01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

'ਆਪ' ਸਰਕਾਰ ਦੀ ਸਰਪ੍ਰਸਤੀ ਹੇਠ ਅਮਰ ਵੇਲ੍ਹ ਦੀ ਤਰ੍ਹਾਂ ਵੱਧ-ਫ਼ੁਲ ਰਿਹੈ ਨਸ਼ਿਆਂ ਤੇ ਭਿ੍ਸ਼ਟਾਚਾਰ ਦਾ ਕਾਰੋਬਾਰ-ਪਰਮਿੰਦਰ ਸਿੰਘ ਢੀਂਡਸਾ

Ad Position 21
No active advertisement
ਅਜੀਤ ਡੈਸਕ 06-06-2026
ਮੂਨਕ, 5 ਜੂਨ (ਵਰਿੰਦਰ ਭਾਰਦਵਾਜ) - ਪੰਜਾਬ ਵਿੱਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਆਦਮੀ ਪਾਰਟੀ ਸਰਕਾਰ ਦੀ ਸਰਪ੍ਰਸਤੀ ਹੇਠ ਭਿ੍ਸ਼ਟਾਚਾਰ, ਨਸ਼ੇ ਤੇ ਗੈਂਗਸਟਰ ਵਾਦ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ ਸੂਬੇ ਵਿੱਚ ਸ਼ਰੀਫ਼ ਤੇ ਆਮ ਲੋਕਾਂ ਲਈ ਡਰ ਦਾ ਮਾਹੌਲ ਬਣਿਆ ਹੋਇਆ ਹੈ, ਨਸ਼ਿਆਂ ਦੀ ਗਿ੍ਫ਼ਤ ਵਿੱਚ ਆ ਕੇ ਹਜ਼ਾਰਾਂ ਘਰ ਬਰਬਾਦ ਹੋ ਰਹੇ ਹਨ ਅਤੇ ਨਸ਼ਿਆਂ ਕਾਰਨ ਪਿੰਡਾਂ ਤੇ ਸ਼ਹਿਰਾਂ ਵਿੱਚ ਦਿਨ ਪ੍ਰਤੀ ਦਿਨ ਮਾਵਾਂ ਦੇ ਨੌਜਵਾਨ ਪੁੱਤ ਨਸ਼ੇ ਦੀ ਭੇਟ ਚੜ ਰਹੇ ਹਨ ਪਰ ਭਗਵੰਤ ਮਾਨ ਸਰਕਾਰ ਅੱਖਾਂ ਮੀਚੀ ਬੈਠੀ ਸਭ ਕੁੱਝ ਦੇਖਦੇ ਹੋਏ ਵੀ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੋਈ ਵੀ ਵਿਸ਼ੇਸ਼ ਕਦਮ ਨਹੀਂ ਉਠਾ ਰਹੀ, ਸਰਕਾਰ ਤੇ ਇਸ ਦੇ ਚਹੇਤੇ ਆਗੂਆਂ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਬੇਖ਼ੌਫ ਵੱਧ ਫ਼ੁਲ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਢੀਂਡਸਾ ਨੇ ਆਪਣੇ ਨਿੱਜੀ ਦਫ਼ਤਰ ਮੂਨਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ੍ਰ. ਢੀਂਡਸਾ ਨੇ ਕਿਹਾ ਕਿ ਈਾਡੀ ਵੱਲੋਂ ਵਿਜੀਲੈਂਸ ਬਿਊਰੋ ਦੇ ਉੱਚ ਅਫ਼ਸਰਾਂ ਤੇ ਛਾਪੇਮਾਰੀ ਕਰਕੇ ਸਰਕਾਰ ਦੇ ਮੰਤਰੀਆਂ ਸਮੇਤ ਕਈ ਉੱਚ ਅਹੁਦਿਆਂ ਤੇ ਬੈਠੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਰਹੀ ਹੈ ਜੋ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਲਈ ਬੜੇ ਹੀ ਸ਼ਰਮ ਦੀ ਗੱਲ | ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੀ ਲਪੇਟ ਵਿੱਚ ਪੰਜਾਬ ਦੀ ਜਵਾਨੀ ਫਸਦੀ ਜਾ ਰਹੀ ਹੈ, ਜਿਸ ਕਾਰਨ ਨੌਜਵਾਨਾਂ ਦੇ ਨਾਲ ਨਾਲ ਮਾਤਾ ਪਿਤਾ ਦਾ ਭਵਿੱਖ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਾ ਮੁਕਤੀ, ਰੋਜ਼ਗਾਰ ਸਿਰਜਣਾ ਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਤਾਂ ਜੋ ਪੰਜਾਬ ਨੂੰ ਮੁੜ ਤਰੱਕੀ ਅਤੇ ਸੁਰੱਖਿਆ ਦੇ ਰਸਤੇ 'ਤੇ ਲਿਆਂਦਾ ਜਾ ਸਕੇ | ਇਸ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਚੇਅਰਮੈਨ ਪਾਲ ਸਿੰਘ ਗਹਿਲਾ, ਐਮ.ਸੀ. ਰਜੇਸ਼ ਡਫਲੀ, ਕਾਬਲ ਸੇਖੋਂ, ਯੂਥ ਆਗੂ ਕੋਸ਼ਿਸ਼ ਅਰੋੜਾ, ਸਾਬਕਾ ਸਰਪੰਚ ਗੋਰਾ ਸਿੰਘ ਦੇਹਲਾ, ਪ੍ਰਧਾਨ ਬਲਜੀਤ ਸਿੰਘ ਗੁਲਾੜੀ, ਸਤਪਾਲ ਸ਼ਰਮਾ ਹਾਂਡਾ, ਸਤਿਗੁਰ ਸਰਪੰਚ ਫੂਲਦ, ਸੁਖਚੇਨ ਸਿੰਘ ਸਾਬਕਾ ਸਰਪੰਚ ਮਨਿਆਣਾ, ਅਮਰੀਕ ਸਿੰਘ ਭਟਾਲ ਖੁਰਦ, ਨਾਥਾ ਦੇਹਲਾ, ਸੁਖਪਾਲ ਦੇਹਲਾ, ਸੁਖਚੈਨ ਸਿੰਘ ਮਨਿਆਨਾ, ਸਲੀਮ ਅਲੀ ਖਾਨ, ਸੰਦੀਪ ਬੰਗਾਂ, ਅਮਰੀਕ ਸਿੰਘ ਮਨੀਆਨਾ, ਬੀਰ ਸਿੰਘ ਮਨੀਆਣਾ, ਭੀਮ ਸਿੰਘ ਭੂੰਦੜ ਭੈਣੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ ਤੋਂ ਬਾਅਦ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਅਤੇ ਪੰਜਾਬ ਦੇ ਸਿਹਤ ਮੰਤਰੀ ਨਾਲ ਕੀਤੀਆਂ ਵੱਖ-ਵੱਖ... ਅਗਲੀ ਖ਼ਬਰ ਨੰਬਰਦਾਰਾਂ ਨੇ ਮੀਟਿੰਗ 'ਚ ਵਿਚਾਰੇ ਮਸਲੇ <br/>
Ad Position 24