ਲਹਿਰਾਗਾਗਾ, 8 ਜੂਨ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਆਗੂਆਂ ਨੇ ਕਿਹਾ ਕਿ ਲਹਿਰਾਗਾਗਾ ਸ਼ਹਿਰ ਅੰਦਰ ਵੱਸਦੇ ਹਰ ਤਬਕੇ ਦੇ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਗੰਦਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਬੱਚੇ, ਬਜ਼ੁਰਗ, ਅÏਰਤਾਂ ਲੀਵਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਪਾਣੀ ਬਿਨਾ ਜਿਊਣਾ ਮੁਸ਼ਕਿਲ ਹੈ | ਸਰਕਾਰ ਦੇ ਕੈਬਨਿਟ ਮੰਤਰ ਵਰਿੰਦਰ ਗੋਇਲ ਅੱਖਾਂ ਮੀਟ ਕੇ ਬੈਠੇ ਹਨ | ਉਨ੍ਹਾਂ ਨੂੰ ਸ਼ਹਿਰਵਾਸੀਆਂ ਦਾ ਦੁੱਖ ਦਿਖਾਈ ਸੁਣਾਈਾ ਨਹੀਂ ਦੇ ਰਿਹਾ | ਜਥੇਬੰਦੀ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਬਾਰਸ਼ ਦੇ ਮੌਸਮ ਦੌਰਾਨ ਡਰੇਨਾਂ ਵਿਚ ਪਾਣੀ ਓਵਰਫ਼ਲੋ ਹੋਣ ਕਰਕੇ ਕਿਸਾਨਾਂ ਦੀਆ ਪੁੱਤਾ ਵਾਂਗ ਪਾਲੀਆਂ ਫ਼ਸਲਾਂ ਇੱਕ ਝਟਕੇ ਵਿੱਚ ਤਬਾਹ ਹੋ ਜਾਂਦੀਆਂ ਹਨ | ਇਸ ਦਾ ਕਾਰਨ ਸਮੇਂ ਸਿਰਫ਼ ਸਫ਼ਾਈ ਨਾ ਕਰਨਾ ਹੁੰਦਾ ਹੈ |ਜੋ ਕੇ ਜਾਣ ਬੁੱਝ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ | ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਸ਼ਹਿਰ ਵਾਸੀਆਂ ਅਤੇ ਕਿਸਾਨਾਂ ਨੂੰ ਮਰਦੇ ਨਹੀਂ ਦੇਖ ਸਕਦੀ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ ਵਿੱਚ ਸਾਫ਼ ਪਾਣੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਪੁਤਲਾ ਫੂਕਿਆ ਜਾਵੇਗਾ | ਜਦੋਂ ਇਸ ਕੈਬਨਿਟ ਮੰਤਰੀ ਬਰਿੰਦਰ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕੁੱਝ ਦਿਨ ਪਹਿਲਾਂ ਹੀ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਆਖ ਚੁੱਕੇ ਹਨ ਕਿ ਉਥੇ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਸ ਦਾ ਤੁਰੰਤ ਹੱਲ ਕੀਤਾ ਜਾਵੇ |