਨੂੰਨ ਬਹੁਤ ਕਾਹਲੀ ਨਾਲ ਦੇਸ਼-ਵਿਦੇਸ਼ ਦੀਆਂ ਜ਼ਿੰਮੇਵਾਰ ਸਿੱਖ ਸੰਸਥਾਵਾਂ ਅਤੇ ਸਿੱਖ ਵਿਦਵਾਨਾਂ ਦੀ ਸਲਾਹ ਲਏ ਬਿਨਾਂ ਪਾਸ ਕੀਤਾ ਗਿਆ ਹੈ, ਜਿਸ ਕਾਰਨ ਇਸ 'ਚ ਭਾਰੀ ਤਰੁੱਟੀਆਂ ਹਨ ਅਤੇ ਇਹ ਵਿਵਾਦਿਤ ਬਣ ਗਿਆ ਹੈ | ਸਰਕਾਰ ਨੂੰ ਸਿੱਖ ਸੰਸਥਾਵਾਂ ਦੇ ਧਾਰਮਿਕ ਖੇਤਰ 'ਚ ਦਖ਼ਲ ਦੇਣ ਤੋਂ ਰੋਕਿਆ ਜਾਵੇ | ਪੰਜਾਬ ਸਰਕਾਰ ਅਤੇ ਕਾਨੂੰਨ ਦਾ ਵਿਰੋਧ ਕਰਨ ਵਾਲੇ ਇਸ 'ਤੇ ਸਿਰਫ਼ ਟਕਰਾਅ ਦੀ ਰਾਜਨੀਤੀ ਕਰ ਰਹੇ ਹਨ | ਕਾਂਗਰਸ ਦੇ ਦੌਰ ਅੰਦਰ ਜੂਨ 1984 ਦੇ ਘੱਲੂਘਾਰੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਾਰਤ ਸਰਕਾਰ ਉਸ ਸਾਕੇ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗੇ ਅਤੇ ਇੰਦਰਾ ਗਾਂਧੀ ਨੂੰ ਉਸ ਕਾਂਡ ਦੀ ਮੁੱਖ ਜ਼ਿੰਮੇਵਾਰ ਦੋਸ਼ੀ ਕਰਾਰ ਦੇ ਕੇ ਉਸ ਤੋਂ 'ਭਾਰਤ ਰਤਨ' ਵਾਪਸ ਲਿਆ ਜਾਵੇ | ਇਸ ਤੋਂ ਬਿਨਾਂ ਹੋਰ ਕਈ ਮੰਗਾਂ ਦਾ ਜ਼ਿਕਰ ਕੀਤਾ ਗਿਆ | ਇਸ ਮੌਕੇ ਰਾਮਪਾਲ ਸਿੰਘ ਬਹਿਣੀਵਾਲ ਜ਼ਿਲ੍ਹਾ ਪ੍ਰਧਾਨ ਦਿਹਾਤੀ, ਰਿਪੁਦਮਨ ਸਿੰਘ ਰਿਪੂ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਗੁਰਬਚਨ ਸਿੰਘ ਬਚੀ, ਤੇਜਾ ਸਿੰਘ ਕਮਾਲਪੁਰ, ਮਲਕੀਤ ਸਿੰਘ ਚੰਗਾਲ, ਏ.ਪੀ ਸਿੰਘ ਬਾਬਾ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਅਮਨਵੀਰ ਸਿੰਘ ਚੈਰੀ, ਇੰਦਰਜੀਤ ਸਿੰਘ ਤੂਰ, ਬਲਦੇਵ ਸਿੰਘ ਭੰਮਾਬੱਦੀ, ਕੇਵਲ ਸਿੰਘ ਜਨਾਲ, ਚਮਕੌਰ ਸਿੰਘ ਮੋਰਾਂਵਾਲੀ, ਸਤਿਗੁਰ ਸਿੰਘ ਨਮੋਲ, ਗੁਰਚਰਨ ਸਿੰਘ ਚੰਨਾ, ਦਲਵੀਰ ਸਿੰਘ ਦੁੰਗਾਂ, ਸੁਖਦੇਵ ਸਿੰਘ ਅਮਰੂਕੋਟੜਾ, ਮੱਖਣ ਸ਼ਰਮਾ ਉੱਭਾਵਾਲ, ਵਿੱਕੀ ਛਾਜਲੀ, ਨਿੱਕਾ ਘੁਮਾਣ, ਮਾ. ਦਰਬਾਰਾ ਸਿੰਘ ਛਾਜਲੀ, ਜਥੇਦਾਰ ਭਰਪੂਰ ਸਿੰਘ ਛਾਜਲੀ, ਚਰਨਜੀਤ ਸਿੰਘ ਗੱਗੜਪੁਰ, ਸਿੰਦਰਪਾਲ ਸਿੰਘ ਮੈਂਬਰ ਬਲਾਕ ਸੰਮਤੀ, ਹਰਬੰਸ ਸਿੰਘ ਘੋੜੇਨਾਬ, ਵਰਿੰਦਰਪਾਲ ਸਿੰਘ ਟੀਟੂ, ਮੇਵਾ ਸਿੰਘ ਉਪਲੀ, ਹਰਪ੍ਰੀਤ ਸਿੰਘ ਢੀਂਡਸਾ, ਕੁਲਵੰਤ ਸਿੰਘ ਗਹਿਲਾ, ਮਾਲਵਿੰਦਰ ਸਿੰਘ ਮਾਲੀ, ਹਰਜੀਤ ਸਿੰਘ ਸਾਬਕਾ ਐਮ.ਸੀ., ਸੁਖਵਿੰਦਰ ਸਿੰਘ ਨੰਬਰਦਾਰ, ਬਹਾਦਰ ਸਿੰਘ ਕੁੱਦਨੀ, ਰਜਿੰਦਰ ਸਿੰਘ ਕੁੱਦਨੀ, ਗੁਰਮੀਤ ਸਿੰਘ ਜੌਹਲ, ਕੁਲਦੀਪ ਸਿੰਘ ਘੋੜੇਨਾਬ, ਜੰਟਾ ਨਮੋਲ, ਗੁਰਸੇਵਕ ਸਿੰਘ ਕਾਕੂ, ਇੰਦਰਜੀਤ ਸਿੰਘ ਮੀਮਸਾ, ਬੀਬੀ ਸੁਰਿੰਦਰ ਕੌਰ, ਜਸਵੀਰ ਸਿੰਘ ਭਿੰਡਰਾਂ, ਬਲਕਾਰ ਸਿੰਘ ਸੰਗਰੂਰ, ਨਰਸੀ ਸਿੰਘ ਸਰਪੰਚ, ਕਾਲਾ ਮੈਂਬਰ ਘੋੜੇਨਾਬ, ਗੁਰਸੇਵਕ ਸਿੰਘ ਛਾਜਲੀ, ਗੋਗੀ ਪੁੰਨਾਵਾਲ, ਜਗਤਾਰ ਸਿੰਘ ਕਾਂਝਲਾ, ਕਾਕਾ ਨੰਬਰਦਾਰ, ਹਾਕਮ ਸਿੰਘ ਭੁੱਲਰ ਪਿੰਡੀ, ਗੁਰਮੀਤ ਸਿੰਘ ਘਾਬਦਾਂ, ਰਾਜਾ ਮੈਂਬਰ ਖੇੜੀ, ਗੁਰਸੰਤ ਸਿੰਘ ਸੋਹੀਆਂ, ਬਬਲੀ ਸਰਪੰਚ ਸੋਹੀਆਂ, ਕਾਲਾ ਨਾਗਰਾ, ਬਲਦੇਵ ਸਿੰਘ ਢੀਂਡਸਾ, ਮਾ. ਅਮਰਜੀਤ ਸਿੰਘ ਬਨਭੌਰੀ, ਮੱਖਣ ਸਿੰਘ ਬਲਰਾਂ, ਹਰਵਿੰਦਰ ਸਿੰਘ ਚੱਠਾ, ਸੁਖਪਾਲ ਸਿੰਘ ਗੁੱਜਰਾਂ, ਹਰਦੇਵ ਸਿੰਘ ਗੁੱਜਰਾਂ, ਮੁਖਤਿਆਰ ਸਿੰਘ ਸਿੱਧੂ ਛਾਜਲੀ, ਕੁਲਵਿੰਦਰ ਸਿੰਘ ਡਸਕਾ, ਬਹਾਦਰ ਸਿੰਘ ਮੌੜਾਂ, ਛੱਜੂ ਸਿੰਘ ਉਭਾਵਾਲ, ਸੁਖਦੀਪ ਸਿੰਘ ਚੀਮਾ, ਸੁਰਜੀਤ ਸਿੰਘ ਬਾਬਾ, ਕਸ਼ਮੀਰ ਸਿੰਘ ਰੋੜੇਵਾਲ, ਡਾ. ਬਾਵਾ ਸਿੰਘ, ਡਾ. ਟਹਿਲ ਸਿੰਘ ਗੁੱਜਰਾਂ, ਬਲਜਿੰਦਰ ਸਿੰਘ ਲਾਡੀ ਕੁਲਾਰਾਂ, ਗੁਰਦੀਪ ਸਿੰਘ ਕਟੜਾ, ਗੁਰਮੇਲ ਸਿੰਘ ਮੇਲੀ, ਮੇਜਰ ਸਿੰਘ ਬੁਸੋਹਰਾ, ਭੋਲਾ ਸਿੰਘ ਸਰਪੰਚ, ਸੰਦੀਪ ਦਾਨੀਆ, ਜਥੇਦਾਰ ਛੱਜੂ ਸਿੰਘ, ਕੇਵਲ ਸਿੰਘ ਸ਼ੇਰੋਂ, ਡਾ. ਰੂਪ ਸਿੰਘ ਸ਼ੇਰੋਂ, ਕੁਲਵਿੰਦਰ ਸਿੰਘ ਸ਼ੇਰੋਂ, ਜੰਟਾ ਸਿੰਘ ਉੱਭਾਵਾਲ, ਭੁਪਿੰਦਰ ਸਿੰਘ ਮੌੜਾ, ਗਗਨ, ਸੰਜੇ ਬਬਲੂ, ਦਾਰਾ ਸਿੰਘ ਗੱਗੜਪੁਰ, ਹਰਵਿੰਦਰ ਸਿੰਘ ਗੱਗੜਪੁਰ, ਚਰਨਜੀਤ ਸਿੰਘ ਗੱਗੜਪੁਰ, ਕਰਮਜੀਤ ਸਿੰਘ ਗੱਗੜਪੁਰ, ਪਰਮਜੀਤ ਸਿੰਘ ਪੰਮਾ ਬਾਠ, ਗੁਰਜੀਤ ਸਿੰਘ ਚਾਂਗਲੀ, ਜਸਵੰਤ ਸਿੰਘ ਭੱਠਲ, ਗਿਆਨ ਸਿੰਘ ਬਾਵਾ, ਜਸਵੀਰ ਸਿੰਘ ਗ੍ਰੰਥੀ ਸਭਾ ਪ੍ਰਧਾਨ, ਪ੍ਰੇਮ ਚੰਦ ਗਰਗ, ਕੁਲਵੰਤ ਸਿੰਘ ਜੌਲੀਆਂ, ਗੁਰਜੀਤ ਸਿੰਘ ਗੱਗੀ ਸਰਪੰਚ, ਗੋਗੀ ਚੰਨੋ, ਧਰਮਿੰਦਰ ਸਿੰਘ ਭੱਟੀਵਾਲ, ਜਗਦੀਸ਼ ਸਿੰਘ ਬਲਿਆਲ, ਕਰਨੈਲ ਸਿੰਘ ਰੂਪਾਹੇੜੀ, ਗਿਆਨੀ ਪਿਆਰਾ ਸਿੰਘ, ਗੁਰਜੰਟ ਸਿੰਘ ਦੁੱਗਾਂ, ਸੋਹਣ ਸਿੰਘ ਭੰਗੂ, ਬਾਬੂ ਜੀਵਨ ਚੀਮਾਂ, ਨਾਇਬ ਸਿੰਘ ਰੋਗਲਾ, ਐਡ. ਸਿਮਰਨਜੀਤ ਸਿੰਘ ਬਲੱਗਣ, ਭੀਮ ਸਿੰਘ ਕੜਿਆਲ, ਗੋਰਾ ਦੇਹਲ਼ਾਂ, ਪਾਲ ਦੇਹਲਾ, ਭੁਪਿੰਦਰ ਸਿੰਘ ਗਰੇਵਾਲ, ਅਮਰ ਸਿੰਘ ਚਹਿਲ, ਕਾਲਾ ਭੁੱਲਰ ਪਿੰਡੀ, ਸੋਨੂ ਪ੍ਰੇਮ ਬਸਤੀ, ਬੰਟੀ ਮਹਿਰਾ, ਬਿੰਦਰਪਾਲ ਨਮੋਲ, ਡਾ. ਨਾਇਬ ਸਿੰਘ ਰੋਗਲਾ, ਡਾ. ਮਾਵਾ ਸਿੰਘ ਕੈਮਪੁਰ, ਭੁਪਿੰਦਰ ਸਿੰਘ ਘੁਮਾਣ, ਵਿੱਕੀ ਛਾਜਲੀ, ਰਾਣਾ ਸ਼ੇਰਗਿੱਲ, ਸੋਹਨ ਸਿੰਘ ਭੰਗੂ, ਗੁਰਚਰਨ ਸਿੰਘ ਧਾਲੀਵਾਲ, ਨਾਜਰ ਸਿੰਘ ਬਲਵਾੜ ਖੁਰਦ ਵੀ ਮੌਜੂਦ ਸਨ |