10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖ਼ੁਰਦ ਵਲੋਂ ਸਿਹਤ ਜਾਂਚ ਕੈਂਪ ਦੌਰਾਨ 150 ਮਰੀਜ਼ਾਂ ਦੀ ਜਾਂਚ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਅਹਿਮਦਗੜ੍ਹ, 11 ਜੂਨ (ਸੁਖਜੀਤ ਸਿੰਘ ਖੇੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ, ਗੁਰਮਤਿ ਸੇਵਾ ਸੁਸਾਇਟੀ ਹੈੱਡ ਆਫ਼ਿਸ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ (ਮਾਲੇਰਕੋਟਲਾ) ਦੇ ਮੁੱਖ ਸੇਵਾਦਾਰ ਤੇ ਉੱਘੇ ਸਿੱਖ ਵਿਦਵਾਨ ਗਿਆਨੀ ਗਗਨਦੀਪ ਸਿੰਘ ਨਿਰਮਲੇ (ਜੰਡਾਲੀ ਵਾਲੇ) ਦੀ ਅਗਵਾਈ ਅਤੇ ਸੁਸਾਇਟੀ ਦੇ ਸਲਾਹਕਾਰ ਜਸਵੰਤ ਸਿੰਘ ਡੇਹਲੋਂ ਦੀ ਦੇਖ-ਰੇਖ ਹੇਠ 'ਅਰੋਗ ਸਮਾਜ ਲਈ ਮੈਡੀਕਲ ਕੈਂਪ ਸੇਵਾ ਮਿਸ਼ਨ' ਤਹਿਤ ਹੋਮਿਓਪੈਥਿਕ ਚੈਰੀਟੇਬਲ ਹਸਪਤਾਲ ਜੰਡਾਲੀ ਖ਼ੁਰਦ ਵਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਦਮਦਮਾ ਸਾਹਿਬ ਡੇਹਲੋਂ ਵਿਖੇ ਮੈਡੀਕਲ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਗੁਰਦੁਆਰਾ ਦਮਦਮਾ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ | ਕੈਂਪ ਦੌਰਾਨ ਡਾ. ਪਰਮਕਮਲਪ੍ਰੀਤ ਸਿੰਘ ਕੈਲੇ ਬੀ. ਐਚ. ਐਮ. ਐਸ. (ਪੀਬੀ.), ਡਾ. ਸੰਦੀਪ ਸਿੰਘ ਬੀ. ਐਚ. ਐਮ. ਐਸ. (ਪੀਬੀ.), ਲੈਬ ਟੈਕਨੀਸ਼ੀਅਨ ਅੰਮਿ੍ਤਪਾਲ ਸਿੰਘ, ਸਟਾਫ਼ ਵਿਕਰਮਜੀਤ ਸਿੰਘ, ਰੋਹਿਤ ਕੁਮਾਰ, ਜਸ਼ਨਪ੍ਰੀਤ ਕੌਰ, ਅਰਸ਼ਦੀਪ ਕੌਰ ਆਦਿ ਦੀ ਟੀਮ ਵਲੋਂ ਜੋੜਾਂ ਦੇ ਦਰਦ/ਗਠੀਆ, ਦਿਲ ਦੀਆਂ ਬੀਮਾਰੀਆਂ, ਅÏਰਤਾਂ ਤੇ ਮਰਦਾਂ ਦੇ ਗੁਪਤ ਰੋਗ, ਬਲੱਡ ਪ੍ਰੈੱਸ਼ਰ, ਸ਼ੂਗਰ, ਥਾਇਰਾਇਡ, ਪੇਟ, ਜ਼ਿਗਰ ਦੀਆਂ ਬੀਮਾਰੀਆਂ, ਬਵਾਸੀਰ, ਕਬਜ਼, ਚਮੜੀ ਦੇ ਰੋਗ (ਐਲਰਜ਼ੀ, ਛਪਾਕੀ, ਗੰਜਾਪਨ), ਮਾਨਸਿਕ ਬੀਮਾਰੀਆਂ, ਬੱਚਿਆਂ ਦੀਆਂ ਬੀਮਾਰੀਆਂ, ਛਾਤੀ ਦੀਆਂ ਬੀਮਾਰੀਆਂ, ਅੱਖ, ਕੰਨ, ਨੱਕ, ਗਲ਼ੇ ਦੇ ਰੋਗ, ਗੁਰਦੇ ਦੀਆਂ ਬੀਮਾਰੀਆਂ, ਪੱਥਰੀ, ਕੈਂਸਰ, ਗਿਲਟੀਆਂ ਤੇ ਮੋਟਾਪਾ ਆਦਿ ਦੇ ਮਰੀਜ਼ਾ ਦੀ ਜਾਂਚ, ਡਾਕਟਰੀ ਸਲਾਹ ਤੇ ਹੋਮਿਓਪੈਥਿਕ ਦਵਾਈਆਂ ਦੀ ਸੇਵਾ ਬਿਲਕੁਲ ਮੁਫ਼ਤ ਕੀਤੀ ਗਈ | ਕੈਂਪ ਦੌਰਾਨ ਲਗਪਗ 150 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ, ਪੰਚ ਜੋਤ ਗਿੱਲ, ਪੰਚ ਅੰਕੁਸ਼ ਗੋਇਲ, ਜਗਜੀਤ ਸਿੰਘ, ਓਮ ਪ੍ਰਕਾਸ਼ ਨੋਨੀ, ਪ੍ਰਧਾਨ ਜਸਪਾਲ ਸਿੰਘ ਪਾਲੀ, ਬਾਬਾ ਜਗਦੇਵ ਸ਼ੰਕਰ, ਬਾਬਾ ਚਰਨ ਸਿੰਘ, ਗੁਰਤੇਜ ਸਿੰਘ, ਲਵਪ੍ਰੀਤ ਸਿੰਘ, ਪਰਗਟ ਸਿੰਘ, ਆਸ਼ੂ ਸ਼ਰਮਾ, ਪੁਨੀਤ ਸ਼ਰਮਾ, ਸੋਨੂੰ ਸਾਹੀ, ਪ੍ਰੀਤ ਗਿੱਲ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦਾ ਫ਼ੈਸਲਾ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਈ. ਟੀ. ਟੀ. ਅਧਿਆਪਕਾਂ...
Ad Position 24