01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਭਵਾਨੀਗੜ੍ਹ ਵਿਖੇ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ ਦੌਰਾਨ ਸਿੱਖ ਆਗੂਆਂ ਨੰੂ ਸਨਮਾਨਿਤ ਕਰਦੇ ਹੋਏ ਸਿੱਖ ਜਥਾ ਮਾਲਵਾ ਦੇ ਆਗੂ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 06-06-2026
ਭਵਾਨੀਗੜ੍ਹ, 5 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸਿੱਖ ਜਥਾ ਮਾਲਵਾ ਵਲੋਂ ਇਲਾਕੇ ਦੀ ਸੰਗਤ ਵਲੋਂ ਤੀਜੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਈ ਮਨਪ੍ਰੀਤ ਸਿੰਘ ਬਖੋਪੀਰ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕੀਰਤਨ ਉਪਰੰਤ ਕਰਵਾਏ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਪਰਮਜੀਤ ਸਿੰਘ ਗਾਜ਼ੀ (ਸੰਪਾਦਕ, ਸਿੱਖ ਸਿਆਸਤ) ਨੇ ਜੂਨ 1984 ਦੀਆਂ ਘਟਨਾਵਾਂ ਸਬੰਧੀ ਇਤਿਹਾਸਕ ਪੱਖਾਂ 'ਤੇ ਚਾਨਣਾ ਪਾਉਂਦਿਆਂ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕਰਦਿਆਂ ਭਵਿੱਖ ਲਈ ਸੰਗਤ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਜੂਨ 1984 ਦੀ ਕਾਰਵਾਈ ਸਿਰਫ਼ ਕੁਝ ਵਿਅਕਤੀਆਂ ਖ਼ਿਲਾਫ਼ ਨਹੀਂ, ਸਗੋਂ ਸਿੱਖ ਕੌਮ ਦੇ ਧਾਰਮਿਕ ਅਤੇ ਮਾਨਸਿਕ ਮਨੋਬਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਸੀ | ਉਨ੍ਹਾਂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਦੀ ਪੁਸਤਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਪੰਜਾਬ ਦੇ ਕਈ ਹੋਰ ਗੁਰਦੁਆਰਾ ਸਾਹਿਬਾਨ ਵੀ ਫ਼ੌਜੀ ਕਾਰਵਾਈ ਦੀ ਲਪੇਟ ਵਿਚ ਆਏ ਸਨ | ਸਮਾਗਮ ਵਿਚ ਸਿੱਖ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਿੱਖ ਜਥਾ ਮਾਲਵਾ ਦੇ ਆਗੂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਬਾਬਾ ਇੰਦਰ ਸਿੰਘ ਕਾਰ ਸੇਵਾ ਪਟਿਆਲਾ, ਗਿਆਨੀ ਰਣਜੀਤ ਸਿੰਘ ਨਿਰਮਲ ਬੁੰਗਾ ਭਿੰਡਰਾਂ ਦਮਦਮੀ ਟਕਸਾਲ, ਭਾਈ ਗੁਰਦਿੱਤ ਸਿੰਘ ਆਲੋਅਰਖ, ਜਗਜੀਤ ਸਿੰਘ ਮੈਨੇਜਰ, ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਮਲਕੀਤ ਸਿੰਘ ਚੰਗਾਲ, ਡਾ. ਅਵਤਾਰ ਸਿੰਘ, ਨਰਿੰਦਰ ਸਿੰਘ ਹਾਕੀ, ਸਵਰਨ ਸਿੰਘ, ਭੁਪਿੰਦਰ ਸਿੰਘ ਗਰੇਵਾਲ, ਭਾਈ ਸਤਪਾਲ ਸਿੰਘ, ਭਾਈ ਬਲਵਿੰਦਰ ਸਿੰਘ ਘਰਾਚੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਣਜੀਤ ਸਿੰਘ, ਰਵਿੰਦਰਪਾਲ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈੱਡਰੇਸ਼ਨ ਚਾਹਲ ਦਾ ਸੂਬਾਈ ਵਫ਼ਦ ਮੁਲਾਜ਼ਮਾਂ ਦੀਆਂ ਬਦਲੀਆਂ ਸੰਬੰਧੀ ਡਾਇਰੈਕਟਰ ਪ੍ਰਸੋਨਲ ਨੂੰ ਮਿਲਿਆ <br/... ਅਗਲੀ ਖ਼ਬਰ ਬੀਬੜੀਆਂ ਮਾਈਆਂ ਦੇ ਪਵਿੱਤਰ ਛੱਪੜ ਦੇ ਨਵੀਨੀਕਰਨ ਨਾਲ ਸ਼ਹਿਰ ਵਾਸੀਆਂ ਨੂੰ ਮਿਲੇਗੀ ਮੱਛਰਾਂ ਤੇ ਬਦਬੂ ਤੋਂ ਰਾਹਤ - ਸੁਮਨ...
Ad Position 24