10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਗੌਰਮਿੰਟ ਟੀਚਰਜ਼ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ 'ਚ ਅਧਿਆਪਕ ਮੰਗਾਂ 'ਤੇ ਬਣੀ ਸਹਿਮਤੀ

Ad Position 21
No active advertisement
ਸਕੱਤਰ ਸਕੂਲ ਸਿੱਖਿਆ ਵਿਭਾਗ ਸ੍ਰੀਮਤੀ ਸੋਨਾਲੀ ਗਿਰੀ ਨਾਲ ਮੀਟਿੰਗ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ | ਤਸਵੀਰ: ਮੁਕੇਸ਼ ਕੁਮਾਰ <br/> 11-06-2026
ਸੰਗਰੂਰ, 10 ਜੂਨ (ਧੀਰਜ ਪਸੋਰੀਆ) - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਹੇਠ ਸਿੱਖਿਆ ਸਕੱਤਰ ਪੰਜਾਬ ਸੋਨਾਲੀ ਗਿਰੀ ਅਤੇ ਹੋਰ ਉੱਚ ਅਧਿਕਾਰ ਨਾਲ ਹੋਈ | ਲੰਬੀ ਚੱਲੀ ਇਸ ਮੀਟਿੰਗ ਵਿੱਚ ਜਥੇਬੰਦੀ ਵਲੋਂ ਅਧਿਆਪਕਾਂ ਦੇ ਭਖਦੇ ਮਸਲਿਆਂ ਅਤੇ ਮੰਗਾਂ ਨੂੰ ਪੂਰੀ ਦਲੀਲ ਨਾਲ ਰੱਖਿਆ ਗਿਆ, ਜਿਸ 'ਤੇ ਵਿਭਾਗ ਵੱਲੋਂ ਸਕਾਰਾਤਮਿਕ ਹੁੰਗਾਰਾ ਮਿਲਿਆ | ਮੀਟਿੰਗ ਜਿਨ੍ਹਾਂ ਨੁਕਤਿਆਂ 'ਤੇ ਸਹਿਮਤੀ ਬਣੀ, ਉਸ ਦੀ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਫਿਲੌਰ ਨੇ ਦੱਸਿਆ ਕਿ ਕੌਮੀ ਸਿੱਖਿਆ ਨੀਤੀ ਦੀ ਜਗ੍ਹਾ ਪੰਜਾਬ ਦੇ ਭੂਗੋਲਿਕ ਤੇ ਸਭਿਆਚਾਰਕ ਹਾਲਤਾਂ ਮੁਤਾਬਕ ਆਪਣੀ ਵੱਖਰੀ ਸਿੱਖਿਆ ਨੀਤੀ ਬਣਾਉਣ 'ਤੇ ਗੰਭੀਰਤਾ ਨਾਲ ਕੰਮ ਚੱਲ ਰਿਹਾ ਹੈ | ਕੋਰਟ ਕੇਸਾਂ ਤੋਂ ਇਲਾਵਾ ਸਾਰੇ ਕਾਡਰਾਂ ਦੀਆਂ ਪਦਉਨਤੀਆਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ | ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਵਿੱਚ ਕਿਸੇ ਵੀ ਸੀਨੀਅਰ ਅਧਿਆਪਕ ਨੂੰ ਵਾਂਝਾ ਨਹੀਂ ਰੱਖਿਆ ਜਾਵੇਗਾ ਅਤੇ ਲਿਸਟਾਂ ਰਿਵਾਈਜ਼ ਹੋਣਗੀਆਂ | ਟੈੱਟ ਪਾਸ ਕਰਨ ਤੋਂ ਰਹਿ ਗਏ ਅਧਿਆਪਕਾਂ ਲਈ ਜੁਲਾਈ-ਅਗਸਤ ਵਿੱਚ ਦੁਬਾਰਾ ਪ੍ਰੀਖਿਆ ਲਈ ਜਾਵੇਗੀ | ਅਪਲਾਈ ਕੀਤੀਆਂ ਬਦਲੀਆਂ ਦੇ ਪੋ੍ਰਸੈੱਸ ਵਿੱਚ ਤੇਜ਼ੀ ਲਿਆਂਦੀ ਜਾਵੇਗੀ | ਇਸ ਤੋਂ ਇਲਾਵਾ 1013 ਲੈਕਚਰਾਰ, 4000 ਮਾਸਟਰ ਕਾਡਰ ਅਤੇ ਈ.ਟੀ.ਟੀ. ਅਧਿਆਪਕਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਬਹੁਤ ਜਲਦ ਜਾਰੀ ਹੋ ਰਿਹਾ ਹੈ | 180 ਈ.ਟੀ.ਟੀ. ਅਧਿਆਪਕਾਂ ਦਾ ਕੇਸ ਵਿੱਤ ਵਿਭਾਗ ਨੂੰ ਦੁਬਾਰਾ ਭੇਜਿਆ ਜਾ ਰਿਹਾ ਹੈ | ਕੰਪਿਊਟਰ ਅਧਿਆਪਕਾਂ ਦਾ ਮਸਲਾ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੱਲ ਹੋਵੇਗਾ, ਜਦਕਿ ਮੈਰੀਟੋਰੀਅਸ ਤੇ ਆਦਰਸ਼ ਸਕੂਲ ਅਧਿਆਪਕਾਂ ਤੋਂ ਰੈਗੂਲਰ ਹੋਣ ਦੀ ਆਪਸ਼ਨ ਲਈ ਜਾਵੇਗੀ | ਬਾਕੀ ਕੈਟਾਗਰੀਆਂ ਦੀ ਤਨਖ਼ਾਹ ਵਧਾਉਣ 'ਤੇ ਕੰਮ ਜਾਰੀ ਹੈ | ਰੀਕਾਸਟ ਲਿਸਟਾਂ ਸਬੰਧੀ ਪੁਰਾਣੇ ਕੇਸਾਂ ਦੀ ਪੜਤਾਲ ਕਰਕੇ ਯੋਗ ਹੱਲ ਕੱਢਣ ਦਾ ਯਤਨ ਹੋਵੇਗਾ | 8886 ਅਧਿਆਪਕਾਂ ਦੀਆਂ ਛੁੱਟੀਆਂ ਦਾ ਮਸਲਾ ਜਲਦ ਹੱਲ ਕੀਤਾ ਜਾਵੇਗਾ ਅਤੇ ਮੁੱਖ ਅਧਿਆਪਕਾਂ ਨੂੰ ਮੈਰਿਟ ਦੇ ਆਧਾਰ 'ਤੇ ਸੀਨੀਅਰਤਾ ਦੇਣ ਦਾ ਕੇਸ ਪਾਜ਼ਿਟਿਵਲੀ ਵਿਚਾਰਿਆ ਜਾਵੇਗਾ | ਸਿੱਖਿਆ ਸਕੱਤਰ ਨਾਲ ਬਾਕੀ ਰਹਿੰਦੀਆਂ ਪੈਂਡਿੰਗ ਮੰਗਾਂ ਅਤੇ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲ ਵਿੱਚ ਰੈਗੂਲਰ ਕਰਨ ਦੇ ਮਸਲੇ ਨੂੰ ਹੁਣ 23 ਜੂਨ ਸਿੱਖਿਆ ਸਕੱਤਰ ਨਾਲ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਦਲੀਲ ਸਹਿਤ ਵਿਚਾਰਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ 67 ਹਜ਼ਾਰ ਨੌਕਰੀਆਂ ਦੇ ਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਪਹਿਚਾਣ ਦਿੱਤੀ- ਬੌਬੀ <br/> ਅਗਲੀ ਖ਼ਬਰ ਜੈ ਦੇਵ ਸ਼ਰਮਾ ਬ੍ਰਾਹਮਣ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਨਿਯੁਕਤ <br/>
Ad Position 24