08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਤਿੰਦਰਪਾਲ ਸਿੰਘ ਬਣੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਸੁਨਾਮ ਇਕਾਈ ਦੇ ਪ੍ਰਧਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਸੁਨਾਮ ਊਧਮ ਸਿੰਘ ਵਾਲਾ, 11 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ (ਰਜਿ.) ਦੀ ਇਕਾਈ ਸਬ ਡਵੀਜ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਚੋਣ ਅੱਜ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਕਰਵਾਈ ਗਈ | ਇਸ ਮੌਕੇ ਸਮੂਹ ਕਰਮਚਾਰੀਆਂ ਵੱਲੋਂ ਸਰਬ ਸੰਮਤੀ ਨਾਲ ਜਤਿੰਦਰਪਾਲ ਸਿੰਘ ਨੂੰ ਸਬ ਡਵੀਜ਼ਨ ਇਕਾਈ ਸੁਨਾਮ ਦਾ ਪ੍ਰਧਾਨ ਚੁਣਿਆ ਗਿਆ | ਇਹਨਾਂ ਤੋਂ ਇਲਾਵਾ ਮਨਦੀਪ ਸਿੰਘ ਵਾਈਸ ਪ੍ਰਧਾਨ, ਸੁਖਵੰਤ ਸਿੰਘ ਜਨਰਲ ਸਕੱਤਰ, ਕੁਲਵੰਤ ਸਿੰਘ ਖ਼ਜ਼ਾਨਚੀ, ਹਰਪਾਲ ਸਿੰਘ ਪੈੱ੍ਰਸ ਸਕੱਤਰ, ਬਲਕਾਰ ਸਿੰਘ ਕਾਨੂੰਨੀ ਸਲਾਹਕਾਰ ਦੀ ਚੋਣ ਕੀਤੀ ਗਈ | ਇਸ ਮੌਕੇ 'ਤੇ ਨਵ ਨਿਯੁਕਤ ਪ੍ਰਧਾਨ ਜਤਿੰਦਰਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਉਹ ਸੂਬਾ ਅਤੇ ਜ਼ਿਲ੍ਹਾ ਯੂਨੀਅਨ ਦੇ ਪ੍ਰੋਗਰਾਮਾਂ ਨੂੰ ਸਬ ਡਵੀਜ਼ਨ ਸੁਨਾਮ ਵਿੱਚ ਲਾਗੂ ਕਰਵਾਉਣਗੇ ਅਤੇ ਹਰੇਕ ਕਰਮਚਾਰੀ ਨੂੰ ਯੂਨੀਅਨ ਵਿੱਚ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਯੂਨੀਅਨ ਦੇ ਨੁਮਾਇੰਦਿਆਂ ਤੱਕ ਪਹੁੰਚਾਇਆ ਜਾਵੇਗਾ ਅਤੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਜ਼ਿਲ੍ਹਾ ਬਾਡੀ ਤੋਂ ਰਣਜੀਤ ਕੌਰ, ਕਰਮਜੀਤ ਸਿੰਘ, ਕਰਮਿੰਦਰ ਸਿੰਘ ਅਤੇ ਸਬ ਡਵੀਜ਼ਨ ਸੁਨਾਮ ਤੋਂ ਸੁਖਵਿੰਦਰ ਸਿੰਘ, ਜੀਤਿਨ ਗਰੋਵਰ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਦੀਪਇੰਦਰ ਕੌਰ, ਮਨਜਿੰਦਰ ਕੌਰ ਅਤੇ ਹੋਰ ਕਰਮਚਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਦੀ ਮਾਸਿਕ ਮੀਟਿੰਗ 16 ਨੂੰ <br/> ਅਗਲੀ ਖ਼ਬਰ ਸਾਬਕਾ ਸੈਨਿਕਾਂ ਨੇ ਮੀਟਿੰਗ ਦੌਰਾਨ ਅਹਿਮ ਮੁੱਦਿਆਂ 'ਤੇ ਕੀਤੀ ਵਿਚਾਰ ਚਰਚਾ <br/>
Ad Position 24