10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹਲਕਾ ਇੰਚਾਰਜ ਗੋਲਡੀ ਵਲੋਂ ਹਲਕਾ ਪ੍ਰਧਾਨ ਪਰਮਿੰਦਰ ਕੌਰ ਬਰਾੜ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਲੌਂਗੋਵਾਲ, 11 ਜੂਨ (ਵਿਨੋਦ, ਖੰਨਾ)-ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਪ੍ਰਧਾਨ ਬੀਬਾ ਪਰਮਿੰਦਰ ਕੌਰ ਬਰਾੜ ਨੂੰ ਸ਼ੋ੍ਰਮਣੀ ਅਕਾਲੀ ਦਲ ਇਸਤਰੀ ਵਿੰਗ ਸੁਨਾਮ ਹਲਕੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਲਈ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਉਚੇਚਾ ਸਨਮਾਨ ਕੀਤਾ ਹੈ | ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਬੀਬਾ ਪਰਮਿੰਦਰ ਕੌਰ ਬਰਾੜ ਨੇ ਪਾਰਟੀ ਨਾਲ ਜੁੜ ਕੇ ਥੋੜੇ ਹੀ ਸਮੇਂ ਵਿਚ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਬੀਬਾ ਬਰਾੜ ਆਪਣੀ ਮਿਹਨਤ, ਸਮਰਪਣ ਤੇ ਦਿ੍ੜ ਇਰਾਦੇ ਲਈ ਜਾਣੇ ਜਾਂਦੇ ਹਨ, ਬਤੌਰ ਨਗਰ ਕੌਂਸਲ ਪ੍ਰਧਾਨ ਉਨ੍ਹਾਂ ਵਲੋਂ ਕਰਵਾਏ ਵਿਕਾਸ ਦੇ ਕੰਮ ਉਨ੍ਹਾਂ ਦੀ ਵੱਡੀ ਪ੍ਰਾਪਤੀ ਹਨ, ਜਿਸ ਨੂੰ ਧਿਆਨ 'ਚ ਰੱਖਦਿਆਂ ਪਾਰਟੀ ਦੀ ਉੱਚ ਲੀਡਰਸ਼ਿਪ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ | ਗੋਲਡੀ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬੀਬੀ ਹਰਗੋਬਿੰਦ ਕੌਰ ਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਸਿਫ਼ਾਰਿਸ਼ ਨੂੰ ਸਵੀਕਾਰ ਕਰ ਕੇ ਬੀਬਾ ਪਰਮਿੰਦਰ ਕੌਰ ਬਰਾੜ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਟਕਸਾਲੀ ਆਗੂ ਕਰਮ ਸਿੰਘ ਬਰਾੜ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਸੰਨੋ ਦੇਵੀ ਐਮ.ਸੀ., ਨੰਬਰਦਾਰ ਅਵਤਾਰ ਸਿੰਘ ਦੁੱਲਟ, ਜਗਸੀਰ ਸਿੰਘ ਗਾਂਧੀ ਸਾਬਕਾ ਐਮ.ਸੀ., ਯੂਥ ਆਗੂ ਕਮਲ ਬਰਾੜ, ਰਣਜੀਤ ਸਿੰਘ ਕੂਕਾ ਸਾ. ਮੀਤ ਪ੍ਰਧਾਨ, ਕੁਲਦੀਪ ਸਿੰਘ ਦੂਲੋ, ਗਗਨ ਸਤੀਪੁਰਾ, ਬਲਵਿੰਦਰ ਸਿੰਘ ਸਾਬਕਾ ਐੱਮ.ਸੀ., ਬਿੰਦਰ ਸਿੰਘ ਬਿੰਦੀ, ਮੇਵਾ ਨਾਥ, ਰਵੀ ਨਾਥ ਅਤੇ ਜਗਸੀਰ ਸਿੰਘ ਬਬਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਈ. ਟੀ. ਟੀ. ਅਧਿਆਪਕਾਂ... ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
Ad Position 24