01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬੀਬੜੀਆਂ ਮਾਈਆਂ ਦੇ ਪਵਿੱਤਰ ਛੱਪੜ ਦੇ ਨਵੀਨੀਕਰਨ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗੀ ਮੱਛਰਾਂ ਤੇ ਬਦਬੂ ਤੋਂ ਰਾਹਤ - ਸੁਮਨ ਅਰੋੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਮੂਣਕ, 5 ਜੂਨ (ਵਰਿੰਦਰ ਭਾਰਦਵਾਜ)-ਸ਼ਹਿਰ ਨਿਵਾਸੀਆਂ ਦੀ ਪੁਰਜ਼ੋਰ ਮੰਗ ਤੇ ਜਾਖਲ ਰੋੜ ਸਥਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਹਮਣੇ ਬਣੇ ਬੀਬੜੀਆਂ ਮਾਈਆਂ ਦੇ ਧਾਰਮਿਕ ਤੇ ਪਵਿੱਤਰ ਛੱਪੜ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਮਕਸਦ ਨਾਲ ਨਗਰ ਪੰਚਾਇਤ ਮੂਣਕ ਵਲੋਂ ਇਸ ਛੱਪੜ ਵਿਚ ਡਿੱਗਦੇ ਗੰਦੇ ਨਾਲਿਆਂ ਦਾ ਪਾਣੀ ਬੰਦ ਕਰ ਕੇ ਛੱਪੜ ਦੀ ਪਵਿੱਤਰਤਾ ਤੇ ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਛੱਪੜ ਦੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਧਰਮ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਨਗਰ ਪੰਚਾਇਤ ਮੂਣਕ ਦੀ ਪ੍ਰਧਾਨ ਸੁਮਨ ਰਾਣੀ ਅਰੋੜਾ, ਈ ਓ ਰਮਨਦੀਪ ਸ਼ਰਮਾ ਤੇ ਸੀਨੀਅਰ ਆਪ ਆਗੂ ਜੌਨੀ ਅਰੋੜਾ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਦਾ ਧਾਰਮਿਕ ਛੱਪੜ ਪਿੰਡ ਵੱਸਣ ਸਮੇਂ ਤੋਂ ਹੀ ਬਣਿਆ ਹੋਇਆ ਹੈ ਅਤੇ ਸਾਰੇ ਸ਼ਹਿਰ ਵਾਸੀ ਸਾਲ ਵਿਚ ਦੋ ਵਾਰੀ ਇੱਥੇ ਬੀਬੜੀਆਂ ਮਾਈਆਂ ਦੀ ਪੂਜਾ ਕਰਨ ਲਈ ਆਉਂਦੇ ਹਨ | ਪਿਛਲੇ ਪੁਰਾਣੀਆਂ ਗਰਾਮ ਪੰਚਾਇਤਾਂ ਤੇ ਨਗਰ ਪੰਚਾਇਤਾਂ ਦੇ ਪ੍ਰਬੰਧਕਾਂ ਦੀ ਅਣਦੇਖੀ ਕਰ ਕੇ ਇਸ ਛੱਪੜ ਵਿਚ ਸ਼ਹਿਰ ਦੇ ਨਾਲਿਆਂ ਦਾ ਗੰਦਾ ਪਾਣੀ ਛੱਡਿਆ ਹੋਇਆ ਸੀ, ਜਿਸ ਨਾਲ ਛੱਪੜ ਦੀ ਪਵਿੱਤਰਤਾ ਭੰਗ ਹੋਣ ਦੇ ਨਾਲ ਨਾਲ ਬਰਸਾਤੇ ਸੀਜ਼ਨ ਦੌਰਾਨ ਪੈਦਾ ਹੋਈ ਜਲ ਕੇਲੀ ਨਾਲ ਬਦਬੂ ਅਤੇ ਮੱਛਰ ਪੈਦਾ ਹੁੰਦੇ ਹਨ | ਸ਼ਹਿਰ ਵਾਸੀਆਂ ਅਤੇ ਨਜ਼ਦੀਕੀ ਘਰਾਂ ਵਾਲਿਆਂ ਨੂੰ ਬਹੁਤ ਹੀ ਦਿੱਕਤ ਪੈਦਾ ਹੁੰਦੀ ਸੀ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਛੱਪੜ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਐਮ ਸੀਆ 'ਚ ਨਛੱਤਰ ਸਿੰਘ ਰਾਓ, ਮੁਖਤਿਆਰ ਸਿੰਘ ਕੰਬੋਜ, ਨੰਬਰਦਾਰ ਬਲਕਾਰ ਸੈਣੀ, ਰਜੇਸ਼ ਡਫਲੀ, ਜਿਲਾ ਸੈਣੀ, ਬਲਬੀਰ ਸਿੰਘ ਸੈਣੀ, ਜਸਪਾਲ ਸਿੰਘ ਜੱਸੀ, ਜਗਸੀਰ ਮਲਣਾ, ਭੋਲਾ ਸਿੰਘ ਸੇਖ, ਗੁਰਵਿੰਦਰ ਸਿੰਘ ਸੰਧੂ, ਕਿ੍ਸ਼ਨ ਸੈਣੀ ਬੱਬੀ ਚੀਮਾ ਯਾਦਵਿੰਦਰ ਸਿੰਘ ਤੇ ਅਜਮੇਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ <br/>
Ad Position 24