08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਾਬਕਾ ਸੈਨਿਕਾਂ ਨੇ ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਕੀਤੀ ਵਿਚਾਰ ਚਰਚਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸ਼ੇਰਪੁਰ, 11 ਜੂਨ (ਮੇਘ ਰਾਜ ਜੋਸ਼ੀ) - ਭਾਰਤੀਆ ਸਾਬਕਾ ਸੈਨਿਕ ਲੀਗ (ਪੰਜਾਬ ਅਤੇ ਚੰਡੀਗੜ੍ਹ ) ਬਲਾਕ ਸ਼ੇਰਪੁਰ ਦੀ ਇਕੱਤਰਤਾ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ) ਦੀ ਅਗਵਾਈ ਹੇਠ ਲੀਗ ਦਫ਼ਤਰ, ਪੁਰਾਣੀ ਤਹਿਸੀਲ, ਸ਼ੇਰਪੁਰ ਵਿਖੇ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਅਲਾਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਅਤੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ | ਸੈਨਿਕਾਂ ਨੇ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ 'ਤੇ ਵਿਚਾਰ-ਚਰਚਾ ਕੀਤੀ | ਲੀਗ ਪ੍ਰਧਾਨ ਨੇ ਕਿਹਾ ਕਿ ਸਾਬਕਾ ਸੈਨਿਕ ਬਿਨਾਂ ਜਾਣਕਾਰੀ ਤੋਂ ਕਿਸੇ ਵੀ ਲਿੰਕ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰਨ ਅਤੇ ਸੈਨਿਕਾਂ ਸਬੰਧੀ ਅੱਠਵੇਂ ਪੇ ਕਮਿਸ਼ਨ ਆਦਿ ਨੂੰ ਲੈ ਕੇ ਪਾਈਆਂ ਜਾਂਦੀਆਂ ਝੂਠੀਆਂ ਵੀਡੀਉਜ਼ 'ਤੇ ਧਿਆਨ ਨਾ ਦੇਣ | ਪਿਛਲੇ ਦਿਨਾਂ ਵਿਚ ਇਸ ਤਰਾਂ ਕਈਆਂ ਲੋਕਾਂ ਦੇ ਖਾਤੇ ਸਾਫ਼ ਹੋ ਚੁੱਕੇ ਹਨ | ਲੀਗ ਦੇ ਜਨਰਲ ਸਕੱਤਰ ਸੂਬੇਦਾਰ ਬਲਵੰਤ ਸਿੰਘ ਬਦੇਸ਼ਾ ਨੇ ਦੱਸਿਆ ਕਿ ਸਮੂਹ ਸੈਨਿਕ ਆਪਣੇ ਕਾਗ਼ਜ਼ਾਤ ਨਾਲ ਪਰਿਵਾਰਿਕ ਕਾਗ਼ਜ਼ਾਤ ਮਿਲਾ ਕੇ ਦੇਖਣ ਕਿਸੇ ਦੇ ਵੀ ਨਾਮ ਵਗ਼ੈਰਾ ਵਿਚ ਕੋਈ ਦਿੱਕਤ ਹੈ ਤਾਂ ਉਹ ਤੁਰੰਤ ਧਿਆਨ ਵਿਚ ਲਿਆਉਣ ਅਤੇ ਸੀਨੀਅਰ ਸਿਟੀਜ਼ਨ ਆਪਣੇ ਪਰਿਵਾਰ ਨੂੰ ਆਪਣੇ ਫ਼ੌਜੀ ਕਾਗ਼ਜ਼ਾਂ ਸਬੰਧੀ ਜਾਣੂ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਇੱਕ ਸੈਨਿਕ ਦੀ ਮੌਤ ਉਪਰੰਤ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਅੱਗੇ ਕਿਹਾ ਕਿ ਆਪਣੇ ਸੈਲਰੀ ਅਕਾਊਾਟ ਨੂੰ ਡੀ. ਐਸ. ਪੀ. ਅਕਾਊਾਟ 'ਚ ਬਦਲੀ ਕਰਵਾਉਣਾ ਚਾਹੀਦਾ ਹੈ ਤਾਂ ਕਿ ਕੋਈ ਅਚਾਨਕ ਹਾਦਸਾ ਹੋਣ ਉਪਰੰਤ ਬਣਦੇ ਲਾਭ ਮਿਲ ਸਕਣ | ਇਸ ਮੌਕੇ ਸੁਰਜੀਤ ਸਿੰਘ ਅਲਾਲ ਸੀਨੀਅਰ ਮੀਤ ਪ੍ਰਧਾਨ ਸੰਗਰੂਰ, ਸੂਬੇਦਾਰ ਸਿਕੰਦਰ ਸਿੰਘ, ਸੂਬੇਦਾਰ ਬਲਵੰਤ ਸਿੰਘ ਬਦੇਸ਼ਾਂ, ਸੂਬੇਦਾਰ ਜਰਨੈਲ ਸਿੰਘ, ਮਨਜੀਤ ਸਿੰਘ ਘਨੌਰੀ, ਰਾਮ ਸਿੰਘ ਕਾਲਾਬੂਲਾ, ਕਰਨੈਲ ਸਿੰਘ ਖੇੜੀ ਕਲਾਂ, ਅੰਮਰਤ ਸਿੰਘ ਘਨੌਰੀ, ਨਾਇਬ ਸੂਬੇਦਾਰ ਬਲਵੀਰ ਸਿੰਘ, ਪ੍ਰੀਤਮ ਸਿੰਘ ਗਰੇਵਾਲ, ਸੂਬੇਦਾਰ ਰਵੀ ਕੁਮਾਰ, ਕਰਮਜੀਤ ਸਿੰਘ ਘਨੋਰੀ ਕਲਾਂ, ਨਾਇਬ ਸੂਬੇਦਾਰ ਵਿਸ਼ਨੂ ਭਗਵਾਨ, ਬਲਦੇਵ ਸਿੰਘ ਘਨੋਰੀ ਕਲਾਂ, ਅਮਰਜੀਤ ਸਿੰਘ ਖਹਿਰਾ ਤੋਂ ਇਲਾਵਾ ਸਾਬਕਾ ਸਰਪੰਚ ਰਣਜੀਤ ਸਿੰਘ ਪੱਤੀ ਖਲੀਲ ਹੋਰ ਵੀ ਸੈਨਿਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਤਿੰਦਰਪਾਲ ਸਿੰਘ ਬਣੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਸੁਨਾਮ ਇਕਾਈ ਦੇ ਪ੍ਰਧਾਨ <br/> ਅਗਲੀ ਖ਼ਬਰ ਬੇਨੜਾ ਸਕੂਲ 'ਚ 10 ਰੋਜ਼ਾ ਫਿਟਨੈੱਸ ਕੈਂਪ ਲਗਾਇਆ <br/>
Ad Position 24