09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਜੀਲੈਂਸ ਬਿਊਰੋ ਵਲੋਂ ਬਾਲਦ ਕਲਾਂ ਪਿੰਡ ਦੇ ਸਾਬਕਾ ਸਰਪੰਚ, ਦੋ ਵੀ. ਡੀ. ਓਜ਼ ਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਭਵਾਨੀਗੜ੍ਹ, 11 ਜੂਨ (ਲਖਵਿੰਦਰ ਪਾਲ ਗਰਗ)-ਪਿੰਡ ਬਾਲਦ ਕਲਾਂ ਦੇ ਵਿਕਾਸ ਕੰਮਾਂ, ਸ਼ਾਮਲਾਤ ਜ਼ਮੀਨ ਦੀ ਬੋਲੀਆਂ ਦੀ ਰਕਮ, ਗਰਾਂਟਾਂ ਦੀ ਰਕਮ, ਬੋਰਾਂ ਦੇ ਕੰਮਾਂ ਸੰਬੰਧੀ ਪਿੰਡ ਦੇ ਸਾਬਕਾ ਸਰਪੰਚ ਤੇ ਹੋਰ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਕਰੀਬ 2 ਕਰੋੜ 46 ਲੱਖ ਰੁਪਇਆਂ ਦੇ ਕੀਤੇ ਗਏ ਗਬਨ ਨੂੰ ਲੈ ਕੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਲੋਂ ਕਾਰਵਾਈ ਕਰਦਿਆਂ ਹੋਏ ਪਿੰਡ ਦੇ ਸਾਬਕਾ ਸਰਪੰਚ ਸਮੇਤ ਦੋ ਵੀ. ਡੀ. ਓਜ਼ ਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਮਿਲੀ ਹੈ | ਇਸ ਸੰਬੰਧੀ ਬੂਟਾ ਸਿੰਘ ਪੁੱਤਰ ਫਕੀਰੀਆਂ ਰਾਮ ਤੇ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਪਿੰਡ ਬਾਲਦ ਕਲਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਜੀਲੈਂਸ ਬਿਊਰੋ ਦੇ ਮੁਖ ਦਫ਼ਤਰ ਮੁਹਾਲੀ ਵਿਖੇ ਪਿੰਡ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਖ਼ਿਲਾਫ਼ ਲਿਖਤੀ ਸ਼ਿਕਾਇਤ ਕੀਤੀ ਗਈ ਸੀ ਜਿਸ ਦੀ ਵਿਭਾਗੀ ਪੜਤਾਲ ਤੋਂ ਪਾਇਆ ਗਿਆ ਕਿ ਪਿੰਡ ਬਾਲਦ ਕਲਾਂ ਦੇ ਸਾਬਕਾ ਸਰਪੰਚ ਗੁਰਦੇਵ ਸਿੰਘ ਦੇ ਕਾਰਜਕਾਲ 2019-2023 ਤੱਕ ਇਸ ਦੇ ਨਾਲ ਤਾਇਨਾਤ ਰਹੇ ਮਨਜੀਤ ਸਿੰਘ ਵੀ. ਡੀ. ਓ., ਪੰਚਾਇਤ ਸਕੱਤਰ ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਵੀ. ਡੀ. ਓ. ਤੇ ਧਰਮ ਸਿੰਘ ਪੰਚਾਇਤ ਸਕੱਤਰ ਨੇ ਕਥਿਤ ਤੌਰ 'ਤੇ ਆਪਸੀ ਮਿਲੀ ਭੁਗਤ ਕਰ ਕੇ ਪਿੰਡ ਦੇ ਵਿਕਾਸ ਦੇ ਕੰਮਾਂ ਤੇ ਭਵਾਨੀਗੜ੍ਹ ਵਿਖੇ ਸਥਿਤ ਇਕ ਸਬਮਰਸੀਬਲ ਅਤੇ ਸੈਨੇਟਰੀ ਸਟੋਰ ਨਾਲ ਮਿਲ ਕੇ ਬੋਰਾਂ ਦੇ ਕੰਮਾਂ ਤੋਂ ਇਲਾਵਾ ਪਿੰਡ ਦੀ ਪੰਚਾਇਤੀ ਸ਼ਾਮਲਾਤ ਜ਼ਮੀਨ ਦੀ ਬੋਲੀਆਂ ਦੀ ਰਕਮ, ਗਰਾਂਟਾਂ ਦੀ ਰਕਮ ਕੈਸ਼ ਬੁੱਕ 'ਚ ਘੱਟ ਚੜਾ ਕੇ ਕਰੀਬ 2 ਕਰੋੜ 46 ਲੱਖ ਰੁਪਿਆ ਦਾ ਗਬਨ ਸਾਹਮਣੇ ਆਇਆ | ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਲੋਂ ਪਿੰਡ ਬਾਲਦ ਕਲਾਂ ਦੇ ਵਾਸੀਆਨ ਬੂਟਾ ਸਿੰਘ ਪੁੱਤਰ ਫਕੀਰੀਆਂ ਰਾਮ ਤੇ ਜਗਸੀਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਹੋਏ ਗੁਰਦੇਵ ਸਿੰਘ ਸਾਬਕਾ ਸਰਪੰਚ ਪਿੰਡ ਬਾਲਦ ਕਲਾਂ, ਮਨਜੀਤ ਸਿੰਘ ਵੀ. ਡੀ. ਓ. ਪੁੱਤਰ ਭਗਵਾਨ ਸਿੰਘ ਵਾਸੀ ਚੌਂਦਾ ਜ਼ਿਲ੍ਹਾ ਮਲੇਰਕੋਟਲਾ, ਪੰਚਾਇਤ ਸਕੱਤਰ ਕੁਲਦੀਪ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਦਫ਼ਤਰੀ ਵਾਲਾ ਜ਼ਿਲ੍ਹਾ ਪਟਿਆਲਾ, ਕੁਲਵਿੰਦਰ ਸਿੰਘ ਵੀ. ਡੀ. ਓ. ਪੁੱਤਰ ਗੁਰਜੰਟ ਸਿੰਘ ਵਾਸੀ ਬਾਸੀਅਰਖ਼ ਜ਼ਿਲ੍ਹਾ ਸੰਗਰੂਰ, ਧਰਮ ਸਿੰਘ ਪੰਚਾਇਤ ਸਕੱਤਰ ਪੁੱਤਰ ਮਹਿੰਦਰ ਸਿੰਘ ਵਾਸੀ ਬਾਲੀਆਂ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਇੰਸਪੈਕਟਰ ਗਗਨਦੀਪ ਸਿੰਘ ਵਿਜੀਲੈਂਸ ਬਿਊਰੋ ਸੰਗਰੂਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਦੀ ਅਗਲੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਲਈ ਐਕਸ-ਰੇ ਕੈਂਪ ਲਗਾਇਆ ਅਗਲੀ ਖ਼ਬਰ ਠੇਕੇਦਾਰ ਜਸਵਿੰਦਰ ਸਿੰਘ ਜੱਸੂ ਨੂੰ ਸਦਮਾ, ਪਿਤਾ ਜੰਗੀਰ ਸਿੰਘ ਦਾ ਦਿਹਾਂਤ
Ad Position 24