ਸੰਗਰੂਰ, 2 ਜੂਨ (ਧੀਰਜ ਪਸ਼ੋਰੀਆ) - ਸੰਗਰੂਰ ਵਿਚ ਦਵਾਈਆਂ ਦੀਆਂ ਦੁਕਾਨਾਂ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ | ਇਹ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਜਨਰਲ ਸੈਕਟਰੀ ਪੰਕਜ ਗੁਪਤਾ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਚਲਦਿਆਂ ਸੁਨਾਮੀ ਗੇਟ ਅਤੇ ਨਾਭਾ ਗੇਟ ਵਾਲੀਆਂ ਦਵਾਈਆਂ ਦੀਆਂ ਦੁਕਾਨਾਂ 12, 13 ਅਤੇ 14 ਜੂਨ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਨੂੰ ਜਦ ਕਿ ਨਾਭਾ ਗੇਟ ਅਤੇ ਧੂਰੀ ਗੇਟ ਵਾਲੀਆਂ ਦੁਕਾਨਾਂ 19, 20 ਅਤੇ 21 ਜੂਨ (ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਨੂੰ ਬੰਦ ਰਹਿਣਗੀਆਂ | ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਨਰੇਸ਼ ਜਿੰਦਲ (ਬਾਲਾ ਜੀ), ਕਿ੍ਸ਼ਨ ਲਾਲ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਅਹੂਜਾ ਬੰਟੀ, ਹੈਪੀ ਗੋਇਲ, ਜਤਿੰਦਰ ਬੰਟੀ, ਕਮਲਜੀਤ ਸਿੰਘ, ਮਨੋਜ ਕੁਮਾਰ, ਹੀਰਾ ਲਾਲ, ਗੌਰਵ ਗਾਬਾ, ਕਾਲੂ ਸਿਗਮਾ, ਸ਼ੈਂਕੀ ਛਾਬੜਾ, ਮੋਹਿਤ ਗੋਇਲ, ਸੁਖਵਿੰਦਰ ਸੁੱਖੀ, ਵਿਨੋਦ ਕੁਮਾਰ ਅਤੇ ਹੋਰ ਮੌਜੂਦ ਸਨ |