01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨੰਬਰਦਾਰਾਂ ਨੇ ਮੀਟਿੰਗ 'ਚ ਵਿਚਾਰੇ ਮਸਲੇ <br/>

Ad Position 21
No active advertisement
ਅਜੀਤ ਡੈਸਕ 06-06-2026
ਸੰਗਰੂਰ, 5 ਜੂਨ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰਾਂ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਕਰਮਜੀਤ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਿੰਘ ਸ੍ਰ: ਗੁਰਦਰਸਨ ਸਿੰਘ ਗਲੋਨੀ ਜੀ ਨੂੰ ਪੰਜਾਬ ਬਾਡੀ ਦਾ ਕਾਰਜਕਾਰੀ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ ਦੂਜਾ ਸ੍ਰ: ਸੁਰਜੀਤ ਸਿੰਘ ਜੀ ਨੰਨਹੇੜਾ ਜੀ ਨੂੰ ਪੰਜਾਬ ਬਾਡੀ ਦਾ ਚੀਫ ਪੈਟਰਨ ਬਣਨ ਤੇ ਸਨਮਾਨਿਤ ਕਰਨਾ ਸੀ ਕਿਸੇ ਰਿਸ਼ਤੇਦਾਰੀ ਵਿਚ ਭੋਗ 'ਤੇ ਜਾਣ ਕਰ ਕੇ ਉਹ ਆ ਨਹੀ ਸਕੇ ਉਨ੍ਹਾਂ ਨੂੰ ਅਗਲੀ ਮੀਟਿੰਗ ਤੇ ਬੁਲਾਕੇ ਸਨਮਾਨਿਤ ਕੀਤਾ ਜਾਵੇਗਾ | ਸੰਗਰੂਰ ਤਹਿਸੀਲ ਦੇ ਨਵੇਂ ਚੁਣੇ ਗਏ ਪ੍ਰਧਾਨ ਜਾਗਰ ਸਿੰਘ ਬੰਗਾਂਵਾਲੀ ਨੂੰ ਵੀ ਸਨਮਾਨਿਤ ਕੀਤਾ ਗਿਆ | ਅੱਜ ਦੀ ਮੀਟਿੰਗ ਵਿਚ ਹਾਜ਼ਰ ਨੰਬਰਦਾਰਾਂ ਨੇ ਆਪਣੀਆਂ ਹੱਕੀ ਮੰਗਾਂ ਨਾ ਮੰਨਣ ਤੇ ਸਰਕਾਰ ਤੇ ਗੁੱਸਾ ਜ਼ਾਹਿਰ ਕੀਤਾ ਸਰਕਾਰ ਨੂੰ ਸਾਡੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਜੇਕਰ ਸਰਕਾਰ ਇਹ ਮੰਗਾਂ ਨਹੀ ਮੰਨਦੀ ਤਾਂ ਨੰਬਰਦਾਰ ਯੂਨੀਅਨ ਨੂੰ ਮਜਬੂਰੀ ਵੱਸ ਸਰਕਾਰ ਦਾ ਵਿਰੋਧ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਅੱਜ ਦੀ ਮੀਟਿੰਗ ਵਿਚ ਸ੍ਰ: ਜਾਗਰ ਸਿੰਘ ਬੰਗਾਂਵਾਲੀ ਸੰਗਰੂਰ, ਪਰਮਜੀਤ ਸਿੰਘ ਕਿਲਾ ਭਰੀਆਂ ਲੌਂਗੋਵਾਲ, ਰਜਿੰਦਰ ਸਿੰਘ ਈਨਾ ਬਾਜਵਾ ਸ਼ੇਰਪੁਰ, ਅਮਨਦੀਪ ਸਿੰਘ ਝਾੜੋ ਚੀਮਾਂ, ਭਰਪੂਰ ਸਿੰਘ ਗਹਿਲਾ ਭਵਾਨੀਗੜ੍ਹ, ਸਮਸ਼ੇਰ ਸਿੰਘ ਦਿੜਬਾ ਸਾਰੇ ਤਹਿਸੀਲ ਪ੍ਰਧਾਨ ਇਹਨਾਂ ਤੋ ਬਿਨਾਂ ਦਰਬਾਰਾ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ, ਬਲਜਿੰਦਰ ਸਿੰਘ ਕਾਂਝਲਾ, ਭੁਪਿੰਦਰ ਸਿੰਘ ਖਿਲਰੀਆਂ, ਨਛੱਤਰ ਸਿੰਘ ਦਿੱਤੁਪੁਰ, ਸਖਮਹਿੰਦਰ ਸਿੰਘ ਮੌੜਾ, ਹਰਮਿਲਾਪ ਸਿੰਘ ਕਿਲਾ ਭਰੀਆਂ, ਅਵਤਾਰ ਸਿੰਘ ਝਨੇੜੀ, ਸਖਮਿੰਦਰ ਸਿੰਘ ਖੇੜੀ, ਜਸਵਿੰਦਰ ਸਿੰਘ ਸੰਗਤੀਵਾਲਾ, ਮੁਖਤਿਆਰ ਸਿੰਘ ਕਨੋਈ, ਅਜੈਬ ਸਿੰਘ ਕਲੋਦੀ, ਰਣਜੀਤ ਸਿੰਘ ਨਮੋਲ, ਕੁਲਜੀਤ ਸਿੰਘ ਫਹਿਤਗੜ੍ਹ ਛੰਨਾਂ, ਰਵਿੰਦਰ ਸਿੰਘ ਲਿੱਦੜਾਂ, ਸੁਰਜੀਤ ਸਿੰਘ ਹਰੇੜੀ, ਗੁਰਦੀਪ ਸਿੰਘ ਸੁਨਾਮ, ਭਰਪੂਰ ਸਿੰਘ ਰਤਨਗੜ੍ਹ, ਪ੍ਰਦਮਨ ਸਿੰਘ ਕਾਂਝਲਾ ਆਦਿ ਹਾਜ਼ਰ ਹੋਏ | ਇਸ ਮੀਟਿੰਗ ਵਿਚ ਗੁਰਪ੍ਰੀਤ ਸਿੰਘ ਕਾਰਜਕਾਰੀ ਪ੍ਰਧਾਨ ਪਾਤੜਾ, ਤੇਜਾ ਸਿੰਘ ਜਨਰਲ ਸਕੱਤਰ ਪਾਤੜਾਂ ਉਚੇਚੇ ਤੌਰ 'ਤੇ ਮੀਟਿੰਗ 'ਚ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀ ਸਰਪ੍ਰਸਤੀ ਹੇਠ ਅਮਰ ਵੇਲ੍ਹ ਦੀ ਤਰ੍ਹਾਂ ਵੱਧ-ਫ਼ੁਲ ਰਿਹੈ ਨਸ਼ਿਆਂ ਤੇ ਭਿ੍ਸ਼ਟਾਚਾਰ ਦਾ ਕਾਰੋਬਾਰ-ਪਰਮਿੰਦ... ਅਗਲੀ ਖ਼ਬਰ ਬੀਬੀ ਨਕਟੇ ਇਸਤਰੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਨਿਯੁਕਤ ਖੰਨਾ ਅਤੇ ਬੀਬੀ ਵਿਰਕ ਨੇ ਕੀਤਾ ਸਨਮਾਨਿਤ <br/>
Ad Position 24