30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਧੱਕੇਸ਼ਾਹੀ ਨਾਲ ਬੀ.ਐਲ.ਓ. ਡਿਊਟੀ ਲਾਉਣ ਸੰਬੰਧੀ ਵਫ਼ਦ ਐੱਸ.ਡੀ.ਐਮ. ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 02-06-2026
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਐੱਸ.ਡੀ.ਐਮ. ਸੁਨਾਮ ਦੇ ਦਫ਼ਤਰ ਵਲੋਂ ਇਕ ਅਧਿਆਪਕ ਦੀ ਧੱਕੇਸ਼ਾਹੀ ਨਾਲ ਬੀ.ਐਲ.ਓ. ਡਿਊਟੀ ਲਾਉਣ ਵਿਰੁੱਧ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਅਤੇ 3704 ਅਧਿਆਪਕ ਜਥੇਬੰਦੀ ਦਾ ਸਾਂਝਾ ਵਫ਼ਦ ਐਸ.ਡੀ.ਐਮ. ਸੁਨਾਮ ਦੀ ਗ਼ੈਰ ਮੌਜੂਦਗੀ 'ਚ ਸੰਬੰਧਿਤ ਸੁਪਰਡੈਂਟ ਨੂੰ ਮਿਲਿਆ | ਜਾਣਕਾਰੀ ਦਿੰਦਿਆਂ ਜਥੇਬੰਦੀਆਂ ਦੇ ਆਗੂਆਂ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ ਤੇ ਦਵਿੰਦਰ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਇੱਕ ਸਰਕਾਰੀ ਅਧਿਆਪਕ ਦੀ ਬੀ.ਐਲ.ਓ. ਦੇ ਤੌਰ 'ਤੇ ਲਾਈ ਡਿਊਟੀ ਸ਼ੱਕ ਦੇ ਘੇਰੇ ਵਿੱਚ ਹੈ ਕਿਉਂਕਿ ਉਸ ਬੂਥ 'ਤੇ ਪਹਿਲਾਂ ਕੰਮ ਕਰ ਰਹੇ ਬੀ.ਐਲ.ਓ. ਨੂੰ ਬਿਨਾ ਕਿਸੇ ਠੋਸ ਕਾਰਨ ਹਟਾ ਕੇ ਉਕਤ ਅਧਿਆਪਕ ਦੀ ਡਿਊਟੀ ਲਗਾਈ ਗਈ ਹੈ | ਐੱਸ.ਆਈ.ਆਰ. ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਇੱਕ ਟਰੇਂਡ ਅਤੇ ਤਜਰਬੇਕਾਰ ਬੀ.ਐਲ.ਓ. ਨੂੰ ਹਟਾ ਕੇ ਨਵਾਂ ਬੀ.ਐਲ.ਓ. ਲਾਉਣਾ ਸੰਦੇਹ ਪੈਦਾ ਕਰਦਾ ਹੈ | ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਸੁਖਜਿੰਦਰ ਸੰਗਰੂਰ, ਚੰਦਰ ਸ਼ੇਖਰ ਤੇ ਜਸਵੀਰ ਅਲੀਸ਼ੇਰ ਨੇ ਕਿਹਾ ਕਿ ਉਕਤ ਅਧਿਆਪਕ ਉਸ ਪਿੰਡ ਦਾ ਵਸਨੀਕ ਵੀ ਨਹੀਂ ਹੈ, ਜਿੱਥੇ ਉਸ ਦੀ ਡਿਊਟੀ ਲਗਾਈ ਗਈ ਹੈ | ਚੋਣ ਕਮਿਸ਼ਨ ਦੀਆਂ ਨਵੀਆਂ ਹਿਦਾਇਤਾਂ ਅਨੁਸਾਰ ਕਿਸੇ ਮੁਲਾਜ਼ਮ ਨੂੰ ਉੱਥੇ ਹੀ ਬੀ.ਐਲ.ਓ. ਲਗਾਇਆ ਜਾਣਾ ਬਣਦਾ ਹੈ, ਜਿੱਥੇ ਉਸ ਦੀ ਵੋਟ ਹੈ | ਇਹ ਅਧਿਆਪਕ ਪੰਜਾਬੀ ਵਿਸ਼ਾ ਪੜ੍ਹਾਉਂਦਾ ਹੈ, ਜਦੋਂ ਕਿ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਦੁਆਰਾ ਪੰਜਾਬੀ ਸਮੇਤ 6 ਮੁੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਬੀ.ਐਲ.ਓ. ਡਿਊਟੀ ਨਾ ਲਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ | ਇਸ ਤੋਂ ਇਲਾਵਾ ਇਸ ਅਧਿਆਪਕ ਦੀਆਂ ਕੁੱਝ ਗੰਭੀਰ ਘਰੇਲੂ ਸਮੱਸਿਆਵਾਂ ਕਾਰਨ ਇਸ ਨੇ ਆਪਣੀ ਰਿਹਾਇਸ਼ ਤੋਂ 20 ਕਿੱਲੋਮੀਟਰ ਦੂਰ ਬੀ.ਐਲ.ਓ. ਡਿਊਟੀ ਕਰਨ ਸਬੰਧੀ ਆਪਣੀ ਅਸਮਰਥਾ ਪ੍ਰਗਟਾਈ ਹੈ ਅਤੇ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਅਣਸਰਦੀ ਹਾਲਤ 'ਚ ਆਪਣੇ ਪਿੰਡ ਨੇੜੇ ਬੀ.ਐਲ.ਓ. ਡਿਊਟੀ ਕਰਨ ਲਈ ਹਾਮੀ ਭਰੀ ਹੈ | ਅੱਜ ਦੇ ਵਫ਼ਦ ਨੇ ਸੰਬੰਧਿਤ ਚੋਣ ਕਲਰਕ ਦੀ ਧੱਕੇਸ਼ਾਹੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਅਤੇ ਉਸ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ | ਦਫ਼ਤਰ ਦੁਆਰਾ ਅਧਿਆਪਕ ਨੂੰ ਜਾਰੀ ਕੀਤੇ ਗਏ 'ਕਾਰਨ ਦੱਸੋ ਨੋਟਿਸ' ਦਾ ਜਵਾਬ ਦਿੰਦੇ ਹੋਏ ਨਿਯਮਾਂ ਤੇ ਉਸ ਦੀਆਂ ਸਮੱਸਿਆਵਾਂ ਵਿਚਾਰਦੇ ਹੋਏ ਡਿਊਟੀ ਤੋਂ ਛੋਟ ਦੇਣ ਦੀ ਮੰਗ ਵੀ ਕੀਤੀ | ਵਫ਼ਦ 'ਚ ਉਕਤ ਤੋਂ ਇਲਾਵਾ ਸੀਨੀਅਰ ਆਗੂ ਵਿਸ਼ਵ ਕਾਂਤ, ਪਵਨ ਕੁਮਾਰ, ਸੁਖਜੀਤ ਦਿੜ੍ਹਬਾ, ਮਨਪ੍ਰੀਤ ਰਾਏਧਰਾਣਾ ਤੇ ਜਸਵਿੰਦਰ ਸ਼ਾਹਪੁਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਢੀਂਡਸਾ, ਲੌਂਗੋਵਾਲ, ਗਰਗ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>
Ad Position 24