09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਟੀ. ਬੀ. ਦੇ ਸ਼ੱਕੀ ਮਰੀਜ਼ਾਂ ਲਈ ਐਕਸ-ਰੇ ਕੈਂਪ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ਼ੇਰਪੁਰ, 11 ਜੂਨ (ਮੇਘ ਰਾਜ ਜੋਸ਼ੀ)-ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐੱਸ. ਭਿੰਡਰ ਦੀ ਅਗਵਾਈ ਵਿਚ ਪਿੰਡ ਗੁਰਬਖਸ਼ਪੁਰਾ ਤੇ ਚਾਂਗਲੀ ਵਿਖੇ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਲਈ ਐਕਸ-ਰੇ ਕੈਂਪ ਲਗਾਇਆ ਗਿਆ | ਡਾ. ਭਿੰਡਰ ਨੇ ਕਿਹਾ ਕਿ 60 ਸਾਲ ਤੋਂ ਵੱਧ ਉਮਰ ਵਾਲੇ, ਸ਼ੂਗਰ, ਬੀਪੀ ਤੇ ਹੋਰ ਲੰਬੀਆਂ ਬਿਮਾਰੀਆਂ ਤੋਂ ਪੀੜਤ ਅਤੇ ਜਿੰਨਾ ਦੇ ਪਰਿਵਾਰ 'ਚ ਟੀ. ਬੀ. ਦਾ ਮਰੀਜ਼ ਹੋਵੇ ਜਾਂ ਤੰਬਾਕੂ ਸੇਵਨ ਕਰਦਾ ਹੋਵੇ ਉਨ੍ਹਾਂ ਨੂੰ ਟੀ. ਬੀ. ਹੋਣ ਦਾ ਖ਼ਤਰਾ ਹੁੰਦਾ ਹੈ | ਅਜਿਹੇ ਲੋਕਾਂ ਦੀ ਪਛਾਣ ਕਰ ਕੇ ਛਾਤੀ ਦੇ ਐਕਸ-ਰੇ ਕਰ ਕੇ ਟੀ. ਬੀ. ਦੀ ਸਥਿਤੀ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਵੇਖੀ ਗਈ ਹੈ | ਇਸ ਬਾਰੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਕੇ ਕੁਲ 39 ਲੋਕਾਂ ਦੇ ਐਕਸ-ਰੇ ਕੀਤੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਟੀ. ਬੀ. ਦੀ ਜਾਂਚ ਪੀ. ਐਚ. ਸੀ. ਫਤਹਿਗੜ੍ਹ ਪੰਜਗਰਾਈਆਂ ਤੋਂ ਲੈਬ ਟੈੱਸਟ ਜ਼ਰੀਏ ਵੀ ਕਰਵਾ ਸਕਦੇ ਹਨ | ਇਸ ਮੌਕੇ ਜਸਪਾਲ ਕੌਰ ਰੇਡੀਓ ਗਰਾਫਰ, ਹਰਭਗਵਾਨ ਸਿੰਘ, ਮਨਜਿੰਦਰ ਕੌਰ, ਸੰਦੀਪ ਕੌਰ ਸੀ. ਐਚ. ਓ., ਮਲਕੀਤ ਸਿੰਘ, ਸਮੂਹ ਆਸ਼ਾ ਤੇ ਪਿੰਡ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਐਲ.ਓਜ਼. ਯੂਨੀਅਨ ਵਲੋਂ ਐਸ.ਡੀ.ਐਮ. ਧਰਮਕੋਟ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਬਾਲਦ ਕਲਾਂ ਪਿੰਡ ਦੇ ਸਾਬਕਾ ਸਰਪੰਚ, ਦੋ ਵੀ. ਡੀ. ਓਜ਼ ਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਮਾਮਲ...
Ad Position 24